HomeVideoਪਟਿਆਲਾ ਦੀ ਅਫ਼ਸਰ ਕਲੋਨੀ 'ਚ ਇੱਕੋ ਪਰਿਵਾਰ ਨੇ ਨਿਗਲਿਆ ਸ.ਲ.ਫ਼ਾ.ਸ., ਦੋ ਦੀ...

ਪਟਿਆਲਾ ਦੀ ਅਫ਼ਸਰ ਕਲੋਨੀ ‘ਚ ਇੱਕੋ ਪਰਿਵਾਰ ਨੇ ਨਿਗਲਿਆ ਸ.ਲ.ਫ਼ਾ.ਸ., ਦੋ ਦੀ ਮੌਤ 

ਖੁਦਕੁਸ਼ੀ ਦੀ ਕੋਸ਼ਿਸ਼ ਦੇ ਕਾਰਨਾਂ ਦੀ ਜਾਂਚ ਸ਼ੁਰੂ, ਪੁਲਿਸ ਮਾਮਲੇ ਦੀ ਤਫ਼ਤੀਸ਼ ਵਿੱਚ ਜੁਟੀ

ਪਟਿਆਲਾ, 9 ਜੁਲਾਈ: (ਬਲਜੀਤ ਸਰਨਾ) : ਪਟਿਆਲਾ ਦੇ ਅਫਸਰ ਕਲੋਨੀ ਦੇ ਵਿੱਚ ਕੱਲ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਜਦੋਂ ਇੱਕ ਜੋੜੇ ਦੇ ਦੁਆਰਾ ਆਪਣੇ ਦੋ ਬੱਚਿਆਂ ਸਮੇਤ ਜਹਰੀਲੀ ਚੀਜ਼ ਖਾ ਲਈ ਅਤੇ ਚਾਰਾਂ ਨੂੰ ਤੁਰੰਤ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਜਾਇਆ ਗਿਆ ਜਿੱਥੇ ਵਿਕਾਸ ਬਾਤਿਸ਼ ਨਾਮਕ ਵਿਅਕਤੀ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਅਤੇ ਬੇਟੀ ਖੁਆਇਸ਼ ਬਾਤੀਸ਼ ਦੀ ਵੀ ਜੇਰੇ ਇਲਾਜ ਮੌਤ ਹੋ ਗਈ।

ਡੀਐਸਪੀ ਪਟਿਆਲਾ ਸ਼ਹਿਰੀ ਸੰਜੀਵ ਸਿੰਘਲਾ ਦੇ ਦੁਆਰਾ ਦਿੱਤੀ ਜਾਣਕਾਰੀ ਦੇ ਮੁਤਾਬਕ ਵਿਕਾਸ ਬਾਤਿਸ਼ ਦੀ ਪਤਨੀ ਅਤੇ ਉਸਦਾ ਬੇਟਾ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਹਨ ਤੇ ਹਸਪਤਾਲ ਦੇ ਵਿੱਚ ਦਾਖਲ ਤਮੰਨਾ ਬਾਤੀਸ਼ ਦੇ ਡਿਊਟੀ ਮੈਜਿਸਟਰੇਟ ਦੀ ਨਿਗਰਾਨੀ ਦੇ ਵਿੱਚ ਬਿਆਨ ਲਿਖਾਏ ਜਾ ਰਹੇ ਹਨ ਅਤੇ ਬਿਆਨਾਂ ਦੇ ਆਧਾਰ ਦੇ ਉੱਪਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ ।
ਪੁਲਿਸ ਦੇ ਦੁਆਰਾ ਦਿੱਤੀ ਜਾਣਕਾਰੀ ਦੇ ਮੁਤਾਬਕ ਅਸਲ ਦੇ ਵਿੱਚ ਪੈਸਿਆਂ ਦੇ ਦੇਣ ਲੈਣ ਨੂੰ ਲੈ ਕੇ ਪਰਿਵਾਰ ਦੇ ਦੁਆਰਾ ਅਜਿਹਾ ਖੌਫਨਾਕ ਕਦਮ ਚੁੱਕਿਆ ਗਿਆ ।

RELATED ARTICLES
- Advertisment -
Google search engine
Google search engine
Google search engine

Most Popular

Recent Comments