Homeਪੰਜਾਬਜਥੇਦਾਰ ਗੁਰਤੇਜ ਸਿੰਘ ਅਤਲਾ ਖੁਰਦ ਬਣੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਐਸ.ਸੀ...

ਜਥੇਦਾਰ ਗੁਰਤੇਜ ਸਿੰਘ ਅਤਲਾ ਖੁਰਦ ਬਣੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਐਸ.ਸੀ ਵਿੰਗ ਦੇ ਜਨਰਲ ਸਕੱਤਰ

ਮਾਨਸਾ, 1 ਸਤੰਬਰ: (ਸ਼ਹੀਦ—ਏ—ਆਜ਼ਮ ਬਿਓਰੋ):

ਗੁਰਤੇਜ ਸਿੰਘ ਅਤਲਾ

ਗੁਰਤੇਜ ਸਿੰਘ ਅਤਲਾ ਖੁਰਦ ਜੋ ਕਿ ਲੰਬੇ ਸਮੇਂ ਤੋਂ ਯੂਥ ਅਕਾਲੀ ਦਲ ਵਿੱਚ ਬਤੌਰ ਜਨਰਲ ਸਕੱਤਰ ਕੰਮ ਕਰ ਰਹੇ ਸਨ। ਉਹਨਾਂ ਦੀ ਪਾਰਟੀ ਪ੍ਰਤੀ ਵਫਾਦਾਰੀ ਨੂੰ ਦੇਖਦੇ ਹੋਏ ਅਤੇ ਉਹਨਾਂ ਦੇ ਕੰਮ ਨੂੰ ਦੇਖਦੇ ਹੋਏ ਸਰਦਾਰ ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਸਰਦਾਰ ਬਲਵਿੰਦਰ ਸਿੰਘ ਭੂੰਦੜ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ ਜਿਲਾ ਇੰਚਾਰਜ ਮਾਨਸਾ ਨੇ ਆਪਣਾ ਜ਼ਿਲਾ ਮਾਨਸਾ ਦੀ ਟੀਮ ਨੂੰ ਤਕੜਾ ਕਰਨ ਲਈ, ਸ਼੍ਰੋਮਣੀ ਅਕਾਲੀ ਦਲ ਵਿੱਚ ਨਿਯੁਕਤੀਆਂ ਕਰ ਰਹੇ ਹਨ ਅਕਾਲੀ ਦਲ ਨੂੰ ਹੋਰ ਤਕੜਾ ਕਰਨ ਲਈ, ਗੁਰਤੇਜ ਸਿੰਘ ਅਤਲਾ ਖੁਰਦ ਨੂੰ ਸ਼੍ਰੋਮਣੀ ਅਕਾਲੀ ਦਲ ਐਸ.ਸੀ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ।

ਇਸ ਨਿਯੁਕਤੀ ਵਿੱਚ ਗੁਰਮੇਲ ਸਿੰਘ ਫਫੜੇ ਭਾਈਕੇ, ਵਿਨਰਜੀਤ ਗੋਲਡੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਇੰਚਾਰਜ ਸੁਨਾਮ, ਐਸ.ਜੀ.ਪੀ.ਸੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਅਤੇ ਬਲਜੀਤ ਸਿੰਘ ਸਾਬਕਾ ਸਰਪੰਚ ਅਤਲਾ ਖੁਰਦ ਸਰਕਲ ਪ੍ਰਧਾਨ ਭਿੱਖੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਗੁਰਤੇਜ ਸਿੰਘ ਅਤਲਾ ਖੁਰਦ ਨੂੰ ਸ਼੍ਰੋਮਣੀ ਅਕਾਲੀ ਦਲ ਐਸਸੀ ਵਿੰਗ ਦਾ ਜਰਨਲ ਸਕੱਤਰ ਨਿਯੁਕਤ ਕਰਨ ਲਈ ਬਹੁਤ ਸਹਿਯੋਗ ਦਿੱਤਾ ਅਤੇ ਵਧਾਈ ਵੀ ਦਿੱਤੀ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਵੀ ਉਨ੍ਹਾਂ ਨੂੰ ਥਾਪੜਾ ਦਿੱਤਾ ਅਤੇ ਕਿਹਾ ਕਿ ਗੁਰਜੀਤ ਅਤਲਾ ਕਈ ਸਾਲਾਂ ਤੋਂ ਸਾਡੀ ਪਾਰਟੀ ਲਈ ਵਧੀਆ ਕੰਮ ਕਰ ਰਹੇ ਹਨ। ਅਜਿਹੇ ਨੌਜਵਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

ਗੁਰਤੇਜ ਸਿੰਘ ਅਤਲਾ ਖੁਰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਅਤੇ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਵਾਂਗੇ। ਇਸ ਨਿਯੁਕਤੀ ਤੇ ਗੁਰਤੇਜ ਸਿੰਘ ਅਤਲਾ ਖੁਰਦ ਨੂੰ ਚਹੋਂ ਪਾਸਿਆਂ ਤੋਂ ਵਧਾਈਆਂ ਮਿਲ ਰਹੀਆਂ ਹਨ।

RELATED ARTICLES
- Advertisment -
Google search engine
Google search engine
Google search engine

Most Popular

Recent Comments