Homeਪਟਿਆਲਾ ਅਪਡੇਟਬਚਾਓ ਲਈ ਟੀਕਾਕਰਨ ਜ਼ਰੂਰ ਕਰਵਾਇਆ ਜਾਵੇ- ਡਾ. ਬਿਕਰਮਜੀਤ ਸਿੰਘ:

ਬਚਾਓ ਲਈ ਟੀਕਾਕਰਨ ਜ਼ਰੂਰ ਕਰਵਾਇਆ ਜਾਵੇ- ਡਾ. ਬਿਕਰਮਜੀਤ ਸਿੰਘ:

ਦੁਧਾਰੂ ਪਸ਼ੂਆਂ ਵਿੱਚ ਮੂੰਹਖੁਰ ਦੀ ਬਿਮਾਰੀ ਤੋਂ 

 

ਪਟਿਆਲਾ, 15 ਮਈ:(ਦੀਪਕ ਦੱਤਾ)

 

ਪਸ਼ੂ ਪਾਲਣ ਵਿਭਾਗ ਪਟਿਆਲਾ ਦੇ ਡਿਪਟੀ ਡਾਇਰੈਕਟਰ ਡਾ. ਬਿਕਰਮਜੀਤ ਸਿੰਘ ਨੇ ਪਸ਼ੂ ਪਾਲਕਾਂ ਨੂੰ ਸੁਚੇਤ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਦੁਧਾਰੂ ਪਸ਼ੂਆਂ ਨੂੰ ਮੂੰਹ-ਖੁਰ ਦੀ ਭਿਆਨਕ ਬਿਮਾਰੀ ਤੋਂ ਬਚਾਅ ਲਈ ਪੰਜਾਬ ਸਰਕਾਰ ਦੇ ਉਪਰਾਲੇ ਵਜੋਂ ਪਸ਼ੂਆਂ ਵਿੱਚ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈ ਤਾਂ ਜੋ ਪਸ਼ੂਆਂ ਦੀ ਦੁੱਧ ਦੀ ਪੈਦਾਵਾਰ ਵਧੀਆਂ ਹੋਵੇ ਅਤੇ ਪੰਜਾਬ ਵਿੱਚ ਦੁੱਧ ਉਤਪਾਦ ਬਾਹਰ ਭੇਜੇ ਜਾ ਸਕਣ। ਉਨ੍ਹਾਂ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਪਸ਼ੂਆਂ ਨੂੰ ਮੂੰਹ-ਖੁਰ ਦੀ ਭਿਆਨਕ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਲਾਜ਼ਮੀ ਕਰਵਾਇਆ ਜਾਵੇ।

ਡਿਪਟੀ ਡਾਇਰੈਕਟਰ ਡਾ. ਬਿਕਰਮਜੀਤ ਸਿੰਘ ਨੇ ਅੱਗੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਰਹਿਨੁਮਾਈ ਤੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਦੀ ਦੇਖ-ਰੇਖ ਹੇਠ ਵਿਭਾਗ ਵੱਲੋਂ ਦੁਧਾਰੂ ਪਸ਼ੂਆਂ ਲਈ ਮੂੰਹ-ਖੁਰ ਵੈਕਸੀਨ ਟੀਕਾਕਰਨ ਤੋਂ ਪਹਿਲਾਂ ਪੇਟ ਦੇ ਕੀੜਿਆਂ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਪਸ਼ੂਆਂ ਵਿੱਚ ਬਿਮਾਰੀਆਂ ਨਾਲ ਲੜਨ ਲਈ ਤਾਕਤ ਅੰਦਰੂਨੀ ਤੌਰ ਤੇ ਵੱਧ ਸਕੇ ਤੇ ਉਨ੍ਹਾਂ ਦੀ ਪਾਚਨ ਪ੍ਰਣਾਲੀ ਸਹੀ ਢੰਗ ਨਾਲ ਕੰਮ ਕਰੇ ਜਿਸ ਸਦਕਾ ਦੁੱਧ ਦੀ ਪੈਦਾਵਾਰ ਹੋਰ ਵੱਧ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਇਹ ਦਵਾਈਆਂ ਹਰ ਸਰਕਾਰੀ ਪਸ਼ੂ ਸੰਸਥਾ ਵੱਲੋਂ ਮੁਫ਼ਤ ਵੰਡੀਆਂ ਜਾਂਦੀਆਂ ਹਨ। ਇਸੇ ਤਰ੍ਹਾਂ 100 ਫ਼ੀਸਦੀ ਵੈਕਸੀਨੇਟਰ ਕਰਨ ਨਾਲ ਪੰਜਾਬ ਰਾਜ ਮੂੰਹ-ਖੁਰ ਦੀ ਬਿਮਾਰੀ ਤੋਂ ਰਹਿਤ ਘੋਸ਼ਿਤ ਹੋ ਜਾਵੇਗਾ ਅਤੇ ਦੁੱਧ ਤੋ ਬਣੇ ਪਦਾਰਥ ਬਾਹਰਲੇ ਦੇਸ਼ਾਂ ਨੂੰ ਐਕਸਪੋਰਟ ਕੀਤੇ ਜਾ ਸਕਣਗੇ। ਗੁਣਵੱਤਾ

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments