Homeਪਟਿਆਲਾ ਅਪਡੇਟਪਟਿਆਲਾ: NTAS ਵੱਲੋਂ ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ ਨਾਟਕ ਮੇਲਾ ਆਯੋਜਿਤ

ਪਟਿਆਲਾ: NTAS ਵੱਲੋਂ ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ ਨਾਟਕ ਮੇਲਾ ਆਯੋਜਿਤ

ਪਦਮਸ਼੍ਰੀ ਪ੍ਰਾਣ ਸਭਰਵਾਲ ਦੀਆਂ 70 ਸਾਲਾਂ ਦੀਆਂ ਰੰਗਮੰਚ ਸੇਵਾਵਾਂ ਨੂੰ ਸਰਾਹਿਆ; 

ਪਦਮਸ਼੍ਰੀ ਪ੍ਰਾਣ ਸਭਰਵਾਲ ਦੀਆਂ 70 ਸਾਲਾਂ ਦੀਆਂ ਰੰਗਮੰਚ ਸੇਵਾਵਾਂ ਨੂੰ ਸਰਾਹਿਆ; 

ਪਟਿਆਲਾ (ਜਗਪ੍ਰੀਤ ਮਹਾਜਨ): ਨੈਸ਼ਨਲ ਥੀਏਟਰ ਆਰਟਸ ਸੁਸਾਇਟੀ (NTAS) ਵੱਲੋਂ ‘ਸਰਬਤ ਦਾ ਭਲਾ ਚੈਰੀਟੇਬਲ ਟਰਸਟ’ ਦੇ ਸਹਿਯੋਗ ਨਾਲ ਬਾਰਾਦਰੀ ਬਾਗ਼ ਵਿਖੇ ਆਪਣਾ 286ਵਾਂ ਮਾਸਿਕ ਗਾਰਡਨ ਥੀਏਟਰ ਐਪੀਸੋਡ ਸਫ਼ਲਤਾਪੂਰਵਕ ਆਯੋਜਿਤ ਕੀਤਾ ਗਿਆ। ਐਤਵਾਰ ਨੂੰ ਕਰਵਾਏ ਗਏ ਇਸ ਵਿਸ਼ੇਸ਼ ਪ੍ਰੋਗਰਾਮ ਦੌਰਾਨ ਵਿਸ਼ਵ ਵਾਤਾਵਰਣ ਦਿਵਸ ਨੂੰ ਮੁੱਖ ਰੱਖਦਿਆਂ ਇੱਕ ਸ਼ਾਨਦਾਰ ਸਮਾਗਮ ਉਪਰਾਲਾ ਕੀਤਾ ਗਿਆ।

ਪ੍ਰਮੁੱਖ ਸ਼ਖਸੀਅਤਾਂ ਦੀ ਹਾਜ਼ਰੀ: ਇਸ ਸਮਾਗਮ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਦੇ ਸਾਬਕਾ ਮੈਂਬਰ ਸਕੱਤਰ ਇੰਜੀਨੀਅਰ ਮਾਲਵਿੰਦਰ ਸਿੰਘ ਅਤੇ ਉਨ੍ਹਾਂ ਦੀ ਸਪੁੱਤਰੀ ਮਨਮੇਹਕ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਮਾਤਾ ਕੌਸ਼ੱਲਿਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ (MS) ਡਾ. ਵਿਕਾਸ ਗੋਇਲ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਐਸ. ਸੰਤੋਖ ਸਿੰਘ, NTAS ਦੇ ਪ੍ਰਧਾਨ ਜੀ.ਐਸ. ਕੱਕੜ, ਨਿਰਦੇਸ਼ਕ ਤੇ ਪਦਮਸ਼੍ਰੀ ਪੁਰਸਕਾਰ ਵਿਜੇਤਾ ਪ੍ਰਾਣ ਸਭਰਵਾਲ ਅਤੇ ਸਲਾਹਕਾਰ ਐਮ.ਐਸ. ਜੱਗੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਗਾਇਕਾ ਮੈਡਮ ਅਰਵਿੰਦਰ ਕੌਰ ਅਤੇ ਇਰੀਗੇਸ਼ਨ ਮਨੀਸਟਰੀਅਲ ਸਰਵਿਸਿਜ਼ ਐਸੋਸੀਏਸ਼ਨ, ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ, ਜਗਪ੍ਰੀਤ ਸਿੰਘ ਮਹਾਜਨ ਨੇ ਵੀ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਭਗਵਾਨ ਸ਼ਿਵ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸ਼ਲੋਕ ਉਚਾਰਨ ਨਾਲ ਕੀਤੀ ਗਈ।

70 ਸਾਲਾਂ ਦੀਆਂ ਰੰਗਮੰਚ ਸੇਵਾਵਾਂ ਦਾ ਸਨਮਾਨ: ਇਹ ਪੁਰਸਕਾਰ 286 ਮਾਸਿਕ ਉਦਿਆਨ ਨਾਟਕ ਮੇਲਿਆਂ ਨੂੰ ਸਫ਼ਲਤਾਪੂਰਵਕ ਆਯੋਜਿਤ ਕਰਨ ਅਤੇ ਭਾਰਤ ਸਮੇਤ ਵਿਦੇਸ਼ਾਂ ਵਿੱਚ 70 ਸਾਲਾਂ ਤੋਂ ਨਿਰੰਤਰ ਸਮਾਜਿਕ-ਨਾਟਕ ਸੇਵਾਵਾਂ ਪ੍ਰਦਾਨ ਕਰਨ ਲਈ ਦਿੱਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਮਾਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹਮੇਸ਼ਾ ਹੀ ਮੁੱਲ-ਆਧਾਰਿਤ ਨਾਟਕਾਂ ਰਾਹੀਂ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ ਸੁਨੀਤਾ-ਪ੍ਰਾਣ ਸਭਰਵਾਲ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਾ ਰਿਹਾ ਹੈ। 3 ਘੰਟੇ ਚੱਲੇ ਇਸ ਮਨਮੋਹਕ ਪ੍ਰੋਗਰਾਮ ਦੌਰਾਨ ਕਲਾਕਾਰਾਂ ਵੱਲੋਂ ਜਲਵਾਯੂ (Climate Change) ‘ਤੇ ਆਧਾਰਿਤ ਨਾਟਕ ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments