Homeਹਰਿਆਣਾਅੰਬਾਲਾ 'ਚ ਸਜੇਗੀ ਸੂਫ਼ੀ ਸੰਗੀਤ ਦੀ ਸ਼ਾਮ

ਅੰਬਾਲਾ ‘ਚ ਸਜੇਗੀ ਸੂਫ਼ੀ ਸੰਗੀਤ ਦੀ ਸ਼ਾਮ

ਅੰਬਾਲਾ ਸਿਟੀ: 20 ਜੁਲਾਈ 2026 (ਛਤਰਪਾਲ ਸਿੰਘ) : ਸੂਫ਼ੀ ਸੰਗੀਤ ਅਤੇ ਰੂਹਾਨੀਅਤ ਨੂੰ ਸਮਰਪਿਤ ਵਿਸ਼ੇਸ਼ ਸੰਗੀਤਕ ਸ਼ਾਮ “ ਰੂਹ ਦੇ ਰੰਗ, ਵਿਰਸੇ ਦੇ ਸੰਗ” ਦਾ ਆਯੋਜਨ ਰਾਜੇਸ਼ਵਰਾਨੰਦ ਯੋਗ ਪੀਠ, ਹਿਸਾਰ ਰੋਡ, ਰੂਪਾ ਮਾਜਰਾ, ਅੰਬਾਲਾ ਸਿਟੀ, ਹਰਿਆਣਾ ਵਿਖੇ 1 ਅਗਸਤ,2026 ਦਿਨ ਸ਼ਨੀਵਾਰ ਸ਼ਾਮ 7 ਵਜੇ ਕੀਤਾ ਜਾਵੇਗਾ।

ਇਸ ਸਮਾਗਮ ਵਿੱਚ ਜਿੱਥੇ ਪ੍ਰਸਿੱਧ ਸੂਫ਼ੀ ਗਾਇਕ ਮੰਨਾ ਸਿੰਘ ਆਪਣੀ ਬਾ-ਕਮਾਲ ਅਤੇ ਮਨ ਨੂੰ ਮੋਹ ਲੈਣ ਵਾਲੀ ਆਵਾਜ ਵਿੱਚ ਦਰਸ਼ਕਾਂ ਨੂੰ ਨਿਹਾਲ ਕਰਨਗੇ ਉੱਥੇ ਆਚਾਰਿਆ ਸਵਾਮੀ ਰਾਜੇਸ਼ਵਰਾਨੰਦ ਜੀ ਮਹਾਰਾਜ ਅੰਤਰਰਾਸ਼ਟਰੀ ਕਥਾ ਵਾਚਕ, ਅਰਿਹੰਤ ਆਯੁਰਵੇਦ ਦੇ ਫਾਊਂਡਰ, ਅਧਿਆਤਮਕ ਗੁਰੂ ਅਤੇ ਸੰਤ ਦੀ ਪਾਵਨ ਹਾਜ਼ਰੀ ਸਮਾਗਮ ਦੀ ਵਿਸ਼ੇਸ਼ ਖਿੱਚ ਰਹੇਗੀ।

ਅਦਾਰਾ ਸ਼ਹੀਦ-ਏ-ਆਜ਼ਮ ਦੇ ਪੱਤਰਕਾਰ (ਗੁਰਮੀਤ ਸਿੰਘ ਤੁੰਗ) ਦੇ ਨਾਲ ਗੱਲ ਕਰਦਿਆ ਆਯੋਜਕ ਨੇ ਦੱਸਿਆ ਕਿ ਇਹ ਰੂਹਾਨੀ ਸੰਗੀਤਕ ਸਮਾਗਮ ਅਧਿਆਤਮਕ ਅਤੇ ਪੰਜਾਬੀ ਵਿਰਸੇ ਨੂੰ ਸਮਰਪਿਤ ਹੋਵੇਗਾ। ਜਿਸ ਵਿੱਚ ਸੰਗੀਤ ਪ੍ਰੇਮੀ ਦਰਸ਼ਕ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਨਗੇ। ਇਹ ਵਿਸ਼ੇਸ਼ ਰੂਹਾਨੀ ਸੰਗੀਤਮਈ ਪ੍ਰੋਗਰਾਮ ਬਾਬਾ ਨਾਨਕ ਏਡ ਅਤੇ ਪੀਰ ਬੁਧੂ ਸ਼ਾਹ ਡਿਜ਼ਿਟਲ ਮੀਡੀਆ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments