Homeਪੰਜਾਬਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ: DC ਰੇਟਾਂ ਵਿੱਚ 8 ਫ਼ੀਸਦੀ ਵਾਧਾ, 20...

ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ: DC ਰੇਟਾਂ ਵਿੱਚ 8 ਫ਼ੀਸਦੀ ਵਾਧਾ, 20 ਹਜ਼ਾਰ ਮੁਲਾਜ਼ਮਾਂ ਨੂੰ ਮਿਲੇਗਾ ਲਾਭ

ਚੰਡੀਗੜ੍ਹ: 13 ਮਈ 2026 (ਵਿਸ਼ਾਲ ਗੁਪਤਾ): ਯੂ.ਟੀ. ਪ੍ਰਸ਼ਾਸਨ ਨੇ ਡੀ.ਸੀ. ਦਰਾਂ ’ਤੇ ਕੰਮ ਕਰਨ ਵਾਲੇ ਹਜ਼ਾਰਾਂ ਕਾਮਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਵਿੱਤੀ ਵਰ੍ਹੇ 2026-27 ਲਈ ਮੁਲਾਜ਼ਮਾਂ ਦੇ ਡੀ.ਸੀ. ਰੇਟ ਵਿੱਚ 8 ਫ਼ੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ। ਇਹ ਨਵੀਆਂ ਦਰਾਂ 1 ਅਪਰੈਲ 2026 ਤੋਂ ਲਾਗੂ ਮੰਨੀਆਂ ਜਾਣਗੀਆਂ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਵੱਲੋਂ ਜਾਰੀ ਕੀਤੇ ਗਏ ਇਨ੍ਹਾਂ ਆਦੇਸ਼ਾਂ ਨਾਲ ਲਗਭਗ 20 ਹਜ਼ਾਰ ਆਊਟਸੋਰਸ ਮੁਲਾਜ਼ਮਾਂ ਦੀਆਂ ਜੇਬਾਂ ਗਰਮ ਹੋਣਗੀਆਂ।

ਕਿਨ੍ਹਾਂ ਤੇ ਲਾਗੂ ਹੋਣਗੀਆਂ ਨਵੀਆਂ ਦਰਾਂ?

ਪ੍ਰਸ਼ਾਸਨ ਦੇ ਬੁਲਾਰੇ ਅਨੁਸਾਰ ਇਹ ਵਾਧਾ ਯੂ.ਟੀ. ਪ੍ਰਸ਼ਾਸਨ ਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ, ਪਬਲਿਕ ਸੈਕਟਰ ਅੰਡਰਟੇਕਿੰਗ (PSU) ਅਤੇ ਖੁਦਮੁਖਤਿਆਰੀ ਸੰਸਥਾਵਾਂ ਵਿੱਚ ਕੰਮ ਕਰਦੇ ਕਾਮਿਆਂ ‘ਤੇ ਲਾਗੂ ਹੋਵੇਗਾ। ਕੁੱਲ 561 ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਇਸ ਦਾ ਫਾਇਦਾ ਮਿਲੇਗਾ।

ਤਨਖ਼ਾਹਾਂ ਵਿੱਚ ਹੋਏ ਵਾਧੇ ਦਾ ਵੇਰਵਾ:

ਡੀ.ਸੀ. ਵੱਲੋਂ ਜਾਰੀ ਸੂਚੀ ਅਨੁਸਾਰ ਵੱਖ-ਵੱਖ ਸ਼੍ਰੇਣੀਆਂ ਦੀਆਂ ਤਨਖ਼ਾਹਾਂ ਹੁਣ ਇਸ ਤਰ੍ਹਾਂ ਹੋਣਗੀਆਂ:

ਅਹੁਦਾ ਪੁਰਾਣੀ ਤਨਖ਼ਾਹ (₹) ਨਵੀਂ ਤਨਖ਼ਾਹ (₹)
ਆਮ ਮੁਲਾਜ਼ਮ (ਘੱਟੋ-ਘੱਟ) 22,680 24,494
ਏ.ਸੀ. ਅਪਰੇਟਰ 25,433 27,468
ਆਯੁਸ਼ਮਾਨ ਮਿੱਤਰ / ਬੁੱਕ ਬਾਈਂਡਰ 30,850 32,701
ECG ਲੈਬਾਰਟਰੀ ਤਕਨੀਸ਼ੀਅਨ 27,724 29,387
ਜੂਨੀਅਰ ਤਕਨੀਸ਼ੀਅਨ 28,517 30,228

ਤਜਰਬੇਕਾਰ ਮੁਲਾਜ਼ਮਾਂ ਲਈ ਵਿਸ਼ੇਸ਼ ਤੋਹਫ਼ਾ

ਪ੍ਰਸ਼ਾਸਨ ਨੇ ਇੱਕ ਅਹਿਮ ਫ਼ੈਸਲਾ ਲੈਂਦਿਆਂ ਤਜਰਬੇਕਾਰ ਕਾਮਿਆਂ ਦੀ ਪਿੱਠ ਥਾਪੜੀ ਹੈ। ਪੰਜ ਸਾਲ ਤੋਂ ਲਗਾਤਾਰ ਵਧੀਆ ਸੇਵਾਵਾਂ ਨਿਭਾਉਣ ਵਾਲੇ ਮੁਲਾਜ਼ਮਾਂ ਨੂੰ ਡੀ.ਸੀ. ਦਰਾਂ ਤੋਂ ਇਲਾਵਾ 2 ਫ਼ੀਸਦੀ ਵਾਧੂ ਤਨਖ਼ਾਹ ਦਿੱਤੀ ਜਾਵੇਗੀ।

ਯੂਨੀਅਨਾਂ ਦੀ ਪ੍ਰਤੀਕਿਰਿਆ

ਹਾਲਾਂਕਿ ਪ੍ਰਸ਼ਾਸਨ ਨੇ 1 ਤੋਂ 8 ਫ਼ੀਸਦੀ ਤੱਕ ਦਾ ਵਾਧਾ ਕੀਤਾ ਹੈ, ਪਰ ਮੁਲਾਜ਼ਮ ਯੂਨੀਅਨਾਂ ਇਸ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹਨ। ਯੂਨੀਅਨਾਂ ਵੱਲੋਂ ਮਹਿੰਗਾਈ ਦੇ ਦੌਰ ਵਿੱਚ 12 ਤੋਂ 15 ਫ਼ੀਸਦੀ ਵਾਧੇ ਦੀ ਮੰਗ ਕੀਤੀ ਜਾ ਰਹੀ ਸੀ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments