Homeਪਟਿਆਲਾ ਅਪਡੇਟਜਨਹਿਤ ਸਮਿਤੀ ਵੱਲੋਂ ਲਗਾਇਆ ਮੁਫ਼ਤ ਮੈਡੀਕਲ ਕੈਂਪ

ਜਨਹਿਤ ਸਮਿਤੀ ਵੱਲੋਂ ਲਗਾਇਆ ਮੁਫ਼ਤ ਮੈਡੀਕਲ ਕੈਂਪ

Chief Guest DSP Karnail Singh highly appreciated the work

ਮੁੱਖ ਮਹਿਮਾਨ ਡੀ.ਐਸ.ਪੀ. ਕਰਨੈਲ ਸਿੰਘ ਵੱਲੋਂ ਕਾਰਜਾਂ ਦੀ ਭਰਪੂਰ ਸ਼ਲਾਘਾ 

ਪਟਿਆਲਾ 15 ਜੂਨ 2026 (ਜਗਜੀਤ ਸਿੰਘ): ਪਟਿਆਲਾ ਦੀ ਸਿਰਮੌਰ ਸਮਾਜ ਸੇਵੀ ਸੰਸਥਾ ‘ਜਨਹਿਤ ਸਮਿਤੀ ਪਟਿਆਲਾ’ ਵੱਲੋਂ ਸਥਾਨਕ ਬਾਰਾਦਰੀ ਗਾਰਡਨ ਵਿਖੇ ਇੱਕ ਵਿਸ਼ਾਲ ਮੁਫ਼ਤ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਡੀ.ਐਸ.ਪੀ. ਕਰਨੈਲ ਸਿੰਘ ਨੇ ਸੰਸਥਾ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ।

ਉਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸਰੀਰਕ ਬਿਮਾਰੀਆਂ ਅਤੇ ਅਲਾਮਤਾਂ ਤੋਂ ਬਚਣ ਲਈ ਹਰ ਇਨਸਾਨ ਨੂੰ ਸਮੇਂ-ਸਮੇਂ ‘ਤੇ ਆਪਣੀ ਨਿਯਮਤ ਡਾਕਟਰੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਜਨਹਿਤ ਸਮਿਤੀ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਬਿਹਤਰੀਨ ਦੱਸਦਿਆਂ ਸ਼ੁਭਕਾਮਨਾਵਾਂ ਦਿੱਤੀਆਂ।

ਕੈਂਪ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਮਾਹਿਰਾਂ ਦੀ ਸਲਾਹ

ਇਸ ਕੈਂਪ ਵਿੱਚ ‘ਮਾਡਰਨ ਲੈਬਾਰਟਰੀ ਐਂਡ ਸਕੈਨ ਸੈਂਟਰ’ ਪਟਿਆਲਾ ਦੀ ਮਾਹਿਰ ਟੀਮ, ‘ਫਿਟਨੈਸ ਲਵਰਜ਼ ਪਟਿਆਲਾ’ ਅਤੇ ਹੱਡੀਆਂ ਦੇ ਮਾਹਿਰ ਡਾਕਟਰ ਹਰੀ ਓਮ ਅਗਰਵਾਲ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਕੈਂਪ ਦੌਰਾਨ ਸੈਂਕੜੇ ਮਰੀਜ਼ਾਂ ਦੇ ਖੂਨ ਦੇ ਟੈਸਟ, ਸ਼ੂਗਰ (ਬਲੱਡ ਸ਼ੂਗਰ) ਅਤੇ ਹੱਡੀਆਂ ਦੀ ਸਮਰੱਥਾ (Bone Density) ਦੀ ਮੁਫ਼ਤ ਜਾਂਚ ਕੀਤੀ ਗਈ।

ਡਾ. ਹਰੀ ਓਮ ਅਗਰਵਾਲ ਨੇ ਦੱਸਿਆ ਕਿ ਸਰੀਰ ਨੂੰ ਤੰਦਰੁਸਤ ਅਤੇ ਲਚਕੀਲਾ ਰੱਖਣ ਲਈ ਕੈਲਸ਼ੀਅਮ ਤੇ ਪ੍ਰੋਟੀਨ ਭਰਪੂਰ ਖ਼ੁਰਾਕ ਖਾਣੀ ਚਾਹੀਦੀ ਹੈ ਅਤੇ ਰੋਜ਼ਾਨਾ ਨਿਯਮਤ ਸੈਰ ਕਰਨੀ ਚਾਹੀਦੀ ਹੈ।

ਐਚ. ਐਸ. ਦੂਆ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਬੇਹੱਦ ਜ਼ਰੂਰੀ ਹੈ ਅਤੇ ਸੰਸਥਾ ਇਸ ਕਾਰਜ ਲਈ ਹਮੇਸ਼ਾ ਤਤਪਰ ਰਹਿੰਦੀ ਹੈ।

ਹਰ ਮਹੀਨੇ ਲੱਗਦੇ ਨੇ 4 ਕੈਂਪ, ਜਲਦ ਬਣੇਗਾ ‘ਓਲਡ ਏਜ ਹੋਮ’

ਸੰਸਥਾ ਦੇ ਜੁਆਇੰਟ ਸਕੱਤਰ ਜਗਤਾਰ ਸਿੰਘ ਜੱਗੀ ਅਤੇ ਚਮਨ ਲਾਲ ਗਰਗ ਨੇ ਦੱਸਿਆ ਕਿ ਜਨਹਿਤ ਸਮਿਤੀ ਵੱਲੋਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਹਰ ਮਹੀਨੇ 4 ਮੈਡੀਕਲ ਕੈਂਪ ਲਗਾਏ ਜਾਂਦੇ ਹਨ। ਉਨ੍ਹਾਂ ਲੋਕਾਂ ਨੂੰ ਸੰਸਥਾ ਦੇ ਮੈਂਬਰ ਬਣ ਕੇ ਸਮਾਜ ਸੇਵਾ ਵਿੱਚ ਹਿੱਸਾ ਪਾਉਣ ਦੀ ਅਪੀਲ ਕੀਤੀ।

ਦਾਨੀ ਸੱਜਣਾਂ ਨੂੰ ਅਪੀਲ:

ਡਾਕਟਰ ਜੀ. ਐਸ. ਆਨੰਦ ਨੇ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵੱਲੋਂ ਜਲਦੀ ਹੀ ਰਾਏਪੁਰ ਮੰਡਲਾ ਵਿਖੇ ਇੱਕ ‘ਓਲਡ ਏਜ ਹੋਮ’ (ਬਿਰਧ ਆਸ਼ਰਮ) ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦਾਨੀ ਸੱਜਣਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਬੇਸਹਾਰਾ ਬਜ਼ੁਰਗਾਂ ਅਤੇ ਮਰੀਜ਼ਾਂ ਦੀ ਮਦਦ ਲਈ ਇਸ ਨੇਕ ਕਾਰਜ ਵਿੱਚ ਵੱਧ-ਚੜ੍ਹ ਕੇ ਆਰਥਿਕ ਅਤੇ ਨੈਤਿਕ ਸਹਿਯੋਗ ਪਾਇਆ ਜਾਵੇ।

ਫਾਊਂਡਰ ਮੈਂਬਰ ਅਨਿਲ ਕੁਮਾਰ ਭਾਰਤੀ ਨੇ ਵੀ ਸਾਰਿਆਂ ਨੂੰ ਜ਼ਰੂਰਤਮੰਦਾਂ ਦੀ ਸੇਵਾ ਲਈ ਅੱਗੇ ਆਉਣ ਦਾ ਸੱਦਾ ਦਿੱਤਾ।

ਇਹ ਸ਼ਖ਼ਸੀਅਤਾਂ ਰਹੀਆਂ ਹਾਜ਼ਰ

ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਿੰਦਰ ਅਜੀ, ਆਨੰਦ ਖੋਸਲਾ, ਪਹੂਜਾ ਜੀ, ਐਡਵੋਕੇਟ ਜੀ. ਐਸ. ਗਰੇਵਾਲ, ਪ੍ਰਦੀਪ ਕੁਮਾਰ, ਸੁਰਿੰਦਰ ਸਿੰਘ ਅਤੇ ‘ਫਿਟਨੈਸ ਲਵਰਜ਼ ਪੰਜਾਬ’ ਦੀ ਪੂਰੀ ਟੀਮ ਵਿਸ਼ੇਸ਼ ਤੌਰ ‘ਤੇ ਹਾਜ਼ਰ ਸੀ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments