Homeਸੰਸਾਰਯੂਕੇ ਕੈਬਨਿਟ 'ਚ ਵੱਡਾ ਫੇਰਬਦਲ: ਸਟਾਰਮਰ ਦੇ ਧੜੇ ਦੀ ਛੁੱਟੀ, AI 'ਤੇ...

ਯੂਕੇ ਕੈਬਨਿਟ ‘ਚ ਵੱਡਾ ਫੇਰਬਦਲ: ਸਟਾਰਮਰ ਦੇ ਧੜੇ ਦੀ ਛੁੱਟੀ, AI ‘ਤੇ ਜ਼ੋਰ

ਲੰਡਨ, 22 ਜੁਲਾਈ, 2026 (ਵਿਸ਼ਾਲ ਗੁਪਤਾ):ਬਰਤਾਨੀਆ ਦੀ ਸਿਆਸਤ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ। ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੇ ਸੱਤਾ ਸੰਭਾਲਦਿਆਂ ਹੀ ਸਾਬਕਾ PM ਕੀਰ ਸਟਾਰਮਰ ਦੇ ਧੜੇ ਨੂੰ ਪਾਸੇ ਕਰਕੇ ਆਪਣੀ ਨਵੀਂ ਟੀਮ ਤਿਆਰ ਕਰ ਲਈ ਹੈ। ਇਸ ਕੈਬਨਿਟ ਫੇਰਬਦਲ ਦੀ ਸਭ ਤੋਂ ਵੱਡੀ ਖਾਸਅਤ ਭਾਰਤੀ ਮੂਲ ਦੇ ਕਨਿਸ਼ਕ ਨਾਰਾਇਣ ਨੂੰ ਮਿਲੀ ਵੱਡੀ ਜ਼ਿੰਮੇਵਾਰੀ ਹੈ।

ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵਧਦੀ ਅਹਿਮੀਅਤ ਨੂੰ ਦੇਖਦੇ ਹੋਏ ਬਰਨਹੈਮ ਨੇ ਕਨਿਸ਼ਕ ਨਾਰਾਇਣ ਨੂੰ AI ਮੰਤਰੀ ਵਜੋਂ ਕੈਬਨਿਟ ਰੈਂਕ ਦਿੱਤਾ ਹੈ। ਅਹੁਦਾ ਸੰਭਾਲਦਿਆਂ ਹੀ ਨਾਰਾਇਣ ਨੇ ਕਿਹਾ ਕਿ AI ਮਨੁੱਖੀ ਇਤਿਹਾਸ ਦੀ ਸਭ ਤੋਂ ਮਹੱਤਵਪੂਰਨ ਤਕਨਾਲੋਜੀ ਹੈ ਅਤੇ ਯੂਕੇ ਨੂੰ ਇਸ ਬਦਲਾਅ ਦੀ ਅਗਵਾਈ ਕਰਨੀ ਪਵੇਗੀ। ਇਸ ਨਵੀਂ ਟੀਮ ਵਿੱਚ ਲੀਜ਼ਾ ਨੰਦੀ ਅਤੇ ਸ਼ਬਾਨਾ ਮਹਿਮੂਦ ਵਰਗੇ ਪ੍ਰਮੁੱਖ ਚਿਹਰਿਆਂ ਨੂੰ ਸ਼ਾਮਲ ਕਰਕੇ ਇਹ ਸਪੱਸ਼ਟ ਸੰਦੇਸ਼ ਦਿੱਤਾ ਗਿਆ ਹੈ ਕਿ ਨਵੀਂ ਸਰਕਾਰ ਸੁਰੱਖਿਆ, ਇਮੀਗ੍ਰੇਸ਼ਨ ਸੁਧਾਰਾਂ ਅਤੇ ਆਧੁਨਿਕ ਤਕਨਾਲੋਜੀ ਨੂੰ ਪ੍ਰਾਥਮਿਕਤਾ ਦੇਵੇਗੀ।

 

RELATED ARTICLES
- Advertisment -
Google search engine
Google search engine
Google search engine

Most Popular

Recent Comments