Homeਪੰਜਾਬਜ਼ੀਰਕਪੁਰ ਦੇ CA ਦੰਪਤੀ ਦੀ ਮੌਤ ਦਾ ਮਾਮਲਾ, ਪਤਨੀ ਦੀ ਲਾਸ਼ ਵੀ...

ਜ਼ੀਰਕਪੁਰ ਦੇ CA ਦੰਪਤੀ ਦੀ ਮੌਤ ਦਾ ਮਾਮਲਾ, ਪਤਨੀ ਦੀ ਲਾਸ਼ ਵੀ ਨਹਿਰ ਵਿੱਚੋਂ ਬਰਾਮਦ

ਜ਼ੀਰਕਪੁਰ:24 ਜੁਲਾਈ (ਛਤਰਪਾਲ ਸਿੰਘ):ਜ਼ੀਰਕਪੁਰ ਦੇ ਰਹਿਣ ਵਾਲੇ ਚਾਰਟਰਡ ਅਕਾਊਂਟੈਂਟ ਰਾਜੀਵ ਬਾਲੀ ਅਤੇ ਉਨ੍ਹਾਂ ਦੀ ਪਤਨੀ ਨੀਰਜਾ ਬਾਲੀ ਦੀ ਮੌਤ ਦੇ ਮਾਮਲੇ ਵਿੱਚ ਇੱਕ ਹੋਰ ਅਹਿਮ ਕੜੀ ਸਾਹਮਣੇ ਆਈ ਹੈ। ਰਾਜੀਵ ਬਾਲੀ ਦੀ ਲਾਸ਼ ਪਹਿਲਾਂ ਹੀ ਰਾਜਪੁਰਾ ਨੇੜੇ ਭਾਖੜਾ ਨਹਿਰ ਵਿੱਚੋਂ ਮਿਲ ਚੁੱਕੀ ਸੀ, ਜਦਕਿ ਹੁਣ ਉਨ੍ਹਾਂ ਦੀ ਪਤਨੀ ਨੀਰਜਾ ਦੀ ਲਾਸ਼ ਕੁਰੂਕਸ਼ੇਤਰ ਦੇ ਜੋਤੀਸਰ ਇਲਾਕੇ ਨੇੜੇ ਸਰਸਵਤੀ ਫੀਡਰ ਨਹਿਰ ਵਿੱਚੋਂ ਬਰਾਮਦ ਹੋਈ ਹੈ।

ਜਾਣਕਾਰੀ ਅਨੁਸਾਰ, ਦੋਵੇਂ ਪਤੀ-ਪਤਨੀ 21 ਜੁਲਾਈ ਨੂੰ ਆਪਣੇ ਘਰ ਤੋਂ ਨਿਕਲੇ ਸਨ, ਪਰ ਇਸ ਤੋਂ ਬਾਅਦ ਉਹ ਵਾਪਸ ਨਹੀਂ ਪਰਤੇ। ਅਗਲੇ ਦਿਨ ਰਾਜਪੁਰਾ ਨੇੜੇ ਭਾਖੜਾ ਨਹਿਰ ਦੇ ਪੁਲ ‘ਤੇ ਇੱਕ ਲਾਵਾਰਿਸ ਕਾਰ ਮਿਲੀ, ਜਿਸ ਨੇ ਇਸ ਪੂਰੇ ਮਾਮਲੇ ਦਾ ਖੁਲਾਸਾ ਕੀਤਾ।

ਪੁਲਿਸ ਵੱਲੋਂ ਕਾਰ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਚਾਰ ਮੋਬਾਈਲ ਫੋਨ ਅਤੇ ਇੱਕ ਲੈਪਟਾਪ ਬਰਾਮਦ ਹੋਇਆ। ਮੋਬਾਈਲ ਫੋਨਾਂ ਦੇ ਆਧਾਰ ‘ਤੇ ਵਾਹਨ ਮਾਲਕ ਦੀ ਪਛਾਣ ਰਾਜੀਵ ਬਾਲੀ ਵਜੋਂ ਹੋਈ। ਇਸ ਤੋਂ ਬਾਅਦ ਪੁਲਿਸ ਨੇ ਪਰਿਵਾਰ ਨਾਲ ਸੰਪਰਕ ਕਰਕੇ ਮਾਮਲੇ ਦੀ ਜਾਂਚ ਅੱਗੇ ਵਧਾਈ।

ਸ਼ੱਕ ਦੇ ਆਧਾਰ ‘ਤੇ ਭਾਖੜਾ ਨਹਿਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਰਾਜਪੁਰਾ ਦੇ ਖੇੜੀ ਇਲਾਕੇ ਨੇੜੇ ਰਾਜੀਵ ਬਾਲੀ ਦੀ ਲਾਸ਼ ਬਰਾਮਦ ਕਰ ਲਈ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਨੀਰਜਾ ਵੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਨਹਿਰ ਵਿੱਚ ਖੋਜ ਕਾਰਵਾਈ ਹੋਰ ਤੇਜ਼ ਕਰ ਦਿੱਤੀ।

ਕਈ ਦਿਨਾਂ ਦੀ ਭਾਲ ਤੋਂ ਬਾਅਦ ਨੀਰਜਾ ਬਾਲੀ ਦੀ ਲਾਸ਼ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਸਰਸਵਤੀ ਫੀਡਰ ਨਹਿਰ ਵਿੱਚੋਂ ਮਿਲੀ। ਇਸ ਸਬੰਧੀ ਕੁਰੂਕਸ਼ੇਤਰ ਪੁਲਿਸ ਨੇ ਪੰਜਾਬ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੰਪਤੀ ਕੁਝ ਸਮੇਂ ਤੋਂ ਆਰਥਿਕ ਤਣਾਅ ਦਾ ਸਾਹਮਣਾ ਕਰ ਰਹੇ ਸਨ। ਹਾਲਾਂਕਿ ਮੌਤ ਦੇ ਸਹੀ ਕਾਰਨਾਂ ਦੀ ਪੁਸ਼ਟੀ ਲਈ ਜਾਂਚ ਜਾਰੀ ਹੈ। ਪੁਲਿਸ ਵੱਲੋਂ ਮਾਮਲੇ ਦੇ ਹਰ ਪੱਖ ਨੂੰ ਧਿਆਨ ਵਿੱਚ ਰੱਖ ਕੇ ਤਫ਼ਤੀਸ਼ ਕੀਤੀ ਜਾ ਰਹੀ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments