HomeUncategorizedਰਹੱਸ ਬਣ ਕੇ ਰਹਿ ਗਈ ਹਰਿਆਣਾ ਵਿੱਚ ਮਹਿਲਾ ਅਧਿਆਪਕਾ ਦੀ ਮੌਤ

ਰਹੱਸ ਬਣ ਕੇ ਰਹਿ ਗਈ ਹਰਿਆਣਾ ਵਿੱਚ ਮਹਿਲਾ ਅਧਿਆਪਕਾ ਦੀ ਮੌਤ

ਭਿਵਾਨੀ, 20 ਅਗਸਤ : ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਵਿੱਚ ਇੱਕ ਅਧਿਆਪਕਾ ਦੀ ਲਾਸ਼ ਮਿਲਣ ਦੇ ਪੰਜ ਦਿਨਾਂ ਬਾਅਦ ਵੀ ਵਿਰੋਧ ਪ੍ਰਦਰਸ਼ਨ ਜਾਰੀ ਹਨ। ਹਾਲਾਂਕਿ, ਇਸ ਵਿਚਾਲੇ ਸੂਬੇ ਦੇ ਮੁੱਖ ਮੰਤਰੀ ਨਾਇਕ ਸਿੰਘ ਸੈਣੀ ਨੇ ਇਹ ਕੇਸ ਸੀਬੀਆਈ ਨੂੰ ਸੌਂਪਣ ਦੀ ਜਾਣਕਾਰੀ ਦਿੱਤੀ ਹੈ।

ਪਰਿਵਾਰ ਦੇ ਅਨੁਸਾਰ ਭਿਵਾਨੀ ਦੀ 19 ਸਾਲਾ ਅਧਿਆਪਕਾ 11 ਅਗਸਤ ਨੂੰ ਲਾਪਤਾ ਹੋ ਗਈ ਸੀ। ਉਹ ਨੇੜਲੇ ਇੱਕ ਪਲੇਅ ਸਕੂਲ ਵਿੱਚ ਪੜ੍ਹਾਉਂਦੀ ਸੀ। 13 ਅਗਸਤ ਨੂੰ, ਉਸ ਦੀ ਲਾਸ਼ ਸਿੰਘਾਨੀ ਨਹਿਰ ਦੇ ਨੇੜੇ ਮਾੜੀ ਹਾਲਤ ਵਿੱਚ ਮਿਲੀ। ਪੋਸਟਮਾਰਟਮ ਰਿਪੋਰਟ ਵਿੱਚ ਮ੍ਰਿਤਕਾ ਦਾ ਗਲਾ ਲਗਭਗ 30 ਸੈਂਟੀਮੀਟਰ ਕੱਟਿਆ ਹੋਇਆ ਮਿਲਿਆ। ਪਰਿਵਾਰ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਭਿਵਾਨੀ ਦੇ ਜ਼ਿਲ੍ਹਾ ਹਸਪਤਾਲ ਵਿੱਚ ਧਰਨਾ ਪ੍ਰਦਰਸ਼ਨ ਸ਼ੁਰੂ ਹੋ ਗਿਆ।

ਪੰਜ ਦਿਨਾਂ ਬਾਅਦ ਵੀ, ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸ ਦੌਰਾਨ, ਸੂਬਾ ਸਰਕਾਰ ਨੇ ਭਿਵਾਨੀ ਦੇ ਪੁਲਿਸ ਸੁਪਰਡੈਂਟ ਦਾ ਵੀ ਤਬਾਦਲਾ ਕਰ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਔਰਤ ਨਾਲ ਬਲਾਤਕਾਰ ਕੀਤਾ ਗਿਆ ਹੈ। ਉਹ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਸਨ।

RELATED ARTICLES
- Advertisment -
Google search engine
Google search engine
Google search engine

Most Popular

Recent Comments