Homeਹਰਿਆਣਾਮਨੀਸ਼ਾ ਮਿੱਤਲ ਦੇ ਕਾਤਲ ਹਿਮਾਚਲ ਪੁਲਿਸ ਵਲੋਂ: ਹਰਿਆਣਾ ਤੋਂ ਗ੍ਰਿਫ਼ਤਾਰ

ਮਨੀਸ਼ਾ ਮਿੱਤਲ ਦੇ ਕਾਤਲ ਹਿਮਾਚਲ ਪੁਲਿਸ ਵਲੋਂ: ਹਰਿਆਣਾ ਤੋਂ ਗ੍ਰਿਫ਼ਤਾਰ

ਸ਼ਿਮਲਾ,16 ਜੂਨ (ਛਤਰਪਾਲ ਸਿੰਘ): ਹਿਮਾਚਲ ਪ੍ਰਦੇਸ਼ ਦੀ ਪੁਲਿਸ ਨੇ ਸੰਜੌਲੀ ਵਿੱਚ ਆਪਣੇ ਸਕੂਲ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕੀਤੀ ਗਈ ਸਕੂਲ ਸੰਚਾਲਕਾ ਮਨੀਸ਼ਾ ਮਿੱਤਲ ਦੇ ਕਤਲ ਮਾਮਲੇ ਵਿੱਚ ਹਰਿਆਣਾ ਦੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਆਸ਼ੀਸ਼ ਅਹਲਾਵਤ (22) ਵਾਸੀ ਪਿੰਡ ਦੁਜਾਨਾ, ਜ਼ਿਲ੍ਹਾ ਝੱਜਰ ਅਤੇ ਦੀਪਕ (25) ਵਾਸੀ ਪਿੰਡ ਸੁਨਾਰੀਆ ਖੁਰਦ, ਜ਼ਿਲ੍ਹਾ ਰੋਹਤਕ ਵਜੋਂ ਹੋਈ ਹੈ। ਦੋਵੇਂ ਪੇਸ਼ੇਵਰ ਸ਼ੂਟਰ ਦੱਸੇ ਜਾ ਰਹੇ ਹਨ ਅਤੇ ਪਹਿਲਾਂ ਵੀ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਹਨ।

ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਇੱਕ ਸਵਿਫਟ ਕਾਰ ਰਾਹੀਂ ਹਿਮਾਚਲ ਪ੍ਰਦੇਸ਼ ਪਹੁੰਚੇ ਸਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਸਨ। ਪੁਲਿਸ ਨੇ ਤਕਨੀਕੀ ਸਬੂਤਾਂ ਅਤੇ ਜਾਂਚ ਦੇ ਆਧਾਰ ‘ਤੇ ਦੋਵਾਂ ਨੂੰ ਕਾਬੂ ਕਰ ਲਿਆ ਹੈ। ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments