ਮੋਗਾ/ਬਾਘਾ ਪੁਰਾਣਾ, 27 ਜੂਨ: (ਲਛਮਣ ਜੀਤ ਸਿੰਘ ਪੁਰਬਾ): ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਵਪਾਰ ਮੰਡਲ ਬਾਘਾ ਪੁਰਾਣਾ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਨੌਜਵਾਨ ਸਮਾਜ ਸੇਵੀ ਪਵਨ ਗੋਇਲ (ਬੁੱਧ ਸਿੰਘ ਵਾਲਾ) ਨੂੰ ਵੱਖ-ਵੱਖ ਸਮਾਜਿਕ ਅਤੇ ਵਪਾਰਕ ਸੰਸਥਾਵਾਂ ਵੱਲੋਂ ਲਗਾਤਾਰ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਬਾਘਾ ਪੁਰਾਣਾ ਸਥਿਤ ਗਰਗ ਇੰਡੇਨ ਗੈਸ ਏਜੰਸੀ ਵੱਲੋਂ ਉਨ੍ਹਾਂ ਦੇ ਸਨਮਾਨ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।
ਸਮਾਗਮ ਦੌਰਾਨ ਗਰਗ ਇੰਡੇਨ ਗੈਸ ਏਜੰਸੀ ਦੇ ਡਾਇਰੈਕਟਰ ਬਿੱਟੂ ਮਿੱਤਲ ਅਤੇ ਸਮੂਹ ਸਟਾਫ ਨੇ ਪਵਨ ਗੋਇਲ ਨੂੰ ਫੁੱਲਾਂ ਦੇ ਹਾਰ ਪਾ ਕੇ ਅਤੇ ਬੁਕੇ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਬਿੱਟੂ ਮਿੱਤਲ ਨੇ ਕਿਹਾ ਕਿ ਪਵਨ ਗੋਇਲ ਨੇ ਲੰਬੇ ਸਮੇਂ ਤੋਂ ਲੋਕ ਭਲਾਈ ਦੇ ਕੰਮਾਂ ਵਿੱਚ ਸਰਗਰਮ ਭੂਮਿਕਾ ਨਿਭਾਈ ਹੈ, ਜਿਸ ਨੂੰ ਦੇਖਦੇ ਹੋਏ ਪਾਰਟੀ ਨੇ ਉਨ੍ਹਾਂ ਨੂੰ ਇਹ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਹੈ।
ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਅਤੇ ਪਾਰਟੀ ਦੀ ਸਮੂਹ ਲੀਡਰਸ਼ਿਪ ਦੇ ਸਹਿਯੋਗ ਨਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਵਨ ਗੋਇਲ ‘ਤੇ ਭਰੋਸਾ ਜਤਾਇਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸ਼ਹਿਰ ਅਤੇ ਵਪਾਰੀਆਂ ਦੇ ਹਿੱਤਾਂ ਲਈ ਜਦੋਂ ਵੀ ਲੋੜ ਪਵੇਗੀ, ਉਹ ਪਵਨ ਗੋਇਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣਗੇ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਪਵਨ ਗੋਇਲ ਨੇ ਗਰਗ ਇੰਡੇਨ ਗੈਸ ਏਜੰਸੀ ਦੇ ਡਾਇਰੈਕਟਰ ਬਿੱਟੂ ਮਿੱਤਲ ਅਤੇ ਸਮੂਹ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਲੀਡਰਸ਼ਿਪ, ਆਪਣੇ ਪਿੰਡ ਬੁੱਧ ਸਿੰਘ ਵਾਲਾ ਅਤੇ ਬਾਘਾ ਪੁਰਾਣਾ ਦੇ ਲੋਕਾਂ ਦੇ ਭਰੋਸੇ ‘ਤੇ ਖਰਾ ਉਤਰਣ ਦੀ ਪੂਰੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਵਪਾਰ ਮੰਡਲ ਨਾਲ ਜੁੜੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਉਠਾ ਕੇ ਹੱਲ ਕਰਵਾਉਣ ਲਈ ਯਤਨਸ਼ੀਲ ਰਹਿਣਗੇ।
ਸਮਾਗਮ ਦੌਰਾਨ ਨਵਦੀਪ ਸਿੰਘ (ਬੁੱਧ ਸਿੰਘ ਵਾਲਾ), ਮਨੀ ਸਿੰਗਲਾ, ਗਗਨ ਗਰਗ, ਮੱਖਣ ਸਿੰਘ ਬਰਾੜ, ਹਰਮੀਤ ਸਿੰਘ, ਜਸਵੀਰ ਝਾਂਜੀ, ਬੇਅੰਤ ਸਿੰਘ ਸੰਗਤਪੁਰਾ, ਚੈਰੀ ਭਾਟੀਆ, ਸੁਮਨਦੀਪ ਸਿੰਘ ਗਿੱਲ ਅਤੇ ਗਰਗ ਇੰਡੇਨ ਗੈਸ ਏਜੰਸੀ ਦਾ ਸਮੂਹ ਸਟਾਫ ਵੀ ਮੌਜੂਦ ਰਿਹਾ।








