Homeਪੰਜਾਬਫਰੀਦਕੋਟ: ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਅਸਲਾ ਚੁੱਕਣ 'ਤੇ ਪੂਰਨ ਪਾਬੰਦੀ, ਜ਼ਿਲ੍ਹਾ...

ਫਰੀਦਕੋਟ: ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਅਸਲਾ ਚੁੱਕਣ ‘ਤੇ ਪੂਰਨ ਪਾਬੰਦੀ, ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹੁਕਮ ਜਾਰੀ:

ਫਰੀਦਕੋਟ:13 may 2026:(ਛਤਰਪਾਲ ਸਿੰਘ)

 ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ 2026 ਨੂੰ ਮੁੱਖ ਰੱਖਦੇ ਹੋਏ ਫਰੀਦਕੋਟ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਹਨ। ਜ਼ਿਲ੍ਹਾ ਮੈਜਿਸਟਰੇਟ ਰਾਹੁਲ ਚਾਬਾ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਵਿੱਚ ਹਥਿਆਰ ਚੁੱਕਣ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ।

ਇਨ੍ਹਾਂ ਇਲਾਕਿਆਂ ਵਿੱਚ ਲਾਗੂ ਰਹਿਣਗੇ ਹੁਕਮ

ਇਹ ਪਾਬੰਦੀ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਇਲਾਕਿਆਂ ਵਿੱਚ ਲਗਾਈ ਗਈ ਹੈ ਜਿੱਥੇ ਚੋਣ ਪ੍ਰਕਿਰਿਆ ਚੱਲ ਰਹੀ ਹੈ:

  • ਨਗਰ ਕੌਂਸਲ ਫਰੀਦਕੋਟ

  • ਨਗਰ ਕੌਂਸਲ ਕੋਟਕਪੂਰਾ

  • ਨਗਰ ਕੌਂਸਲ ਜੈਤੋ

ਕਿਹੜੀਆਂ ਚੀਜ਼ਾਂ ‘ਤੇ ਲੱਗੀ ਪਾਬੰਦੀ?

ਚੋਣਾਂ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਹੇਠ ਲਿਖੀਆਂ ਵਸਤੂਆਂ ਨੂੰ ਚੁੱਕਣ ‘ਤੇ ਰੋਕ ਹੈ:

  • ਲਾਇਸੰਸੀ ਅਸਲਾ ਅਤੇ ਹਥਿਆਰ।

  • ਗੰਡਾਸੇ, ਤੇਜ਼ਧਾਰ ਟਕੂਏ ਅਤੇ ਕੁਲਹਾੜੀਆਂ।

  • ਕੋਈ ਵੀ ਹੋਰ ਘਾਤਕ ਹਥਿਆਰ।

ਨੋਟ: ਇਹ ਹੁਕਮ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਸਖ਼ਤੀ ਨਾਲ ਲਾਗੂ ਰਹਿਣਗੇ।

ਇਨ੍ਹਾਂ ਨੂੰ ਮਿਲੇਗੀ ਛੋਟ

ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਕੁਝ ਵਿਸ਼ੇਸ਼ ਸ਼੍ਰੇਣੀਆਂ ਨੂੰ ਇਸ ਪਾਬੰਦੀ ਤੋਂ ਬਾਹਰ ਰੱਖਿਆ ਗਿਆ ਹੈ:

  • ਆਰਮੀ ਪ੍ਰਸੋਨਲ ਅਤੇ ਪੈਰਾ ਮਿਲਟਰੀ ਫੋਰਸ।

  • ਵਰਦੀਧਾਰੀ ਪੁਲਿਸ ਕਰਮਚਾਰੀ।

  • ਪੈਟਰੋਲ ਪੰਪ ਮਾਲਕ ਅਤੇ ਜਵੈਲਰੀ ਸ਼ਾਪ ਮਾਲਕ।

  • ਸਰਕਾਰੀ ਅਤੇ ਪ੍ਰਾਈਵੇਟ ਗੰਨਮੈਨ।

ਚੋਣਾਂ ਦੀ ਤਰੀਕ

ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਪੰਜਾਬ ਵਿੱਚ ਨਗਰ ਨਿਗਮ/ਨਗਰ ਕੌਂਸਲ ਚੋਣਾਂ 26 ਮਈ, 2026 ਨੂੰ ਹੋਣ ਜਾ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਅਤੇ ਲੋਕ ਹਿੱਤ ਵਿੱਚ ਸ਼ਾਂਤੀ ਬਰਕਰਾਰ ਰੱਖਣ ਲਈ ਅਸਲਾ ਧਾਰਕਾਂ ‘ਤੇ ਇਹ ਰੋਕ ਲਗਾਉਣੀ ਅਤਿ ਜ਼ਰੂਰੀ ਸੀ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments