Homeਦੇਸ਼ਮਹਿਲਾਵਾਂ ਦੀ ਸੁਰੱਖਿਆ ਲਈ 24 ਘੰਟੇ ਚੱਲਣ ਵਾਲੀ ਹੈਲਪਲਾਈਨ ਸੇਵਾ ਦਾ ਹੋਇਆ...

ਮਹਿਲਾਵਾਂ ਦੀ ਸੁਰੱਖਿਆ ਲਈ 24 ਘੰਟੇ ਚੱਲਣ ਵਾਲੀ ਹੈਲਪਲਾਈਨ ਸੇਵਾ ਦਾ ਹੋਇਆ ਵਿਸਥਾਰ

ਦੇਸ਼:4ਜੁਲਾਈ (ਛਤਰਪਾਲ ਸਿੰਘ):ਮਹਿਲਾਵਾਂ ਦੀ ਸੁਰੱਖਿਆ ਅਤੇ ਸਹਾਇਤਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਰਾਸ਼ਟਰੀ ਮਹਿਲਾ ਆਯੋਗ (NCW) ਨੇ ਆਪਣੀ 24 ਘੰਟੇ, ਹਫ਼ਤੇ ਦੇ ਸੱਤੋਂ ਦਿਨ ਚੱਲਣ ਵਾਲੀ ਹੈਲਪਲਾਈਨ ਸੇਵਾ ਦਾ ਵਿਸਥਾਰ ਕੀਤਾ ਹੈ। ਹੁਣ ਮਹਿਲਾਵਾਂ ਟੋਲ-ਫ੍ਰੀ ਹੈਲਪਲਾਈਨ ਨੰਬਰ 14490 ‘ਤੇ ਸੰਪਰਕ ਕਰਕੇ ਤੁਰੰਤ ਮਦਦ ਪ੍ਰਾਪਤ ਕਰ ਸਕਦੀਆਂ ਹਨ। ਇਹ ਸ਼ਾਰਟ ਕੋਡ ਪਹਿਲਾਂ ਤੋਂ ਚੱਲ ਰਹੇ ਨੰਬਰ 7827170170 ਨਾਲ ਜੋੜਿਆ ਗਿਆ ਹੈ, ਜਿਸ ਨਾਲ ਦੇਸ਼ ਭਰ ਵਿੱਚ ਇਸ ਸੇਵਾ ਤੱਕ ਪਹੁੰਚ ਹੋਰ ਆਸਾਨ ਬਣ ਗਈ ਹੈ।

ਇਸ ਹੈਲਪਲਾਈਨ ਰਾਹੀਂ ਪਰੇਸ਼ਾਨੀ ਦਾ ਸਾਹਮਣਾ ਕਰ ਰਹੀਆਂ ਮਹਿਲਾਵਾਂ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੀਆਂ ਹਨ, ਮਨੋਵਿਗਿਆਨਕ ਕਾਊਂਸਲਿੰਗ ਲੈ ਸਕਦੀਆਂ ਹਨ ਅਤੇ ਲੋੜ ਪੈਣ ‘ਤੇ ਸੰਬੰਧਿਤ ਵਿਭਾਗਾਂ ਤੋਂ ਸਹਾਇਤਾ ਲਈ ਰੈਫਰਲ ਸੇਵਾਵਾਂ ਵੀ ਪ੍ਰਾਪਤ ਕਰ ਸਕਦੀਆਂ ਹਨ।

ਰਾਸ਼ਟਰੀ ਮਹਿਲਾ ਆਯੋਗ ਹਰ ਸ਼ਿਕਾਇਤ ਦਾ ਨਿਪਟਾਰਾ ਇੱਕ ਨਿਰਧਾਰਤ ਪ੍ਰਕਿਰਿਆ ਤਹਿਤ ਕਰਦਾ ਹੈ। ਪਹਿਲਾਂ ਇਹ ਜਾਂਚਿਆ ਜਾਂਦਾ ਹੈ ਕਿ ਮਾਮਲਾ ਆਯੋਗ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਜਾਂ ਨਹੀਂ। ਜੇਕਰ ਮਾਮਲਾ ਯੋਗ ਹੋਵੇ ਤਾਂ ਉਸ ਨੂੰ ਇੱਕ ਵਿਲੱਖਣ ਰਜਿਸਟ੍ਰੇਸ਼ਨ ਨੰਬਰ ਦੇ ਕੇ ਦਰਜ ਕੀਤਾ ਜਾਂਦਾ ਹੈ, ਨਹੀਂ ਤਾਂ ਉਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਆਯੋਗ ਪੁਲਿਸ ਜਾਂਚ ਦੀ ਨਿਗਰਾਨੀ ਕਰਦਾ ਹੈ, ਕਾਨੂੰਨੀ ਪ੍ਰਾਵਧਾਨਾਂ ਦੀ ਪਾਲਣਾ ਯਕੀਨੀ ਬਣਾਉਂਦਾ ਹੈ ਅਤੇ ਗੰਭੀਰ ਅਪਰਾਧਾਂ ਦੇ ਮਾਮਲਿਆਂ ਵਿੱਚ ਜਾਂਚ ਕਮੇਟੀਆਂ ਵੀ ਗਠਿਤ ਕਰ ਸਕਦਾ ਹੈ।

ਡਿਜ਼ੀਟਲ ਇੰਡੀਆ ਮੁਹਿੰਮ ਦੇ ਤਹਿਤ ਇਹ ਹੈਲਪਲਾਈਨ ਆਧੁਨਿਕ ਤਕਨਾਲੋਜੀ ਨਾਲ ਲੈਸ ਹੈ, ਜਿਸ ਨਾਲ ਸ਼ਿਕਾਇਤਾਂ ਦੇ ਨਿਪਟਾਰੇ ਦੀ ਪ੍ਰਕਿਰਿਆ ਹੋਰ ਤੇਜ਼ ਅਤੇ ਪ੍ਰਭਾਵਸ਼ਾਲੀ ਬਣਾਈ ਗਈ ਹੈ। ਇਹ 24 ਘੰਟੇ ਚੱਲਣ ਵਾਲਾ ਡਿਜ਼ੀਟਲ ਪੋਰਟਲ ਮਹਿਲਾਵਾਂ ਨੂੰ ਸ਼ਿਕਾਇਤ ਦਰਜ ਕਰਨ, ਸਰਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਅਤੇ ਮਾਹਿਰਾਂ ਤੋਂ ਤੁਰੰਤ ਸਲਾਹ ਲੈਣ ਦੀ ਸਹੂਲਤ ਦਿੰਦਾ ਹੈ। ਇਸ ਪਹਿਲ ਨਾਲ ਮਹਿਲਾਵਾਂ ਨੂੰ ਸਰਕਾਰੀ ਸਹਾਇਤਾ ਪ੍ਰਣਾਲੀ ਨਾਲ ਸਿੱਧਾ ਜੋੜਿਆ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦਾ ਸੰਸਥਾਵਾਂ ‘ਤੇ ਭਰੋਸਾ ਹੋਰ ਵਧੇਗਾ।

ਤੁਰੰਤ ਮਦਦ ਦੇਣ ਤੋਂ ਇਲਾਵਾ, ਸ਼ਿਕਾਇਤਾਂ ਤੋਂ ਇਕੱਠੇ ਕੀਤੇ ਗਏ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਮਹਿਲਾਵਾਂ ਵਿਰੁੱਧ ਅਪਰਾਧਾਂ ਦੇ ਰੁਝਾਨਾਂ ਅਤੇ ਪ੍ਰਣਾਲੀ ਦੀਆਂ ਕਮੀਆਂ ਦੀ ਪਛਾਣ ਵੀ ਕੀਤੀ ਜਾਵੇਗੀ। ਇਨ੍ਹਾਂ ਦੇ ਆਧਾਰ ‘ਤੇ ਸੁਧਾਰਾਤਮਕ ਸਿਫ਼ਾਰਸ਼ਾਂ ਤਿਆਰ ਕੀਤੀਆਂ ਜਾਣਗੀਆਂ ਅਤੇ ਇਨ੍ਹਾਂ ਮਾਮਲਿਆਂ ਨੂੰ ਪੁਲਿਸ ਕਰਮਚਾਰੀਆਂ, ਨਿਆਂਇਕ ਅਧਿਕਾਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਜਾਗਰੂਕਤਾ ਅਤੇ ਸੰਵੇਦਨਸ਼ੀਲਤਾ ਪ੍ਰੋਗਰਾਮਾਂ ਵਿੱਚ ਕੇਸ ਸਟਡੀ ਵਜੋਂ ਵਰਤਿਆ ਜਾਵੇਗਾ।

ਰਾਸ਼ਟਰੀ ਮਹਿਲਾ ਆਯੋਗ ਦਾਜ਼, ਰੁਜ਼ਗਾਰ ਵਿੱਚ ਭੇਦਭਾਵ, ਸ਼ੋਸ਼ਣ ਅਤੇ ਮਹਿਲਾਵਾਂ ਦੇ ਹੋਰ ਅਧਿਕਾਰਾਂ ਦੀ ਰੱਖਿਆ ਲਈ ਦੇਸ਼ ਦੀ ਸਭ ਤੋਂ ਉੱਚੀ ਸੰਸਥਾ ਹੈ। ਆਯੋਗ ਨੇ ਇਹ ਵੀ ਮੰਨਿਆ ਹੈ ਕਿ ਹਿੰਸਾ ਜਾਂ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਮਹਿਲਾਵਾਂ ਨੂੰ ਮਾਨਸਿਕ ਸਹਾਇਤਾ ਦੀ ਵੀ ਲੋੜ ਹੁੰਦੀ ਹੈ, ਇਸ ਲਈ ਹੈਲਪਲਾਈਨ ਨਾਲ ਤਜਰਬੇਕਾਰ ਕਾਊਂਸਲਰ ਜੋੜੇ ਗਏ ਹਨ। 18 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਅਤੇ ਲੜਕੀਆਂ ਇਸ ਟੋਲ-ਫ੍ਰੀ ਸੇਵਾ ਰਾਹੀਂ ਕਿਸੇ ਵੀ ਸਮੇਂ ਤੁਰੰਤ ਮਦਦ ਪ੍ਰਾਪਤ ਕਰ ਸਕਦੀਆਂ ਹਨ।

RELATED ARTICLES
- Advertisment -
Google search engine
Google search engine
Google search engine

Most Popular

Recent Comments