ਸ਼ਾਹਪੁਰ ਕੰਢੀ, 21 ਅਗਸਤ (ਜਗਪ੍ਰੀਤ ਮਹਾਜਨ)-ਰਣਜੀਤ ਸਾਗਰ ਡੈਮ ‘ਤੇ ਕੰਮ ਕਰ ਰਹੀ ਕਲੈਰੀਕਲ ਯੂਨੀਅਨ ਅਤੇ ਦਰਜਾ ਚਾਰ ਕਰਮਚਾਰੀ ਯੂਨੀਅਨ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਦੀ ਦੇ ਪ੍ਰਧਾਨਗੀ ਹੇਠ ਨਵ-ਨਿਯੁਕਤ ਮੁੱਖ ਇੰਜੀਨੀਅਰ ਉਪਕਰਨਪਾਲ ਸਿੰਘ ਨੂੰ ਮੁੱਖ ਦਫ਼ਤਰ ਵਿਖੇ ਮਿਲਿਆ। ਇਸ ਮੌਕੇ ਵਫ਼ਦ ਨੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਯੂਨੀਅਨ ਆਗੂਆਂ ਨੇ ਮੁੱਖ ਇੰਜੀਨੀਅਰ ਨੂੰ ਭਰੋਸਾ ਦਿਵਾਇਆ ਕਿ ਉਹ ਪੂਰੇ ਸਹਿਯੋਗ ਨਾਲ ਡੈਮ ‘ਤੇ ਕੰਮ ਕਰਨਗੇ। ਇਸ ਮੌਕੇ ਕਲੈਰੀਕਲ ਯੂਨੀਅਨ ਦੇ ਪ੍ਰਧਾਨ ਅਜੇ ਅਭਿਸ਼ੇਕ, ਜਨਰਲ ਸਕੱਤਰ ਯੁਗੇਸ਼ਵਰ ਸਲਾਰੀਆ, ਸੀ.ਪੀ.ਐਫ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਦਰਜਾ ਚਾਰ ਦੇ ਪ੍ਰਧਾਨ ਰਾਮ ਸਿੰਘ ਅਤੇ ਰਣਜੀਤ ਸਿੰਘ ਆਦਿ ਹਾਜ਼ਰ ਸਨ।
ਕਲੈਰੀਕਲ ਯੂਨੀਅਨ ਦੇ ਵਫ਼ਦ ਵਲੋਂ ਨਵ-ਨਿਯੁਕਤ ਮੁੱਖ ਇੰਜੀਨੀਅਰ ਦਾ ਸਵਾਗਤ
RELATED ARTICLES







