Homeਮਨੋਰੰਜਨਯੂਟਿਊਬ ਤੋਂ ਹਟਾਇਆ ਸੁਨੰਦਾ ਸ਼ਰਮਾ ਦਾ ਗੀਤ 'ਜੋਗੀ', ਫ਼ਰਜ਼ੀ ਦਸਤਾਵੇਜ਼ਾਂ ਦਾ ਇਲਜ਼ਾਮ

ਯੂਟਿਊਬ ਤੋਂ ਹਟਾਇਆ ਸੁਨੰਦਾ ਸ਼ਰਮਾ ਦਾ ਗੀਤ ‘ਜੋਗੀ’, ਫ਼ਰਜ਼ੀ ਦਸਤਾਵੇਜ਼ਾਂ ਦਾ ਇਲਜ਼ਾਮ

ਚੰਡੀਗੜ੍ਹ, 28 ਮਈ (ਹਰਸ਼ਪ੍ਰੀਤ ਕੌਰ): ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ, ਪਰ ਇਸ ਵਾਰ ਵਜ੍ਹਾ ਉਹਨਾਂ ਦਾ ਕੋਈ ਨਵਾਂ ਸ਼ੋਅ ਜਾਂ ਲੁੱਕ ਨਹੀਂ, ਸਗੋਂ ਉਹਨਾਂ ਦਾ ਹਾਲ ਹੀ ਵਿੱਚ ਰਿਲੀਜ਼ ਹੋਇਆ ਨਵਾਂ ਗੀਤ ‘ਜੋਗੀ’ ਹੈ। ਇਹ ਗੀਤ ਅਚਾਨਕ ਯੂਟਿਊਬ ਤੋਂ ਹਟਾਏ ਜਾਣ ਕਾਰਨ ਵਿਵਾਦਾਂ ਵਿੱਚ ਘਿਰ ਗਿਆ ਹੈ।

ਦੱਸਿਆ ਜਾ ਰਿਹਿ ਹੈ ਕਿ ਕਾਪੀਰਾਈਟ ਅਤੇ ਕਥਿਤ ਫ਼ਰਜ਼ੀ ਦਸਤਾਵੇਜ਼ਾਂ ਨਾਲ ਜੁੜੇ ਵਿਵਾਦ ਦੇ ਚੱਲਦਿਆਂ ਯੂਟਿਊਬ ਨੇ 26 ਮਈ ਤੋਂ ਇਸ ਗੀਤ ਨੂੰ ਆਪਣੇ ਪਲੇਟਫਾਰਮ ਤੋਂ ਅਸਥਾਈ ਤੌਰ ‘ਤੇ ਹਟਾ ਦਿੱਤਾ ਹੈ। ਇਸ ਕਾਰਵਾਈ ਤੋਂ ਬਾਅਦ ਸੁਨੰਦਾ ਸ਼ਰਮਾ ਨੇ ਖੁਦ ਸੋਸ਼ਲ ਮੀਡੀਆ ‘ਤੇ ਆ ਕੇ ਆਪਣੇ ਪ੍ਰਸ਼ੰਸਕਾਂ ਨਾਲ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ।

ਸੁਨੰਦਾ ਸ਼ਰਮਾ ਨੇ ਕਿਹਾ ਕਿ ਕਿਸੇ ਵੀ ਬਿਜ਼ਨਸ ਡੀਲ ਦੌਰਾਨ ਪੂਰੀ ਕਾਗਜ਼ੀ ਪ੍ਰਕਿਰਿਆ ਬੇਹੱਦ ਜ਼ਰੂਰੀ ਹੁੰਦੀ ਹੈ ਤਾਂ ਜੋ ਭਵਿੱਖ ਵਿੱਚ ਕੋਈ ਪਰੇਸ਼ਾਨੀ ਨਾ ਆਵੇ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਨਵੇਂ ਗੀਤ ‘ਜੋਗੀ’ ਨੂੰ ਫ਼ਰਜ਼ੀ ਦਸਤਾਵੇਜ਼ਾਂ ਦੇ ਜ਼ਰੀਏ ਯੂਟਿਊਬ ਤੋਂ ਹਟਵਾਇਆ ਗਿਆ ਹੈ। ਹਾਲਾਂਕਿ, ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਭਰੋਸਾ ਦਿਵਾਇਆ ਕਿ ਇਹ ਗੀਤ ਜਲਦ ਹੀ ਦੁਬਾਰਾ ਯੂਟਿਊਬ ‘ਤੇ ਉਪਲਬਧ ਹੋਵੇਗਾ।

ਗਾਇਕਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਗੀਤ ਨੂੰ ਸਾਰੇ ਜ਼ਰੂਰੀ ਐਗਰੀਮੈਂਟ ਅਤੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਹੀ ਰਿਲੀਜ਼ ਕੀਤਾ ਸੀ। ਸੁਨੰਦਾ ਮੁਤਾਬਕ, ਗੀਤਕਾਰ ‘ਰਾਜਾ’ ਦੇ ਪੁਰਾਣੇ ਪ੍ਰਮੋਟਰਾਂ ਕੋਲ ਕੁਝ ਕਥਿਤ ਨਕਲੀ ਦਸਤਾਵੇਜ਼ ਸਨ, ਜਿਨ੍ਹਾਂ ਦਾ ਇਸਤੇਮਾਲ ਕਰਕੇ ਯੂਟਿਊਬ ‘ਤੇ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਗੀਤ ਨੂੰ ਹੋਲਡ ਕਰਵਾ ਦਿੱਤਾ ਗਿਆ।

ਸੁਨੰਦਾ ਸ਼ਰਮਾ ਨੇ ਅੱਗੇ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਗੀਤ ਜਲਦ ਵਾਪਸ ਆ ਜਾਵੇਗਾ, ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਪੂਰੀ ਟੀਮ ਦਾ ਮਨੋਬਲ ਤੋੜ ਦਿੰਦੀਆਂ ਹਨ। ਉਨ੍ਹਾਂ ਦੱਸਿਆ ਕਿ ਖਾਸ ਕਰਕੇ ਗੀਤਕਾਰ ਰਾਜਾ ਇਸ ਵਿਵਾਦ ਤੋਂ ਕਾਫੀ ਨਿਰਾਸ਼ ਅਤੇ ਡੀਮੋਟੀਵੇਟ ਮਹਿਸੂਸ ਕਰ ਰਹੇ ਹਨ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments