Homeਦੇਸ਼ਆਸਟ੍ਰੇਲੀਆ ਤੋਂ ਡਿਪੋਰਟ ਕੀਤੇ ਗਏ 15 ਭਾਰਤੀ ਦਿੱਲੀ ਪੁੱਜੇ; 11 ਪੰਜਾਬੀ ਵੀ...

ਆਸਟ੍ਰੇਲੀਆ ਤੋਂ ਡਿਪੋਰਟ ਕੀਤੇ ਗਏ 15 ਭਾਰਤੀ ਦਿੱਲੀ ਪੁੱਜੇ; 11 ਪੰਜਾਬੀ ਵੀ ਸ਼ਾਮਲ, ਪੰਜਾਬ ਸਰਕਾਰ ਦੀਆਂ ਟੀਮਾਂ ਲੈਣ ਲਈ ਰਵਾਨਾ

ਨਵੀਂ ਦਿੱਲੀ/ਪਟਿਆਲਾ: 30 ਅਪ੍ਰੈਲ 2026 (ਮਨੋਜ ਵਰਮਾ): ਵਿਦੇਸ਼ਾਂ ਵਿੱਚ ਰਹਿਣ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਆਸਟ੍ਰੇਲੀਆ ਸਰਕਾਰ ਨੇ 15 ਭਾਰਤੀਆਂ ਨੂੰ ਡਿਪੋਰਟ (ਦੇਸ਼ ਨਿਕਾਲਾ) ਕਰ ਦਿੱਤਾ ਹੈ। ਇਨ੍ਹਾਂ ਵਿੱਚ ਇੱਕ ਔਰਤ ਸਮੇਤ 11 ਪੰਜਾਬੀ ਸ਼ਾਮਲ ਹਨ। ਡਿਪੋਰਟ ਕੀਤੇ ਗਏ ਲੋਕਾਂ ਦੀ ਫਲਾਈਟ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰ ਚੁੱਕੀ ਹੈ, ਜਿੱਥੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਵਾਪਸ ਘਰ ਲਿਆਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

ਪਟਿਆਲਾ ਲਿਆਂਦਾ ਜਾਵੇਗਾ ਕਾਫ਼ਲਾ

ਪੰਜਾਬ ਸਰਕਾਰ ਦੀਆਂ ਟੀਮਾਂ ਟੈਂਪੋ ਟ੍ਰੈਵਲਰ ਅਤੇ ਹੋਰ ਵਾਹਨਾਂ ਸਮੇਤ ਦਿੱਲੀ ਏਅਰਪੋਰਟ ਪਹੁੰਚ ਚੁੱਕੀਆਂ ਹਨ। ਹਵਾਈ ਅੱਡੇ ‘ਤੇ ਵੈਰੀਫਿਕੇਸ਼ਨ ਪ੍ਰਕਿਰਿਆ ਅਤੇ ਇਮੀਗ੍ਰੇਸ਼ਨ ਕਲੀਅਰੈਂਸ ਪੂਰੀ ਹੋਣ ਤੋਂ ਤੁਰੰਤ ਬਾਅਦ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਪਟਿਆਲਾ ਲਿਆਂਦਾ ਜਾਵੇਗਾ।

ਕੌਣ ਹਨ ਇਹ ਲੋਕ?

ਮੀਡੀਆ ਰਿਪੋਰਟਾਂ ਅਨੁਸਾਰ, ਡਿਪੋਰਟ ਕੀਤੇ ਗਏ ਪੰਜਾਬੀ ਜਲੰਧਰ, ਹੁਸ਼ਿਆਰਪੁਰ, ਖੰਨਾ, ਮੋਗਾ, ਨਵਾਂਸ਼ਹਿਰ, ਗੜ੍ਹਸ਼ੰਕਰ, ਤਰਨਤਾਰਨ, ਫਿਰੋਜ਼ਪੁਰ ਅਤੇ ਰੂਪਨਗਰ ਜ਼ਿਲ੍ਹਿਆਂ ਨਾਲ ਸਬੰਧਤ ਹਨ। ਇਨ੍ਹਾਂ ਵਿੱਚ ਜਸਵੰਤ ਸਿੰਘ (34), ਅੰਗਰੇਜ਼ ਸਿੰਘ (32), ਸਤਿੰਦਰਜੀਤ ਸਿੰਘ ਸ਼ੇਰਗਿਲ (31), ਗੁਰਪ੍ਰੀਤ ਸਿੰਘ ਸੰਧੂ (30), ਜਗਜੀਤ ਸਿੰਘ (35), ਜਸਪ੍ਰਤ ਸਿੰਘ (35), ਨਿਰਮਲ ਸਿੰਘ (38), ਸ਼੍ਰੁਤੀ ਸ਼ਰਮਾ (35), ਰਣਜੀ ਸਿੰਘ (35), ਹਰਪ੍ਰੀਤ ਸਿੰਘ (41) ਅਤੇ ਗਗਨਦੀਪ ਸਿੰਘ (25) ਦੇ ਨਾਮ ਸ਼ਾਮਲ ਹਨ।

ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ

ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ‘ਤੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਲੋਕਾਂ ਨੂੰ ਆਸਟ੍ਰੇਲੀਆ ਦੇ ਸਥਾਨਕ ਕਾਨੂੰਨਾਂ ਦੀ ਉਲੰਘਣਾ ਕਰਨ ਕਾਰਨ ਡਿਪੋਰਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਤੋੜਨ ਵਾਲਿਆਂ ਵਿਰੁੱਧ ਅਜਿਹੀ ਕਾਰਵਾਈ ਅੰਤਰਰਾਸ਼ਟਰੀ ਨਿਯਮਾਂ ਤਹਿਤ ਹੁੰਦੀ ਹੈ।


ਅਮਰੀਕਾ ਨੇ ਵੀ ਪਿਛਲੇ ਸਾਲ ਕੀਤੀ ਸੀ ਵੱਡੀ ਕਾਰਵਾਈ

ਜ਼ਿਕਰਯੋਗ ਹੈ ਕਿ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਆਪਣੀ ਨਵੀਂ ਇਮੀਗ੍ਰੇਸ਼ਨ ਨੀਤੀ ਤਹਿਤ 104 ਗੈਰ-ਕਾਨੂੰਨੀ ਭਾਰਤੀਆਂ ਨੂੰ ਜਬਰਦਸਤੀ ਡਿਪੋਰਟ ਕੀਤਾ ਸੀ।

  • ਉਸ ਸਮੇਂ ਅਮਰੀਕੀ ਏਅਰਫੋਰਸ ਦਾ C-17 ਗਲੋਬਮਾਸਟਰ ਜਹਾਜ਼ ਇਨ੍ਹਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਏਅਰਫੋਰਸ ਬੇਸ ‘ਤੇ ਉਤਰਿਆ ਸੀ।

  • ਉਨ੍ਹਾਂ ਵਿੱਚ 30 ਪੰਜਾਬੀ, 33 ਹਰਿਆਣਾ ਅਤੇ 33 ਗੁਜਰਾਤ ਦੇ ਵਸਨੀਕ ਸਨ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਸਨ।

  • ਉਨ੍ਹਾਂ ਸਾਰਿਆਂ ਦੀ ਵੈਰੀਫਿਕੇਸ਼ਨ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਗਿਆ ਸੀ।

ਹੁਣ ਆਸਟ੍ਰੇਲੀਆ ਤੋਂ ਪਰਤੇ ਇਨ੍ਹਾਂ ਨੌਜਵਾਨਾਂ ਦੀ ਵਾਪਸੀ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਵਿੱਚ ਚਿੰਤਾ ਅਤੇ ਨਿਰਾਸ਼ਾ ਦਾ ਮਾਹੌਲ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments