Homeਹਰਿਆਣਾਨਗਰ ਕੌਂਸਲ ਦਾ ਕਰਮਚਾਰੀ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

ਨਗਰ ਕੌਂਸਲ ਦਾ ਕਰਮਚਾਰੀ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

ਹਿਸਾਰ, 25ਜੂਨ (ਹਰਸ਼ਪ੍ਰੀਤ ਕੌਰ): ਹਿਸਾਰ ਰਾਜ ਵਿਜੀਲੈਂਸ ਬਿਊਰੋ ਨੇ ਹਾਂਸੀ ‘ਚ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਬੀਤੇ ਦਿਨ ਟੀਮ ਨੇ ਨਗਰ ਕੌਂਸਲ ਦੇ ਇੱਕ ਕਰਮਚਾਰੀ ਨੂੰ 16,500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਮੁਲਜ਼ਮ ’ਤੇ ਨਗਰ ਕੌਂਸਲ ਨਰੌਂਦ ਦੇ ਇੱਕ ਠੇਕੇਦਾਰ ਵੱਲੋਂ 11 ਲੱਖ ਰੁਪਏ ਦਾ ਬਿੱਲ ਪਾਸ ਕਰਵਾਉਣ ਦੇ ਨਾਂ ’ਤੇ ਰਿਸ਼ਵਤ ਲੈਣ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਨਗਰ ਕੌਂਸਲ ਹਾਂਸੀ ਦੇ ਐਕਸੀਅਨ ਵਿੱਕੀ ਕੁਮਾਰ ਨੂੰ ਵੀ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ।

ਇਹ ਕਾਰਵਾਈ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਇੰਸਪੈਕਟਰ ਮਹਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਰਵੀ ਕੁਮਾਰ ਵਾਸੀ ਆਰੀਆ ਨਗਰ ਹਾਂਸੀ ਨੂੰ ਭਾਅ ਜੀ ਹੋਟਲ ਦੇ ਸਾਹਮਣੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ । ਰਵੀ ਨਗਰ ਕੌਂਸਲ ਹਾਂਸੀ ਵਿੱਚ ਕੱਚੇ ਮੁਲਾਜ਼ਮ ਵਜੋਂ ਕੰਮ ਕਰ ਰਿਹਾ ਹੈ ਅਤੇ ਪਾਰਕਾਂ ਦੀ ਸਾਂਭ-ਸੰਭਾਲ ਵੀ ਕਰਦਾ ਸੀ।

ਸ਼ਿਕਾਇਤਕਰਤਾ ਕੁਲਦੀਪ ਭੁੱਕਲ ਜੋ ਕਿ ਨਗਰ ਕੌਂਸਲ ਨਾਰਨੌਂਦ ਵਿੱਚ ਠੇਕੇਦਾਰੀ ਦਾ ਕੰਮ ਕਰਦਾ ਹੈ, ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ। ਉਸ ਨੇ ਦੱਸਿਆ ਕਿ ਉਸ ਦੇ ਮ੍ਰਿਤਕ ਚਚੇਰੇ ਭਰਾ ਦਾ ਕਰੀਬ 11 ਲੱਖ ਰੁਪਏ ਦਾ ਬਿੱਲ ਨਗਰ ਕੌਂਸਲ ਕੋਲ ਬਕਾਇਆ ਸੀ। ਕੁਲਦੀਪ ਅਨੁਸਾਰ ਸਬੰਧਤ ਫਾਈਲ ’ਤੇ ਸਾਰੇ ਅਧਿਕਾਰੀਆਂ ਦੇ ਦਸਤਖ਼ਤ ਹੋ ਚੁੱਕੇ ਸਨ ਪਰ ਐਕਸੀਅਨ ਵਿੱਕੀ ਕੁਮਾਰ, ਜਿਨ੍ਹਾਂ ਕੋਲ ਨਗਰ ਕੌਂਸਲ ਹਾਂਸੀ ਦਾ ਵਾਧੂ ਚਾਰਜ ਵੀ ਹੈ, ਫਾਈਲ ’ਤੇ ਦਸਤਖ਼ਤ ਨਹੀਂ ਕਰ ਰਹੇ ਸਨ। ਦੋਸ਼ ਹੈ ਕਿ ਐਕਸੀਅਨ ਨੇ ਕੁਲਦੀਪ ਨੂੰ ਰਵੀ ਕੁਮਾਰ ਨੂੰ ਮਿਲ ਕੇ ਸਾਮਾਨ ਦੇਣ ਲਈ ਕਿਹਾ ਤਾਂ ਹੀ ਬਿੱਲ ਪਾਸ ਹੋਣ ਦੀ ਗੱਲ ਕਹੀ ਗਈ।

ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਟੀਮ ਨੇ ਸ਼ਿਕਾਇਤ ਦੀ ਪੜਤਾਲ ਕਰਕੇ ਵਿਉਂਤਬੱਧ ਜਾਲ ਵਿਛਾਇਆ। ਬੀਤੇ ਦਿਨ ਜਿਵੇਂ ਹੀ ਰਵੀ ਕੁਮਾਰ ਨੇ ਸ਼ਿਕਾਇਤਕਰਤਾ ਤੋਂ 16,500 ਰੁਪਏ ਦੀ ਰਿਸ਼ਵਤ ਲੈਂਦਿਆਂ ਪਹਿਲਾਂ ਤੋਂ ਤਾਇਨਾਤ ਵਿਜੀਲੈਂਸ ਟੀਮ ਨੇ ਉਸ ਨੂੰ ਮੌਕੇ ‘ਤੇ ਹੀ ਰੰਗੇ ਹੱਥੀਂ ਕਾਬੂ ਕਰ ਲਿਆ। ਮੌਕੇ ਤੋਂ ਰਿਸ਼ਵਤ ਦੀ ਰਕਮ ਵੀ ਬਰਾਮਦ ਕੀਤੀ ਗਈ। ਵਿਜੀਲੈਂਸ ਦੇ ਜਾਂਚ ਅਧਿਕਾਰੀ ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਵੀ ਕੁਮਾਰ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਹਾਂਸੀ ਦੇ ਐਕਸੀਅਨ ਵਿੱਕੀ ਕੁਮਾਰ ਇਸ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਹਨ ਅਤੇ ਉਸ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments