HomeUncategorizedਸੁਸ਼ੀਲਾ ਦੇਵੀ ਸਕੂਲ ਵੱਲੋਂ ਕਰਵਾਏ ਗਏ ਸੀਬੀਐਸਈ ਨੌਰਥ ਜੋਨ ਕ੍ਰਿਕਟ ਦੇ ਮੁਕਾਬਲੇ

ਸੁਸ਼ੀਲਾ ਦੇਵੀ ਸਕੂਲ ਵੱਲੋਂ ਕਰਵਾਏ ਗਏ ਸੀਬੀਐਸਈ ਨੌਰਥ ਜੋਨ ਕ੍ਰਿਕਟ ਦੇ ਮੁਕਾਬਲੇ

ਪਟਿਆਲਾ, 26 ਅਗਸਤ (ਸ਼ਹੀਦ—ਏ—ਆਜ਼ਮ ਬਿਓਰੋ):  ਸੁਸ਼ੀਲਾ ਦੇਵੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਰੇਖਾ ਗੁਪਤਾ ਅਤੇ ਕੋਚ ਸਤਵਿੰਦਰ ਸਿੰਘ ਦੀ ਅਗਵਾਈ ਹੇਠ ਸੀਬੀਐਸਈ ਨੌਰਥ ਜੋਨ ਸੈਕਿੰਡ 2 ਕ੍ਰਿਕਟ ਦੇ ਟਰਾਇਲ ਕਰਵਾਏ ਗਏ। ਜਿਸ ਵਿੱਚ ਪੂਰੇ ਨੌਰਥ ਜੋਨ ਦੇ ਅੰਡਰ 14 ,17 ਅਤੇ 19 ਦੇ 2783 ਖਿਡਾਰੀਆਂ ਨੇ ਵੱਧ ਚੜ ਕੇ ਹਿੱਸਾ ਲਿਆ । ਕ੍ਰਿਕਟ ਜੋ ਕਿ ਪਹਿਲੀ ਵਾਰ ਸੀਬੀਐਸਈ ਖੇਡਾਂ ਵਿੱਚ ਸ਼ਾਮਿਲ ਹੋਈ ਹੈ ਇਸ ਲਈ ਖਿਡਾਰੀਆਂ ਦਾ ਰੁਝਾਨ ਵੱਧ ਦੇਖਣ ਨੂੰ ਮਿਲਿਆ । ਇਸ ਮੁਕਾਬਲੇ ਵਿੱਚ ਸ੍ਰੀਨਗਰ ਪੰਜਾਬ ਜੰਮੂ ਅਤੇ ਕਸ਼ਮੀਰ ਚੰਡੀਗੜ੍ਹ ਹਰਿਆਣਾ ਹਿਮਾਚਲ ਗੁਰੂਗ੍ਰਾਮ ਦੀਆਂ ਵੱਖ-ਵੱਖ ਸਕੂਲੀ ਟੀਮਾਂ ਨੇ ਹਿੱਸਾ ਲਿਆ ।


ਇਸ ਮੁਕਾਬਲਿਆਂ ਦਾ ਉਦਘਾਟਨ ਸਮਾਰੋਹ ਗੁਰਲਾਲ ਸਿੰਘ ਘਨੌਰ ਐਮਐਲਏ ਘਨੌਰ ਨੇ ਕੀਤਾ । ਇਸ ਮੌਕੇ ਤੇ ਮੁਕਾਬਲੇ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਦੇ ਲਈ ਸੀਬੀਐਸਈ ਅਬਜਰਵਰ ਤੇ ਟੈਕਨੀਕਲ ਡੈਲੀਗੇਟਸ ਅਫਜਲ ਅਹਿਮਦ ਅਤੇ ਕ੍ਰਿਕਟ ਕੋਚ ਕਮਲ ਸੰਧੂ ਮੌਜੂਦ ਰਹੇ ।ਜਾਣਕਾਰੀ ਦਿੰਦੇ ਹੋਏ ਕੋਚ ਸਤਵਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਚੋਂ ਚੁਣੇ ਹੋਏ ਖਿਡਾਰੀ ਸੀਬੀਐਸਈ ਨੈਸ਼ਨਲ ਵਿਚ ਹਿੱਸਾ ਲੈਣਗੇ ਜੋ ਕਿ ਨੌਵਾਇਡ ਵਿਖੇ ਕਰਵਾਈ ਜਾ ਰਹੀ ਹੈ ।

RELATED ARTICLES
- Advertisment -
Google search engine
Google search engine
Google search engine

Most Popular

Recent Comments