HomeਪੰਜਾਬPSEB ਵੱਲੋਂ 10ਵੀਂ-12ਵੀਂ ਦੇ ‘ਓਪਨ ਸਕੂਲ‘ ਵਿਦਿਆਰਥੀਆਂ ਨੂੰ ਵੱਡੀ ਰਾਹਤ

PSEB ਵੱਲੋਂ 10ਵੀਂ-12ਵੀਂ ਦੇ ‘ਓਪਨ ਸਕੂਲ‘ ਵਿਦਿਆਰਥੀਆਂ ਨੂੰ ਵੱਡੀ ਰਾਹਤ

ਮੋਹਾਲੀ, 24 ਜੂਨ (ਹਰਸ਼ਪ੍ਰੀਤ ਕੌਰ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ, 2026 ਵਿੱਚ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੇਣ ਵਾਲੇ ‘ਓਪਨ ਸਕੂਲ ਸ਼੍ਰੇਣੀ’ ਦੇ ਵਿਦਿਆਰਥੀਆਂ ਲਈ ਇੱਕ ਰਾਹਤ ਭਰੀ ਖ਼ਬਰ ਹੈ। ਬੋਰਡ ਅਜਿਹੇ ਵਿਦਿਆਰਥੀਆਂ ਨੂੰ ਆਪਣੀ ਰੀ-ਅਪੀਅਰ, ਕੰਪਾਰਟਮੈਂਟ ਜਾਂ ਸਿਰਫ ਇੱਕ ਵਿਸ਼ੇ ਵਿੱਚ ਪ੍ਰਦਰਸ਼ਨ ਸੁਧਾਰਨ (ਇਮਪ੍ਰੂਵਮੈਂਟ) ਲਈ ਜੁਲਾਈ ਅਤੇ ਅਗਸਤ ਵਿੱਚ ਹੋਣ ਵਾਲੀਆਂ ਪੂਰਕ (ਸਪਲੀਮੈਂਟਰੀ) ਪਰੀਖਿਆਵਾਂ ਵਿੱਚ ਬੈਠਣ ਦਾ ਸੁਨਹਿਰਾ ਮੌਕਾ ਦੇ ਰਹੇ ਹਨ।

ਬੋਰਡ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਰੀ-ਅਪੀਅਰ, ਕੰਪਾਰਟਮੈਂਟ ਅਤੇ ਸ਼ਿਰਫ ਇੱਕ ਵਿਸ਼ੇ ਦੀ ਸੁਧਾਰ ਪ੍ਰੀਖਿਆ ਜੁਲਾਈ ਅਤੇ ਅਗਸਤ ਵਿੱਚ ਓਪਨ ਸਕੂਲ (ਬਲਾਕ-2) ਦੀਆਂ ਮੁੱਖ ਪ੍ਰੀਖਿਆਵਾਂ ਦੇ ਨਾਲ ਲਈ ਜਾਵੇਗੀ। ਜਿਹੜੇ ਵਿਦਿਆਰਥੀ ਇੱਕ ਤੋਂ ਵੱਧ ਵਿਸ਼ਿਆਂ ਵਿੱਚ ਆਪਣੀ ਕਾਰਗੁਜ਼ਾਰੀ ਸੁਧਾਰਨਾ ਚਾਹੁੰਦੇ ਹਨ, ਉਹ ਇਸ ਪ੍ਰੀਖਿਆ ਵਿੱਚ ਸ਼ਾਮਲ ਨਹੀਂ ਹੋ ਸਕਣਗੇ।

ਅਜਿਹੇ ਵਿਦਿਆਰਥੀਆਂ ਨੂੰ ਮਾਰਚ 2027 ਵਿੱਚ ਹੋਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ਦੌਰਾਨ ਹੀ ਇਹ ਸਹੂਲਤ ਦਿੱਤੀ ਜਾਵੇਗੀ। ਇਸ ਪ੍ਰੀਖਿਆ ਨਾਲ ਸਬੰਧਤ ਅਰਜ਼ੀ ਪ੍ਰਕਿਰਿਆ, ਫੀਸਾਂ ਅਤੇ ਹੋਰ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਉਪਲਬਧ ਹੈ। ਵਿਦਿਆਰਥੀ ਉੱਥੇ ਜਾ ਸਕਦੇ ਹਨ ਅਤੇ ਪੂਰੇ ਦਿਸ਼ਾ-ਨਿਰਦੇਸ਼ਾਂ ਦੀ ਜਾਂਚ ਕਰ ਸਕਦੇ ਹਨ।

 

RELATED ARTICLES
- Advertisment -
Google search engine
Google search engine
Google search engine

Most Popular

Recent Comments