Homeਪੰਜਾਬਮਾਲੀ 'ਚ ਅਗਵਾ ਭਾਰਤੀ ਹੀਰਾ ਵਪਾਰੀ 44 ਕਰੋੜ ਦੀ ਫਿਰੌਤੀ ਤੋਂ ਬਾਅਦ...

ਮਾਲੀ ‘ਚ ਅਗਵਾ ਭਾਰਤੀ ਹੀਰਾ ਵਪਾਰੀ 44 ਕਰੋੜ ਦੀ ਫਿਰੌਤੀ ਤੋਂ ਬਾਅਦ ਰਿਹਾਅ

ਚੰਡੀਗੜ੍ਹ, 27 ਜੁਲਾਈ, 2026 (ਅਮਨਦੀਪ ਸਰਾਂ) : ਮਾਲੀ (ਅਫ਼ਰੀਕਾ) ਵਿੱਚ ਅਗਵਾ ਕੀਤੇ ਗਏ ਇੱਕ ਭਾਰਤੀ ਹੀਰਾ ਵਪਾਰੀ ਨੂੰ 44 ਕਰੋੜ ਰੁਪਏ ਦੀ ਫਿਰੌਤੀ ਦੇਣ ਤੋਂ ਬਾਅਦ ਤਿੰਨ ਮਹੀਨਿਆਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ।

ਇਹ ਹੀਰਾ ਵਪਾਰੀ ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਧਾਰ ਪਿੰਡ ਦਾ ਰਹਿਣ ਵਾਲਾ ਸੀ। ਉਹ 1980 ਤੋਂ ਹੀਰਾ ਕਾਰੋਬਾਰ ਵਿੱਚ ਸ਼ਾਮਲ ਸੀ ਅਤੇ ਬਾਅਦ ਵਿੱਚ ਉਸਦਾ ਪਰਿਵਾਰ ਅਮਰੀਕਾ (USA) ਵਿੱਚ ਜਾ ਕੇ ਵੱਸ ਗਿਆ। ਰਿਪੋਰਟ ਮੁਤਾਬਕ ਉਸ ਨੇ ਮਾਲੀ ਵਿੱਚ ਸੋਨੇ ਦੀ ਇੱਕ ਖਾਣ ਖਰੀਦੀ ਸੀ। ਉਸ ਨੂੰ ਅਪ੍ਰੈਲ ਮਹੀਨੇ ਵਿੱਚ ਅਗਵਾ ਕੀਤਾ ਗਿਆ ਸੀ ਅਤੇ ਤਿੰਨ ਮਹੀਨਿਆਂ ਬਾਅਦ ਪਰਿਵਾਰ ਵੱਲੋਂ ਫਿਰੌਤੀ ਦੀ ਰਕਮ ਅਦਾ ਕਰਨ ਤੋਂ ਬਾਅਦ ਛੱਡਿਆ ਗਿਆ। ਪਤਾ ਲੱਗਾ ਹੈ ਕਿ ਅਗਵਾਕਾਰਾਂ ਨੇ ਸ਼ੁਰੂ ਵਿੱਚ 100 ਕਰੋੜ ਰੁਪਏ ਦੀ ਮੰਗ ਕੀਤੀ ਸੀ, ਪਰ ਪਰਿਵਾਰ ਨੇ ਉਨ੍ਹਾਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਉਸ ਦੀ ਰਿਹਾਈ ਲਈ 44 ਕਰੋੜ ਰੁਪਏ ਅਦਾ ਕੀਤੇ।

 

RELATED ARTICLES
- Advertisment -
Google search engine
Google search engine
Google search engine

Most Popular

Recent Comments