Homeਹਰਿਆਣਾ ‘ਇੱਕ ਦਿਨ, ਇੱਕ ਘੰਟਾ, ਇਕੱਠੇ’ ਸਫਾਈ ਮੁਹਿੰਮ— ਹਰਿਆਣਾ ਸਰਕਾਰ ਦਾ ਇੱਕ ਠੋਸ...

 ‘ਇੱਕ ਦਿਨ, ਇੱਕ ਘੰਟਾ, ਇਕੱਠੇ’ ਸਫਾਈ ਮੁਹਿੰਮ— ਹਰਿਆਣਾ ਸਰਕਾਰ ਦਾ ਇੱਕ ਠੋਸ ਕਦਮ

ਹਰਿਆਣਾ 11 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਸਵੱਛਤਾ ਅਭਿਆਨ-2025 ਦੇ ਤਹਿਤ, ਕੇਂਦਰੀ ਸ਼ਹਿਰੀ ਵਿਕਾਸ ਅਤੇ ਰਿਹਾਇਸ਼ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਹਰਿਆਣਾ ਵਿੱਚ ਇੱਕ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਸਫਾਈ ਨੂੰ ਉਤਸ਼ਾਹਿਤ ਕਰਨ ਲਈ ਕਈ ਠੋਸ ਕਦਮਾਂ ‘ਤੇ ਚਰਚਾ ਕੀਤੀ ਗਈ।

ਉਨ੍ਹਾਂ ਨੇ 25 ਸਤੰਬਰ ਨੂੰ ਪੂਰੇ ਰਾਜ ਵਿੱਚ ‘ਇੱਕ ਦਿਨ, ਇੱਕ ਘੰਟਾ, ਇਕੱਠੇ’ ਸਫਾਈ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ। ਇਸ ਮੀਟਿੰਗ ਵਿੱਚ ਰਾਜ ਦੇ ਨਾਗਰਿਕਾਂ ਨੂੰ ਨਾਲ ਲੈ ਕੇ ਚੱਲਣ ਅਤੇ ਸਫਾਈ ਮੁਹਿੰਮ ਹਿੱਸਾ ਲੈਣ ਲਈ ਪੇ੍ਰਰਿਤ ਕਰਨ ਜ਼ੋਰ ਦਿੱਤਾ ਗਿਆ। ਉਨ੍ਹਾਂ ਥਾਵਾਂ ‘ਤੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ ਜਿੱਥੇ ਕੂੜਾ ਵਾਰ-ਵਾਰ ਇਕੱਠਾ ਹੁੰਦਾ ਰਹਿੰਦਾ ਹੈ ਅਤੇ 31 ਦਸੰਬਰ, 2025 ਤੱਕ ਅਜਿਹੀਆਂ ਸਾਰੀਆਂ ਥਾਵਾਂ ਨੂੰ ਪੂਰੀ ਤਰ੍ਹਾਂ ਸਾਫ਼ ਕਰਨ ਦਾ ਟੀਚਾ ਰੱਖਿਆ ਗਿਆ।

ਇਸ ਦੇ ਨਾਲ ਹੀ ਸਰਕਾਰੀ ਅਤੇ ਨਿੱਜੀ ਦਫ਼ਤਰਾਂ, ਸੈਰ-ਸਪਾਟਾ ਸਥਾਨਾਂ, ਧਾਰਮਿਕ ਸਥਾਨਾਂ, ਜਨਤਕ ਪਖਾਨਿਆਂ, ਤਲਾਅ, ਨਹਿਰਾਂ, ਨਾਲੀਆਂ ਅਤੇ ਨਹਿਰਾਂ ਦੀ ਸਫਾਈ ‘ਤੇ ਵਿਸ਼ੇਸ਼ ਤੌਰ ਤੇ ਸਫਾਈ ਕਰਨ ਲਈ ਕਿਹਾ ਗਿਆ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ, ਸਫਾਈ ਕਰਮਚਾਰੀਆਂ ਦੀ ਸਿਹਤ ਅਤੇ ਉਨ੍ਹਾਂ ਦੇ ਉਤਸ਼ਾਹ ਲਈ ਚੁੱਕੇ ਜਾਣ ਵਾਲੇ ਕਦਮਾਂ ‘ਤੇ ਵੀ ਚਰਚਾ ਕੀਤੀ ਗਈ, ਜਿਸ ਦੇ ਤਹਿਤ ਸਫਾਈ ਮਿੱਤਰਾਂ ਦੀ ਸੁਰੱਖਿਆ ਅਤੇ ਭਲਾਈ ਲਈ ਪੀ.ਪੀ.ਈ. ਕਿੱਟਾਂ ਦੀ ਵਰਤੋਂ ਅਤੇ ਉਨ੍ਹਾਂ ਦੀ ਨਿਯਮਤ ਸਿਹਤ ਜਾਂਚ ਨੂੰ ਲਾਜ਼ਮੀ ਬਣਾਉਣ ‘ਤੇ ਵੀ ਚਰਚਾ ਕੀਤੀ ਗਈ।

ਮੀਟਿੰਗ ਤੋਂ ਬਾਅਦ, ਵਿਪੁਲ ਗੋਇਲ ਨੇ ਸਫਾਈ ਦੇ ਨਾਲ-ਨਾਲ ਹਰੇ ਹਰਿਆਣਾ ਲਈ ਸਕੂਲਾਂ, ਕਲੋਨੀਆਂ, ਬਾਜ਼ਾਰਾਂ ਅਤੇ ਪਾਰਕਾਂ ਵਿੱਚ ਇੱਕ ਵਿਆਪਕ ਰੁੱਖ ਲਗਾਉਣ ਦੀ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ।

ਮੀਟਿੰਗ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਆਰ.ਆਰ. ਪਾਟਿਲ, ਕੇਂਦਰੀ ਸ਼ਹਿਰੀ ਵਿਕਾਸ ਅਤੇ ਰਿਹਾਇਸ਼ ਰਾਜ ਮੰਤਰੀ ਟੋਖਨ ਸਾਹੂ ਨੇ ਹਰਿਆਣਾ ਸ਼ਹਿਰੀ ਸਥਾਨਕ ਸਰਕਾਰਾਂ ਮੰਤਰੀ ਵਿਪੁਲ ਗੋਇਲ ਨਾਲ ਮਿਲ ਕੇ ਰਾਜ ਲਈ ਨਿਰਧਾਰਤ ਮਾਪਦੰਡਾਂ ਦੀ ਸਮੀਖਿਆ ਵੀ ਕੀਤੀ।

RELATED ARTICLES
- Advertisment -
Google search engine
Google search engine
Google search engine

Most Popular

Recent Comments