Homeਪੰਜਾਬਮੀਤ ਹੇਅਰ ਦਾ ਭਾਜਪਾ 'ਤੇ ਤਿੱਖਾ ਹਮਲਾ: 'ਬੰਗਾਲ 'ਚ ਚੋਣਾਂ ਜਿੱਤੀਆਂ ਨਹੀਂ,...

ਮੀਤ ਹੇਅਰ ਦਾ ਭਾਜਪਾ ‘ਤੇ ਤਿੱਖਾ ਹਮਲਾ: ‘ਬੰਗਾਲ ‘ਚ ਚੋਣਾਂ ਜਿੱਤੀਆਂ ਨਹੀਂ, ਸਗੋਂ ਲੁੱਟੀਆਂ ਗਈਆਂ ਹਨ’:

ਬਰਨਾਲਾ, 5 ਮਈ 2026:(ਹਰਸ਼ਲੀਨ ਸਿੰਘ)

ਬਰਨਾਲਾ ਤੋਂ ‘ਆਮ ਆਦਮੀ ਪਾਰਟੀ’ ਦੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਅਤੇ ਦੇਸ਼ ਦੇ ਮੌਜੂਦਾ ਸਿਆਸੀ ਹਾਲਾਤ ‘ਤੇ ਬੋਲਦਿਆਂ ਭਾਰਤੀ ਜਨਤਾ ਪਾਰਟੀ ‘ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਬੰਗਾਲ ਵਿੱਚ ਲੋਕਤੰਤਰ ਅਤੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਚੋਣਾਂ ਨੂੰ ਪ੍ਰਭਾਵਿਤ ਕੀਤਾ ਗਿਆ ਹੈ।

90 ਲੱਖ ਵੋਟਾਂ ਕੱਟਣ ਦਾ ਵੱਡਾ ਦੋਸ਼

ਮੀਤ ਹੇਅਰ ਨੇ ਦਾਅਵਾ ਕੀਤਾ ਕਿ ਬੰਗਾਲ ਵਿੱਚ ਇੱਕ ਸਿ਼ਕੰਜੇ ਤਹਿਤ ਤਕਰੀਬਨ 90 ਲੱਖ ਵੋਟਾਂ ਕੱਟੀਆਂ ਗਈਆਂ। ਉਨ੍ਹਾਂ ਕਿਹਾ:

  • ਵੋਟਾਂ ਖ਼ਾਸ ਤੌਰ ‘ਤੇ ਉਨ੍ਹਾਂ ਹਲਕਿਆਂ ਵਿੱਚੋਂ ਕੱਟੀਆਂ ਗਈਆਂ ਜਿੱਥੇ ਭਾਜਪਾ ਪਿਛਲੀ ਵਾਰ ਮਾਮੂਲੀ ਫਰਕ ਨਾਲ ਹਾਰੀ ਸੀ।

  • ਵਿਰੋਧੀ ਧਿਰ ਦੇ ਸਮਰਥਕਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੀ ਵੋਟ ਸ਼ਕਤੀ ਨੂੰ ਖ਼ਤਮ ਕੀਤਾ ਗਿਆ।

  • ਈ.ਡੀ. ਅਤੇ ਸੀ.ਬੀ.ਆਈ. ਦੀ ਵਰਤੋਂ ਕਰਕੇ ਚੋਣਾਂ ਦੌਰਾਨ ਡਰ ਦਾ ਮਾਹੌਲ ਪੈਦਾ ਕੀਤਾ ਗਿਆ।

ਉਨ੍ਹਾਂ I-PAC ਦੇ ਪੋਲੀਟੀਕਲ ਮੈਨੇਜਰ ਦੀ ਗ੍ਰਿਫ਼ਤਾਰੀ ਅਤੇ ਚੋਣਾਂ ਤੋਂ ਤੁਰੰਤ ਬਾਅਦ ਮਿਲੀ ਜ਼ਮਾਨਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਸਭ ਸਿਰਫ਼ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਲਈ ਕੀਤਾ ਗਿਆ ਸੀ।

ਰਾਘਵ ਚੱਡਾ ਅਤੇ ਕੇਂਦਰੀ ਏਜੰਸੀਆਂ ਨੂੰ ਦਿੱਤੀ ਚਿਤਾਵਨੀ

ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਰਾਘਵ ਚੱਡਾ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਮੀਤ ਹੇਅਰ ਨੇ ਪੰਜਾਬੀਅਤ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ:

  1. ਕੁਰਬਾਨੀਆਂ ਦਾ ਇਤਿਹਾਸ: ਦੇਸ਼ ਦੀ ਆਜ਼ਾਦੀ ਲਈ 90% ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ, ਜੋ ਕਿ ਕੁੱਲ ਆਬਾਦੀ ਦਾ ਮਹਿਜ਼ 2% ਸਨ।

  2. ਡਰਾਵੇ ਦੀ ਰਾਜਨੀਤੀ: ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬੀਆਂ ਨੂੰ ਪੁਲਿਸ, ਪੈਰਾ-ਮਿਲਟਰੀ ਫੋਰਸਾਂ ਜਾਂ ਈ.ਡੀ. ਦੇ ਡਰ ਨਾਲ ਦਬਾਇਆ ਨਹੀਂ ਜਾ ਸਕਦਾ।

  3. ਗੁਲਾਮੀ ਦਾ ਵਿਰੋਧ: ਪੰਜਾਬੀਆਂ ਦੇ ਖ਼ੂਨ ਵਿੱਚ ਕਿਸੇ ਦੀ ਗੁਲਾਮੀ ਸਹਿਣਾ ਜਾਂ ਡਰ ਕੇ ਰਹਿਣਾ ਸ਼ਾਮਲ ਨਹੀਂ ਹੈ।

ਲੋਕਤੰਤਰ ਲਈ ‘ਕਾਲਾ ਦਿਨ’

ਮੀਤ ਹੇਅਰ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕਤੰਤਰ ਦੀ ਰਾਖੀ ਲਈ ਇਕੱਠੇ ਹੋਣ। ਉਨ੍ਹਾਂ ਗੁਆਂਢੀ ਦੇਸ਼ ਪਾਕਿਸਤਾਨ ਦੀ ਉਦਾਹਰਣ ਦਿੰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਚੋਣ ਕਮਿਸ਼ਨ ਵਰਗੀਆਂ ਸੰਵਿਧਾਨਕ ਸੰਸਥਾਵਾਂ ਨੂੰ ‘ਹਾਈਜੈਕ’ ਕੀਤਾ ਗਿਆ, ਤਾਂ ਭਾਰਤ ਵਿੱਚ ਵੀ ਡਿਕਟੇਟਰਸ਼ਿਪ (ਤਾਾਨਸ਼ਾਹੀ) ਦਾ ਖ਼ਤਰਾ ਪੈਦਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਸੰਵਿਧਾਨ ਬਚੇਗਾ, ਤਾਂ ਹੀ ਦੇਸ਼ ਬਚੇਗਾ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments