Homeਪਟਿਆਲਾ ਅਪਡੇਟਆਪ’ ਦੀ ਟਰੇਡ ਵਿੰਗ ਵਲੋਂ ਗੈਸ ਸਿਲੰਡਰਾਂ ਦੀਆਂ ਕੀਮਤਾਂ ‘ਚ ਅਥਾਹ ਵਾਧੇ...

ਆਪ’ ਦੀ ਟਰੇਡ ਵਿੰਗ ਵਲੋਂ ਗੈਸ ਸਿਲੰਡਰਾਂ ਦੀਆਂ ਕੀਮਤਾਂ ‘ਚ ਅਥਾਹ ਵਾਧੇ ਵਿਰੁਧ ਫੁਹਾਰਾ ਚੌਂਕ ਵਿਖੇ ਰੋਸ ਪ੍ਰਦਰਸ਼ਨ

ਕੇਂਦਰ ਦੀ ਮੋਦੀ ਸਰਕਾਰ ’ਤੇ ਵਪਾਰੀ ਅਤੇ ਆਮ ਲੋਕਾਂ ਦੀ ਵਿਰੋਧੀ – ਗੁਰਪ੍ਰੀਤ ਸਿੰਘ ਧਮੋਲੀ

ਪਟਿਆਲਾ, 03 ਮਈ : (ਮਨੋਜ ਵਰਮਾ): ਆਮ ਆਦਮੀ ਪਾਰਟੀ ਦੀ ਟਰੇਡ ਵਿੰਗ ਵਲੋਂ ਅੱਜ ਪਟਿਆਲਾ ਦੇ ਫੁਹਾਰਾ ਚੌਂਕ ਵਿਖੇ ਆਮ ਆਦਮੀ ਪਾਰਟੀ ਟ੍ਰੇਡ ਵਿੰਗ ਜਿਲਾ ਪ੍ਰਧਾਨ ਦਿਹਾਤੀ ਗੁਰਪ੍ਰੀਤ ਸਿੰਘ ਧਮੋਲੀ, ਸ਼ਹਿਰੀ ਪ੍ਰਧਾਨ ਵਿਨੋਦ ਸਿੰਗਲਾ, ਸਟੇਟ ਸੈਕਟਰੀ ਸੰਜੀਵ ਗੁਪਤਾ ਦੀ ਅਗਵਾਈ ਹੇਠ ਮੋਦੀ ਸਰਕਾਰ ਵੱਲੋਂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੀਤੇ ਬੇਹਿਸਾਬ ਵਾਧੇ ਦੇ ਵਿਰੋਧ ਵਿੱਚ ਧਰਨਾ ਪ੍ਰਦਰਸ਼ਨ ਕਰਦਿਆਂ ਭਾਜਪਾ ’ਤੇ ਤਿੱਖੇ ਨਿਸ਼ਾਨੇ ਸਾਧੇ ਗਏ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਟ੍ਰੇਡ ਵਿੰਗ ਦਿਹਾਤੀ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਆਮ ਆਦਮੀ ਲਈ ਲਾਚਾਰ ਅਤੇ ਰਸੋਈ ਲਈ ਗੁਨਾਹਗਾਰ ਸਿੱਧ ਹੋਈ ਹੈ।

ਇਸ ਵਿਰੋਧ ਪ੍ਰਦਰਸ਼ਨ ਵਿੱਚ ਪੁੱਜੇ ਬਲਜਿੰਦਰ ਸਿੰਘ ਢਿੱਲੋਂ, ਮੇਅਰ ਕੁੰਦਨ ਗੋਗੀਆ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਵਪਾਰਕ ਐੱਲ ਪੀ ਜੀ ਸਿਲੰਡਰ ਹੁਣ 993 ਰੁਪਏ ਮਹਿੰਗਾ ਹੋ ਗਿਆ ਹੈ। ਪੱਛਮੀ ਏਸ਼ੀਆ ਸੰਕਟ ਕਰ ਕੇ ਆਲਮੀ ਪੱਧਰ ਉੱਤੇ ਊਰਜਾ ਕੀਮਤਾਂ ਵਿੱਚ ਉਛਾਲ ਨਾਲ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਲਗਾਤਾਰ ਤੀਜਾ ਮਾਸਿਕ ਵਾਧਾ ਹੈ। 19 ਕਿਲੋ ਵਜ਼ਨੀ ਵਪਾਰਕ ਐੱਲ ਪੀ ਜੀ ਸਿਲੰਡਰ ਆਮ ਕਰ ਕੇ ਹੋਟਲਾਂ ਤੇ ਰੈਸਟੋਰੈਂਟਾਂ ’ਚ ਵਰਤਿਆ ਜਾਂਦਾ ਹੈ। ਇਸ ਤੋਂ ਪਹਿਲਾਂ ਕੀਮਤਾਂ ਵਿੱਚ ਪਹਿਲੀ ਅਪਰੈਲ ਨੂੰ 195.50 ਰੁਪਏ ਪ੍ਰਤੀ ਸਿਲੰਡਰ ਤੇ ਪਹਿਲੀ ਮਾਰਚ ਨੂੰ 114.5 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਸੀ। ਇਨ੍ਹਾਂ ਤਿੰਨ ਵਾਧਿਆਂ ਨਾਲ ਕੁੱਲ ਮਿਲਾ ਕੇ ਕਮਰਸ਼ੀਅਲ ਐੱਲ ਪੀ ਜੀ ਦੀਆਂ ਦਰਾਂ ’ਚ 1303 ਰੁਪਏ ਦਾ ਇਜ਼ਾਫ਼ਾ ਹੋਇਆ ਹੈ।

ਜ਼ਿਲ੍ਹਾ ਮੀਡੀਆ ਇੰਚਾਰਜ ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ, ਚਰਨਜੀਤ ਸਿੰਘ ਐਸ ਕੇ ਹਲਕਾ ਪ੍ਰਧਾਨ ਦਿਹਾਤੀ, ਗੁਰਪ੍ਰੀਤ ਸਿੰਘ ਮੰਨਣ ਘਨੌਰ, ਭੁਪਿੰਦਰ ਕੌਸਲ ਨਾਭਾ, ਟਿੰਕੂ ਬਾਂਸਲ ਰਾਜਪੁਰਾ, ਪੁਨੀਤ ਬੁੱਧੀਰਾਜ ਪਟਿਆਲਾ ਸ਼ਹਿਰੀ, ਵੇਦ ਪ੍ਰਕਾਸ਼ ਗਰਗ ਸਨੌਰ, ਰਾਜੇਸ਼ ਛਾਬੜਾ ਸਮਾਣਾ, ਦੁਰਗਾ ਦਾਸ ਸਿੰਗਲਾ ਸ਼ੁਤਰਾਣਾ ਸਾਰੇ ਹਲਕਾ ਪ੍ਰਧਾਨ ਅਤੇ ਚੈਅਰਮੈਨ ਟ੍ਰੇਡ ਵਿੰਗ, ਸੁਮੀਤ ਟਕੇਜਾ ਜਿਲ੍ਹਾ ਸ਼ੋਸਲ ਮੀਡੀਆ, ਸੰਦੀਪ ਬੰਧੂ ਹਲਕਾ ਮੀਡੀਆ ਇੰਚਾਰਜ, ਕੀਰਤ ਸਿੰਘ ਸੇਹਰਾ ਮੈਂਬਰ ਟ੍ਰੇਡ ਕਮਿਸ਼ਨ ਮਨੀਸ਼ ਸੂਦ ਬਲਾਕ  ਪ੍ਰਭਾਰੀ ਘਨੌਰ ਨੇ ਭਾਰਤੀ ਜਨਤਾ ਪਾਰਟੀ ਨੇ ਘੇਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਚੋਣਾਂ ਮੌਕੇ ਹੀ ਆਮ ਭਾਰਤੀਆਂ ਨੂੰ ਦਰਪੇਸ਼ ਦੁੱਖ ਤਕਲੀਫ਼ਾਂ ਦੀ ਫ਼ਿਕਰ ਹੁੰਦੀ ਹੈ ਤੇ ਮਗਰੋਂ ਉਨ੍ਹਾਂ ਨੂੰ ਆਪਣੇ ਹਾਲ ਉੱਤੇ ਛੱਡ ਦਿੱਤਾ ਜਾਂਦਾ ਹੈ। ਆਪ ਆਗੂਆਂ ਨੇ ਕਿਹਾ ਕਿ ਇਰਾਨ ਜੰਗ ਲੱਗੇ ਨੂੰ ਤਿੰਨ ਮਹੀਨੇ ਹੋ ਚੁੱਕੇ ਹਨ ਅਤੇ ਸਰਕਾਰ ਨੂੰ ਵਿੱਤੀ ਬੋਝ ਆਮ ਲੋਕਾਂ ਉੱਤੇ ਪਾਉਣ ਦੀ ਥਾਂ ਉਨ੍ਹਾਂ ਨੂੰ ਬਚਾਉਣ ਲਈ ਕੋਈ ਠੋਸ ਯੋਜਨਾ ਤਿਆਰ ਕਰਨੀ ਚਾਹੀਦੀ ਸੀ ਜਦਕਿ ਕਿ ਸਿਲੰਡਰਾਂ ਦੀ ਕੀਮਤ ਵਿੱਚ ਭਾਰੀ ਇਜਾਫਾ ਕਰਕੇ ਲੋਕਾਂ ਦੀ ਹੋਰ ਕਮਰ ਤੋੜ ਦਿੱਤੀ ਹੈ। ਇਸ ਦੌਰਾਨ ਹੋਰਨ ਸੈਂਕੜੇ ਆਪ ਆਗੂ ਮੌਜੂਦ ਸਨ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments