Homeਦੇਸ਼ਪ੍ਰਯਾਗਰਾਜ 'ਚ ਦਿਲ ਦਹਿਲਾਉਣ ਵਾਲੀ ਘਟਨਾ: ਕਰੋੜਪਤੀ ਪਰਿਵਾਰ ਦੇ ਚਾਰ ਜੀਆਂ ਦਾ...

ਪ੍ਰਯਾਗਰਾਜ ‘ਚ ਦਿਲ ਦਹਿਲਾਉਣ ਵਾਲੀ ਘਟਨਾ: ਕਰੋੜਪਤੀ ਪਰਿਵਾਰ ਦੇ ਚਾਰ ਜੀਆਂ ਦਾ ਕਤਲ, ਬੰਦ ਦੁਕਾਨ ਅਤੇ ਕਮਰਿਆਂ ‘ਚੋਂ ਮਿਲੀਆਂ ਲਾਸ਼ਾਂ

ਪ੍ਰਯਾਗਰਾਜ:3 ਜੂਨ (ਛਤਰਪਾਲ ਸਿੰਘ):ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਦੱਖਣੀ ਮਲਕਾ ਸਥਿਤ ਹੇਵੇਟ ਰੋਡ ਚੌਰਾਹੇ ‘ਤੇ ਇੱਕ ਬੇਹੱਦ ਸਨਸਨੀਖੇਜ਼ ਅਤੇ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਕਰੋੜਪਤੀ ਪਰਿਵਾਰ ਦੇ ਚਾਰ ਮੈਂਬਰਾਂ—ਪਤੀ, ਪਤਨੀ, ਪੁੱਤਰ ਅਤੇ ਧੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਵਾਰਦਾਤ ਤੋਂ ਬਾਅਦ ਕਾਤਲਾਂ ਨੇ ਘਰ ਨੂੰ ਬਾਹਰੋਂ ਤਾਲਾ ਲਗਾ ਕੇ ਬੰਦ ਕਰ ਦਿੱਤਾ ਸੀ। ਮੰਗਲਵਾਰ ਦੁਪਹਿਰ ਨੂੰ ਜਦੋਂ ਗੁਆਂਢੀਆਂ ਨੂੰ ਘਰ ਦੇ ਅੰਦਰੋਂ ਤੇਜ਼ ਬਦਬੂ ਆਈ, ਤਾਂ ਉਨ੍ਹਾਂ ਨੂੰ ਸ਼ੱਕ ਹੋਇਆ। ਆਂਢ-ਗੁਆਂਢ ਦੇ ਲੋਕਾਂ ਨੇ ਦਰਵਾਜ਼ਾ ਖੜਕਾਇਆ ਅਤੇ ਆਵਾਜ਼ਾਂ ਮਾਰੀਆਂ, ਪਰ ਅੰਦਰੋਂ ਕੋਈ ਜਵਾਬ ਨਾ ਮਿਲਣ ‘ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਗੇਟ ਤੋੜ ਕੇ ਅੰਦਰੋਂ ਲਾਸ਼ਾਂ ਬਰਾਮਦ ਕੀਤੀਆਂ।

ਕਮਰਿਆਂ ‘ਚੋਂ ਮਿਲੀਆਂ ਮਾਤਾ-ਪਿਤਾ ਤੇ ਧੀ ਦੀਆਂ ਲਾਸ਼ਾਂ

ਘਰ ਦੇ ਅੰਦਰ ਤਲਾਸ਼ੀ ਦੌਰਾਨ ਪੁਲਿਸ ਨੂੰ ਇੱਕ ਕਮਰੇ ਵਿੱਚੋਂ ਵੀਰੇਂਦਰ ਕੁਮਾਰ ਵੈਸ਼ਯ (70) ਅਤੇ ਉਨ੍ਹਾਂ ਦੀ ਪਤਨੀ ਅਨੀਤਾ (65) ਦੀਆਂ ਲਾਸ਼ਾਂ ਮਿਲੀਆਂ। ਇਸੇ ਤਰ੍ਹਾਂ ਦੂਜੇ ਨਜ਼ਦੀਕੀ ਕਮਰੇ ਵਿੱਚੋਂ ਉਨ੍ਹਾਂ ਦੀ ਧੀ ਮੀਨਾਕਸ਼ੀ (40) ਦੀ ਲਾਸ਼ ਬਰਾਮਦ ਹੋਈ। ਤਿੰਨਾਂ ਦੇ ਸਿਰਾਂ ‘ਤੇ ਤੇਜ਼ਧਾਰ ਹਥਿਆਰ ਜਾਂ ਕਿਸੇ ਭਾਰੀ ਚੀਜ਼ ਦੇ ਡੂੰਘੇ ਜ਼ਖ਼ਮ ਸਨ ਅਤੇ ਕਮਰਿਆਂ ਵਿੱਚ ਚਾਰੇ ਪਾਸੇ ਖ਼ੂਨ ਖਿੱਲਰਿਆ ਹੋਇਆ ਸੀ।

ਗੁੰਮਸ਼ੁਦਾ ਮੰਨਿਆ ਜਾ ਰਿਹਾ ਪੁੱਤਰ ਵੀ ਦੁਕਾਨ ‘ਚੋਂ ਮ੍ਰਿਤਕ ਮਿਲਿਆ

ਸ਼ੁਰੂਆਤ ਵਿੱਚ ਪਰਿਵਾਰ ਦਾ ਪੁੱਤਰ ਅਭਿਸ਼ੇਕ (38) ਲਾਪਤਾ ਦੱਸਿਆ ਜਾ ਰਿਆ ਸੀ ਅਤੇ ਸ਼ੱਕ ਦੀ ਸੂਈ ਉਸ ਵੱਲ ਹੀ ਘੁੰਮ ਰਹੀ ਸੀ ਕਿ ਸ਼ਾਇਦ ਉਹ ਹੀ ਪਰਿਵਾਰ ਦੇ ਤਿੰਨਾਂ ਮੈਂਬਰਾਂ ਦਾ ਕਤਲ ਕਰਕੇ ਫ਼ਰਾਰ ਹੋ ਗਿਆ ਹੈ। ਪਰ ਜਦੋਂ ਪੁਲਿਸ ਨੇ ਘਰ ਦੇ ਹੇਠਾਂ ਬਣੀ ਅਤੇ ਬਾਹਰੋਂ ਬੰਦ ਇੱਕ ਦੁਕਾਨ ਨੂੰ ਖੋਲ੍ਹਿਆ, ਤਾਂ ਉੱਥੋਂ ਅਭਿਸ਼ੇਕ ਦੀ ਲਾਸ਼ ਵੀ ਬਰਾਮਦ ਹੋਈ, ਜਿਸ ਨੇ ਕਤਲ ਦੀ ਇਸ ਗੁੱਥੀ ਨੂੰ ਹੋਰ ਉਲਝਾ ਦਿੱਤਾ ਹੈ।

ਲਾਸ਼ ਕੋਲੋਂ ਮਿਲਿਆ ਸੁਸਾਈਡ ਨੋਟ/ਗੱਤਾ, ਨੂੰਹ ‘ਤੇ ਸ਼ੱਕ

ਪੁਲਿਸ ਮੁਤਾਬਕ ਜਿਸ ਕਮਰੇ ਵਿੱਚ ਬਜ਼ੁਰਗ ਜੋੜੇ ਦੀਆਂ ਲਾਸ਼ਾਂ ਪਈਆਂ ਸਨ, ਉੱਥੇ ਇੱਕ ਗੱਤਾ ਮਿਲਿਆ ਹੈ। ਉਸ ਗੱਤੇ ਉੱਪਰ ਲਿਖਿਆ ਹੋਇਆ ਸੀ, “ਬੰਟੀ, ਬਬਲੀ ਅਤੇ ਨੂੰਹ ਨੇ ਉਨ੍ਹਾਂ ਨੂੰ ਮਾਰ ਦਿੱਤਾ।” ਦੱਸਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਦਾ ਹੁਣ ਇੱਕੋ-ਇੱਕ ਪੁੱਤਰ ਜਿਊਂਦਾ ਬਚਿਆ ਹੈ, ਜੋ ਕਿ ਮੌਜੂਦਾ ਸਮੇਂ ਵਿੱਚ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਕੌਸ਼ਾਂਬੀ ਜੇਲ੍ਹ ਵਿੱਚ ਬੰਦ ਹੈ। ਪੁਲਿਸ ਨੇ ਚਾਰੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮੌਕੇ ਤੋਂ ਮਿਲੇ ਸਬੂਤਾਂ ਦੇ ਅਧਾਰ ‘ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments