ਪਟਿਆਲਾ, 3 ਜੂਨ 2026 (ਜਗਪ੍ਰੀਤ ਮਹਾਜਨ): ਰਾਮ ਸੰਗੀਤ ਸਭਾ ਦੇ ਸਰਪ੍ਰਸਤ ਡਾ. ਰਾਮ ਅਰੋੜਾ ਅਤੇ ਬਿੰਦੂ ਅਰੋੜਾ ਵੱਲੋਂ ਇੱਕ ਰੰਗਾਰੰਗ ਸੰਗੀਤਮਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਪ੍ਰਸਿੱਧ ਗਾਇਕ ਤਲਵਿੰਦਰ ਜਿੱਪੀ ਨੇ ਆਪਣੀ ਲਾਈਵ ਮਿਊਜ਼ਿਕ ਪੇਸ਼ਕਾਰੀ ਨਾਲ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ ਅਤੇ ਪੂਰੇ ਮਾਹੌਲ ਨੂੰ ਸੰਗੀਤ ਦੇ ਰੰਗਾਂ ਵਿੱਚ ਰੰਗ ਦਿੱਤਾ।

ਪ੍ਰੋਗਰਾਮ ਦੌਰਾਨ ਡਾ. ਰਾਮ ਅਰੋੜਾ ਅਤੇ ਬਿੰਦੂ ਅਰੋੜਾ ਨੇ ਮਕਬੂਲ ਗੀਤ “ਜਾਨੇ ਜਾਂ” ਪੇਸ਼ ਕਰਕੇ ਦਰਸ਼ਕਾਂ ਦੀ ਖੂਬ ਵਾਹ-ਵਾਹੀ ਖੱਟੀ। ਦੂਜੇ ਪਾਸੇ, ਮੈਡਮ ਅਰਵਿੰਦਰ ਕੌਰ ਅਤੇ ਨਰੇਸ਼ ਮਲਹੋਤਰਾ ਨੇ ਸਦਾਬਹਾਰ ਗੀਤ “ਤੁਮ ਆ ਗਏ ਹੋ, ਨੂਰ ਆ ਗਿਆ ਹੈ” ਦੀ ਸ਼ਾਨਦਾਰ ਪੇਸ਼ਕਾਰੀ ਦੇ ਕੇ ਉੱਥੇ ਮੌਜੂਦ ਸੰਗੀਤ ਪ੍ਰੇਮੀਆਂ ਦਾ ਦਿਲ ਜਿੱਤ ਲਿਆ।
ਸੰਗੀਤ ਨਾਲ ਸਜੀ ਇਸ ਸ਼ਾਮ ਵਿੱਚ ਕਲਾਕਾਰਾਂ ਦੀ ਮਧੁਰ ਆਵਾਜ਼ ਅਤੇ ਲਾਈਵ ਆਰਕੈਸਟਰਾ ਦੀਆਂ ਬੇਹਤਰੀਨ ਧੁਨਾਂ ਨੇ ਪ੍ਰੋਗਰਾਮ ਨੂੰ ਯਾਦਗਾਰ ਬਣਾ ਦਿੱਤਾ। ਹਾਜ਼ਰ ਦਰਸ਼ਕਾਂ ਨੇ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਪ੍ਰੋਗਰਾਮ ਦਾ ਭਰਪੂਰ ਆਨੰਦ ਮਾਣਿਆ। ਪ੍ਰਬੰਧਕਾਂ ਨੇ ਸਾਰੇ ਕਲਾਕਾਰਾਂ ਅਤੇ ਸੰਗੀਤ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਦਾ ਭਰੋਸਾ ਦਿਵਾਇਆ।

ਅੰਤ ਵਿੱਚ ਤਲਵਿੰਦਰ ਜਿੱਪੀ ਅਤੇ ਡਾ. ਡੀ.ਡੀ. ਸਿੰਘ ਨੂੰ ਉਨ੍ਹਾਂ ਦੀ ਸਮੂਹ ਟੀਮ ਸਮੇਤ ਸਨਮਾਨਿਤ ਕੀਤਾ ਗਿਆ।









