ਸੰਗਰੂਰ, 8 ਜੂਨ: (ਜਗਦੇਵ ਰੰਚਨਾਂ) : ਐਸ.ਐਸ.ਪੀ ਸੰਗਰੂਰ ਡਾ. ਰਵਜੋਤ ਗਰੇਵਾਲ (ਆਈ.ਪੀ.ਐਸ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਸੁਨਾਮ ਦੇ ਖੇਤਰ ਵਿੱਚੋਂ ਇਕਅਪਰਾਧੀ ਨੂੰ ਕਾਬੂ ਕਰਕੇ ਉਸ ਪਾਸੋਂ 4 ਨਜਾਇਜ ਪਿਸਤੌਲ 32 ਬੋਰ, 3 ਮੈਗਜੀਨ ਅਤੇ 8 ਜਿੰਦਾ ਰੌਂਦ 32 ਬੋਰ ਸਮੇਤ ਕਾਰ ਡਿਜਾਇਰ ਕਾਰ ਨੰਬਰ ਐਚ.ਆਰ-14ਐਮ-4194 ਬ੍ਰਾਮਦ ਕਰਵਾਏ ਗਏ।
ਡਾ. ਰਵਜੋਤ ਗਰੇਵਾਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਜਗਤਪੁਰਾ ਬਸਤੀ ਸੁਨਾਮ, ਮੁਕੱਦਮਾ ਨੰਬਰ 261 ਮਿਤੀ 08.12.2025 ਅ/ਧ 109, 115(2), 333, 324(4), 351(3), 3(5) BNS ਥਾਣਾ ਸਿਟੀ ਸੁਨਾਮ ਵਿੱਚ ਕਰੀਬ 06 ਮਹੀਨੇ ਤੋਂ ਭਗੌੜਾ ਚੱਲਿਆ ਆ ਰਿਹਾ ਸੀ ਅਤੇ ਇਸ ਖਿਲਾਫ ਵੱਖ-ਵੱਖ ਸੰਗੀਨ ਜੁਰਮਾਂ ਤਹਿਤ ਕਰੀਬ 10 ਮੁਕੱਦਮੇ ਦਰਜ ਰਜਿਸਟਰ ਹਨ।
ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਦਵਿੰਦਰ ਅੱਤਰੀ ਦੀ ਯੋਗ ਅਗਵਾਈ ਹੇਠ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਹਰਸਿਮਰਨ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਸੰਦੀਪ ਸਿੰਘ, ਇੰਚਾਰਜ ਸੀ.ਆਈ.ਏ ਸੰਗਰੂਰ ਦੀ ਟੀਮ ਨੇ ਮਿਤੀ 05.06.2026 ਨੂੰ ਮੁਖਬਰ ਖਾਸ ਦੀ ਇਤਲਾਹ ‘ਤੇ ਮਨਪ੍ਰੀਤ ਸਿੰਘ ਉਰਫ ਮਨੀ ਉਕਤ ਨੂੰ ਕਾਬੂ ਕਰਕੇ ਉਸ ਪਾਸੋਂ 4 ਨਜਾਇਜ ਪਿਸਤੌਲ 32 ਬੋਰ, 3 ਮੈਗਜੀਨ ਅਤੇ 8 ਜਿੰਦਾ ਰੌਂਦ 32 ਬੋਰ ਸਮੇਤ ਕਾਰ ਡਿਜਾਇਰ ਕਾਰ ਨੰਬਰ ਐਚ.ਆਰ-14ਐਮ-4194 ਬਰਾਮਦ ਕਰਵਾਏ ਗਏ।
ਦੋਸ਼ੀ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਸਨੇ ਇਸ ਅਸਲੇ ਨਾਲ ਲਖਵਿੰਦਰ ਸਿੰਘ ਉਰਫ ਲੱਖੀ ਉਰਫ ਪੱਥਰ ਵਾਸੀ ਪਰਮਾਨੰਦ ਬਸਤੀ ਸੁਨਾਮ ਦਾ ਕਤਲ ਕਰਨਾ ਸੀ, ਇਸ ਤਰਾਂ ਦੋਸ਼ੀ ਮਨਪ੍ਰੀਤ ਸਿੰਘ ਉਰਫ ਮਨੀ ਨੂੰ ਗ੍ਰਿਫਤਾਰ ਕਰਕੇ ਅਣਸੁਖਾਂਵੀ ਘਟਨਾ ਵਾਪਰਨ ਤੋਂ ਰੋਕਿਆ ਗਿਆ ਹੈ। ਦੋਸ਼ੀ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ, ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।









