HomeਹਰਿਆਣਾNEET ਵਿਦਿਆਰਥੀ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ, ਪੁਲਿਸ ਅਧਿਕਾਰੀ ਸੰਸਪੈਂਡ

NEET ਵਿਦਿਆਰਥੀ ਦੇ ਕਤਲ ਮਾਮਲੇ ‘ਚ ਵੱਡਾ ਖੁਲਾਸਾ, ਪੁਲਿਸ ਅਧਿਕਾਰੀ ਸੰਸਪੈਂਡ

ਗੋਰਖਪੁਰ 17 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ):  ਪਸ਼ੂ ਤਸਕਰਾਂ ਵੱਲੋਂ ਗੋਰਖਪੁਰ ਵਿੱਚ ਇੱਕ ਨੌਜਵਾਨ ਦੀ ਹੱਤਿਆ ਦੇ ਮਾਮਲੇ ਵਿੱਚ ਹੁਣ ਹੁਣ ਵੱਡਾ ਖੁਲਾਸਾ ਹੋਇਆ ਹੈ। ਇਸ ਮਾਮਲੇ ਵਿਚ ਕਾਤਲਾਂ ਨੂੰ ਗ੍ਰਿਫਤਾਰ ਕਰਨ ਵਿਚ ਲਾਪਰਵਾਹੀ ਵਰਤਣ ਵਾਲੇ ਪਿਪਰਾਈਚ ਥਾਣੇ ਦੀ ਸਥਾਨਕ ਚੌਕੀ ਦੇ ਸਾਰੇ ਪੁਲਿਸ ਕਰਮਚਾਰੀ ਸਸਪੈਂਡ ਕਰ ਦਿੱਤੇ ਗਏ ਹਨ। ਐਸ.ਐੱਸ.ਪੀ. ਗੋਰਖਪੁਰ ਨੇ ਜੰਗਲ ਦੂਸ਼ਣ ਚੌਕੀ ਵਿੱਚ ਤਾਇਨਾਤ ਸਾਰੇ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਗੋਰਖਪੁਰ ਵਿੱਚ ਗਉ ਤਸਕਰਾਂ ਵੱਲੋਂ ਨੌਜਵਾਨ ਦੀ ਬੇਰਹਮੀ ਨਾਲ ਕੀਤੀ ਗਈ ਹੱਤਿਆ ਤੋਂ ਬਾਅਦ ਏ.ਡੀ.ਜੀ. ਲਾਅ ਐਂਡ ਆਰਡਰ ਅਮਿਤਾਭ ਯਸ਼ ਗੋਰਖਪੁਰ ਪਹੁੰਚੇ। ਏ.ਡੀ.ਜੀ. ਲਾਅ ਐਂਡ ਆਰਡਰ ਅਮਿਤਾਭ ਯਸ਼ ਨੇ ਗੋਰਖਪੁਰ ਵਿੱਚ ਆਪਰੇਸ਼ਨ ਗੋ-ਕੁਸ਼ੀ ਦੀ ਕਮਾਨ ਸੰਭਾਲੀ ਅਤੇ ਐਸ.ਟੀ.ਐਫ. ਦੀ ਗੋਰਖਪੁਰ ਯੂਨਿਟ ਦੇ ਨਾਲ ਗੋਰਖਪੁਰ ਪੁਲਿਸ ਦੀਆਂ ਪੰਜ ਟੀਮਾਂ ਤਾਇਨਾਤ ਕੀਤੀਆਂ ਗਈਆਂ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਗੋ-ਕੁਸ਼ੀ ਗੈਂਗ ਦੇ ਬਦਮਾਸ਼ਾਂ ਦੀ ਨੂੰ ਫੜਣ ਦੀ ਕਾਰਵਾਈ ਹੋਰ ਤੇਜ਼ ਕਰ ਦਿੱਤੀ ਗਈ ਹੈ।

ਪੁਲਿਸ ਦਾ ਦਾਅਵਾ ਹੈ ਕਿ ਦੀਪਕ ਨੂੰ ਗੋਲੀ ਨਹੀਂ ਲੱਗੀ, ਸਗੋਂ ਉਸਦੀ ਮੌਤ ਸਿਰ ‘ਤੇ ਚੋਟ ਲੱਗਣ ਨਾਲ ਹੋਈ ਹੈ। ਜਦਕਿ ਦੀਪਕ ਦੇ ਪਰਿਵਾਰ ਨੇ ਪੁਲਿਸ ਦੇ ਇਸ ਦਾਅਵੇ ਨੂੰ ਗਲਤ ਕਹਿੰਦੇ ਹੋਏ ਗੋਲੀ ਲੱਗਣ ਦੀ ਗੱਲ ‘ਤੇ ਜ਼ੋਰ ਦਿੱਤਾ ਹੈ। ਦੀਪਕ ਗੁਪਤਾ ਦੇ ਪਰਿਵਾਰ ਦਾ ਦਾਅਵਾ ਹੈ ਕਿ ਪਸ਼ੂ ਤਸਕਰਾਂ ਨੇ ਉਸਦੇ ਮੂੰਹ ਵਿੱਚ ਗੋਲੀ ਮਾਰੀ ਸੀ। ਦੀਪਕ ਦੀ ਮਾਂ ਦਾ ਕਹਿਣਾ ਹੈ ਕਿ ਉਹ ਪ੍ਰਸ਼ਾਸਨ ਦੀ ਕਾਰਵਾਈ ਨਾਲ ਬਿਲਕੁਲ ਸੰਤੁਸਟ ਨਹੀਂ ਹਨ। ਉਸਨੇ ਦਾਅਵਾ ਕੀਤਾ ਕਿ ਪੁਲਿਸ ਵੱਲੋਂ ਗੋਲੀ ਨਾ ਲੱਗਣ ਦੀ ਗੱਲ ਪੂਰੀ ਤਰ੍ਹਾਂ ਝੂਠੀ ਹੈ।

ਦੀਪਕ ਗੁਪਤਾ ਦੇ ਚਾਚਾ ਵਿਜੇਂਦਰ ਗੁਪਤਾ ਨੇ ਦੱਸਿਆ ਕਿ ਉਹ ਕੱਲ੍ਹ ਰਾਤ ਦੀਪਕ ਨਾਲ ਹੀ ਸਨ। ਦੋ ਗੱਡੀਆਂ ਵਿੱਚ ਆਏ ਪਸ਼ੂ ਤਸਕਰਾਂ ਨੇ ਸ਼ੋਰ ਕਰਨ ‘ਤੇ ਉਨ੍ਹਾਂ ਉੱਤੇ ਪਿਸਤੌਲ ਤਾਣ ਦਿੱਤੀ। ਉਹ ਦੌੜਕੇ ਨਹਿਰ ਵੱਲ ਚਲੇ ਗਿਆ। ਤਸਕਰਾਂ ਦੀ ਇੱਕ ਗੱਡੀ ਚਿਕੜ ਵਿੱਚ ਫਸ ਗਈ ਤਾਂ ਉਹ ਦੀਪਕ ਨੂੰ ਲੈ ਕੇ ਦੂਜੀ ਗੱਡੀ ਨਾਲ ਭੱਜ ਗਏ। ਲਗਭਗ ਦੋ ਘੰਟੇ ਬਾਅਦ ਘਟਨਾ ਸਥਾਨ ਤੋਂ ਕਰੀਬ 7 ਕਿਲੋਮੀਟਰ ਦੂਰ ਉਸਦੀ ਲਾਸ਼ ਬਰਾਮਦ ਹੋਈ।

RELATED ARTICLES
- Advertisment -
Google search engine
Google search engine
Google search engine

Most Popular

Recent Comments