Homeਪਟਿਆਲਾ ਅਪਡੇਟਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਚ ਅਧਿਕਾਰੀ ਅਤੇ ਲੇਖਕ ਦਲੀਪ ਸਿੰਘ ਉੱਪਲ ...

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਚ ਅਧਿਕਾਰੀ ਅਤੇ ਲੇਖਕ ਦਲੀਪ ਸਿੰਘ ਉੱਪਲ  ਦੀ ਅੰਤਿਮ ਅਰਦਾਸ 12 ਜੁਲਾਈ ਨੂੰ

ਪਟਿਆਲਾ, 9 ਜੁਲਾਈ (ਛਤਰਪਾਲ ਸਿੰਘ) : ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰਬੰਧ ਅਤੇ ਵਿੱਤ ਅਫ਼ਸਰ ਦਲੀਪ ਸਿੰਘ ਉੱਪਲ,  ਜੋ ਆਪਣੇ ਗ੍ਰਹਿ ਵਿਖੇ  27 ਜੂਨ,2026 ਨੂੰ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ ਸਨ, ਨਮਿੱਤ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਪਟਿਆਲਾ ਦੇ ਅਰਬਨ ਇਸਟੇਟ ਫੇਜ਼ 3 ਵਿਚ ਸਥਿਤ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ 12 ਜੁਲਾਈ,2026 ਨੂੰ ਦੁਪਹਿਰ 12.00 ਵਜੇ ਤੋਂ 2.00 ਵਜੇ ਤੱਕ ਹੋਵੇਗੀ।ਇਸ ਦੌਰਾਨ ਪ੍ਰਸਿੱਧ ਰਾਗੀ ਡਾ. ਗੁਰਿੰਦਰ ਸਿੰਘ ਬਟਾਲੇ ਵਾਲੇ ਕੀਰਤਨ ਕਰਨਗੇ।
ਉਨ੍ਹਾਂ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਸ. ਉੱਪਲ ਨਾ ਕੇਵਲ ਚੰਗੇ ਲੇਖਕ ਹੀ ਸਨ ਬਲਕਿ ਗੰਭੀਰ ਪਾਠਕ ਅਤੇ ਸੰਜੀਦਾ ਸੰਗੀਤ ਪ੍ਰੇਮੀ ਵੀ ਸਨ।ਉਨ੍ਹਾਂ ਦੀ ਸੁਪਤਨੀ ਡਾ. ਕਮਲੇਸ਼ ਉੱਪਲ ਉੱਘੇ ਨਾਟ—ਆਲੋਚਕ ਅਤੇ ਲੇਖਿਕਾ ਹਨ, ਉਨ੍ਹਾਂ ਦਾ ਬੇਟਾ ਡਾ. ਅਲੰਕਾਰ ਸਿੰਘ  ਤੇ ਬੇਟੀ ਡਾ. ਨਿਵੇਦਿਤਾ  ਉੱਘੇ ਸੰਗੀਤ—ਸ਼ਾਸਤਰੀ ਅਤੇ ਗੁਰਬਾਣੀ ਸੰਗੀਤਕਾਰ ਹਨ।
ਉਨ੍ਹਾਂ ਦੇ ਦਾਮਾਦ ਡਾ. ਭੀਮ ਇੰਦਰ ਸਿੰਘ  ਵਰਲਡ ਪੰਜਾਬੀ ਸੈਂਟਰ ਦਾ ਡਾਇਰੈਕਟਰ ਹੋਣ ਦੇ ਨਾਲ ਨਾਲ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਦੇ ਵੀ ਡਾਇਰੈਕਟਰ ਹਨ।
ਜ਼ਿਕਰਯੋਗ ਹੈ ਕਿ ਦਲੀਪ ਸਿੰਘ ਉਪਲ ਦੀ ਆਪਣੀ ਪੂਰਵ ਇੱਛਾ ਅਨੁਸਾਰ, ਪਰਿਵਾਰ ਵੱਲੋਂ ਉਨ੍ਹਾਂ ਦੀ ਦੇਹ ਪਟਿਆਲਾ ਵਿਖੇ ਮੈਡੀਕਲ ਸਾਇੰਸ ਦੇ ਵਿਦਿਆਰਥੀਆਂ ਲਈ ਦਾਨ ਕਰ ਦਿੱਤੀ ਸੀ।
RELATED ARTICLES
- Advertisment -
Google search engine
Google search engine
Google search engine

Most Popular

Recent Comments