ਮੋਹਾਲੀ, 4 ਜੁਲਾਈ (ਜਤਿੰਦਰ ਗਰਗ) : ਇੱਕ ਸਥਾਨਕ ਅਦਾਲਤ ਨੇ ਸੀਰਤ ਨੂੰ ਉਸ ਦੇ ਪਤੀ ਏਕਮ ਸਿੰਘ ਢਿੱਲੋਂ ਦੇ ਕਤਲ ਦੇ ਜੁਰਮ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਿਸ ਦਾ 8 ਸਾਲ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ। ਅਦਾਲਤ ਨੇ ਉਸ ‘ਤੇ ਜੁਰਮਾਨਾ ਵੀ ਲਗਾਇਆ ਹੈ।
ਇਹ ਮਾਮਲਾ 19 ਮਾਰਚ 2017 ਦਾ ਹੈ, ਜਦੋਂ ਇੱਕ ਸੂਟਕੇਸ (ਟਰੰਕ) ਵਿੱਚੋਂ ਏਕਮ ਦੀ ਲਾਸ਼ ਬਰਾਮਦ ਹੋਈ ਸੀ। ਹੁਣ 8 ਸਾਲ ਦੀ ਅਦਾਲਤੀ ਸੁਣਵਾਈ (ਟ੍ਰਾਇਲ) ਤੋਂ ਬਾਅਦ, ਸਥਾਨਕ ਅਦਾਲਤ ਨੇ ਉਸਦੀ ਪਤਨੀ ਸੀਰਤ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ।








