Homeਪਟਿਆਲਾ ਅਪਡੇਟਪਟਿਆਲਾ ਨਗਰ ਨਿਗਮ ਵੱਲੋਂ 13 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਨੂੰ ਹਰੀ...

ਪਟਿਆਲਾ ਨਗਰ ਨਿਗਮ ਵੱਲੋਂ 13 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਨੂੰ ਹਰੀ ਝੰਡੀ

ਪਟਿਆਲਾ, 21 ਜੁਲਾਈ, 2026 (ਹਰਸ਼ਪ੍ਰੀਤ ਕੌਰ): ਨਗਰ ਨਿਗਮ, ਪਟਿਆਲਾ ਦੀ ਫਾਇਨਾਂਸ ਐਂਡ ਕੰਟਰੈਕਟ ਕਮੇਟੀ (F&CC) ਨੇ ਸੋਮਵਾਰ ਨੂੰ ਸ਼ਹਿਰ ਭਰ ਵਿੱਚ ਸੜਕਾਂ ਦੇ ਨਿਰਮਾਣ, ਸੀਵਰੇਜ, ਪੀਣ ਵਾਲੇ ਪਾਣੀ ਦੀ ਸਪਲਾਈ, ਸਫ਼ਾਈ ਅਤੇ ਜਨਤਕ ਬੁਨਿਆਦੀ ਢਾਂਚੇ ਨਾਲ ਸਬੰਧਤ ਲਗਭਗ 13 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਨੂੰ ਮੰਜ਼ੂਰੀ ਦਿੱਤੀ ਹੈ।

ਕਮੇਟੀ ਨੇ ਲੁੱਕ (bitumen) ਦੀਆਂ ਕੀਮਤਾਂ ਵਿੱਚ ਹੋਏ ਵਾਧੇ ਅਤੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵੱਲੋਂ ਐਨ.ਓ.ਸੀ. (NOCs) ਮਿਲਣ ਵਿੱਚ ਹੋਈ ਦੇਰੀ ਕਾਰਨ ਕਈ ਚੱਲ ਰਹੇ ਸੜਕੀ ਪ੍ਰੋਜੈਕਟਾਂ ਦੇ ਬਜਟ ਅਨੁਮਾਨਾਂ (estimates) ਵਿੱਚ 24 ਫ਼ੀਸਦੀ ਤੱਕ ਦੇ ਵਾਧੇ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ।

ਸੋਧੇ ਹੋਏ ਬਜਟ ਅਨੁਮਾਨ (Revised Estimates):

  • ਤ੍ਰਿਪੜੀ ਖੇਤਰ ‘ਚ ਸੜਕੀ ਮੁਰੰਮਤ: ₹93.05 ਲੱਖ
  • ਰਤਨ ਨਗਰ ਐਕਸਟੈਂਸ਼ਨ: ₹47.44 ਲੱਖ
  • ਆਨੰਦ ਨਗਰ: ₹31.68 ਲੱਖ
  • ਆਦਰਸ਼ ਨਗਰ ਅਤੇ ਪ੍ਰੇਮ ਨਗਰ: ₹35.05 ਲੱਖ
  • ਘੁੰਮਣ ਨਗਰ ਅਤੇ ਆਜ਼ਾਦ ਨਗਰ: ₹24.19 ਲੱਖ

ਨਵੇਂ ਪ੍ਰਵਾਨਿਤ ਕੰਮ (New Approved Works):

  • ਵਾਰਡ ਨੰਬਰ 31 (ਰਾਮ ਗਲੀ, ਧੋਬੀ ਮੁੱਹਲਾ ਅਤੇ ਰਵਿਦਾਸ ਮੁੱਹਲਾ): ਸੀਸੀ ਰੋਡ ਅਤੇ ਟਾਇਲ ਵਰਕ ਲਈ ₹22.18 ਲੱਖ
  • ਸ਼ੇਰ-ਏ-ਪੰਜਾਬ ਮਾਰਕੀਟ ਤੋਂ ਸੁਖਦਾਸਪੁਰਾ: ਸੀਸੀ ਰੋਡ ਲਈ ₹40.34 ਲੱਖ
  • ਬੀ ਟੈਂਕ ਰੋਡ, ਪੁਰਾਣਾ ਲਾਲ ਬਾਗ ਅਤੇ ਕਿਤਾਬਾਂ ਬਾਜ਼ਾਰ: ਸੜਕਾਂ, ਨਾਲੀਆਂ ਅਤੇ ਇੰਟਰਲਾਕਿੰਗ ਟਾਇਲਾਂ ਲਈ ₹26.96 ਲੱਖ
  • ਵਾਰਡ ਨੰਬਰ 46 (ਕਲਗੀਧਰ ਗੁਰਦੁਆਰਾ ਸਾਹਿਬ ਨੇੜੇ): ਸੀਸੀ ਰੋਡ ਲਈ ₹11.36 ਲੱਖ

ਹੋਰ ਬੁਨਿਆਦੀ ਢਾਂਚੇ ਅਤੇ ਸਫ਼ਾਈ ਦੇ ਕੰਮ:

  • ਸਟ੍ਰੀਟ ਲਾਈਟਾਂ: ਕੇਬਲ ਅਤੇ ਸਬੰਧਤ ਸਮਾਨ ਦੀ ਖਰੀਦ ਲਈ ₹55.29 ਲੱਖ
  • ਵਾਟਰ ਸਪਲਾਈ: ਕੇ-7 ਵਾਟਰ ਸਪਲਾਈ ਪਾਈਪਲਾਈਨ ਦੇ ਅਧੂਰੇ ਲਿੰਕਾਂ ਨੂੰ ਪੂਰਾ ਕਰਨ ਲਈ ₹26.90 ਲੱਖ
  • ਸੀਵਰੇਜ ਸਫ਼ਾਈ: ਸੀਵਰ-ਸਫ਼ਾਈ ਕਾਰਜਾਂ ਨੂੰ ਮਜ਼ਬੂਤ ਕਰਨ ਲਈ ਦੋ 4,000 ਲੀਟਰ ਦੇ ਸਕਸ਼ਨ ਟੈਂਕਰ ਖਰੀਦਣ ਵਾਸਤੇ ₹19.70 ਲੱਖ
  • ਪੇਵਰ ਬਲਾਕ ਕੰਮ: ਝੀਲ ਐਵੇਨਿਊ ਵਿੱਚ ₹20.17 ਲੱਖ, ਆਨੰਦ ਨਗਰ ਵਿੱਚ ₹44.09 ਲੱਖ ਅਤੇ ਸਿੱਧੂ ਕਾਲੋਨੀ ਵਿੱਚ ₹56.55 ਲੱਖ
  • ਪਾਰਕ ਵਿਕਾਸ: ਇੰਦਰਾ ਪੁਰੀ ਦੀ ਮੁੱਖ ਸੜਕ ਦੇ ਪਾਰਕ ਦੇ ਵਿਕਾਸ ਲਈ ₹26.10 ਲੱਖ ਦੀ ਪ੍ਰਵਾਨਗੀ ਦਿੱਤੀ ਗਈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments