Homeਪਟਿਆਲਾ ਅਪਡੇਟ ਕਿਸਾਨ 24 ਅਪ੍ਰੈਲ 2026 ਤੱਕ ਕਰ ਸਕਦੇ ਹਨ ਅਪਲਾਈ:

 ਕਿਸਾਨ 24 ਅਪ੍ਰੈਲ 2026 ਤੱਕ ਕਰ ਸਕਦੇ ਹਨ ਅਪਲਾਈ:

ਫਸਲਾਂ ਦੀ ਰਹਿੰਦ-ਖੂੰਹਦ ਸੰਭਾਲ ਲਈ ਮਸ਼ੀਨਾਂ ‘ਤੇ ਸਬਸਿਡੀ

ਪਟਿਆਲਾ 2 ਅਪ੍ਰੈਲ:(ਹਰਸ਼ਲੀਨ ਸਿੰਘ)

 

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸੰਭਾਲਣ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਤੇ ਸਬਸਿਡੀ ਦੇਣ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ, ਪਟਿਆਲਾ ਡਾ. ਦਾਰਾ ਸਿੰਘ ਨੇ ਦਸਿਆ ਕਿ ਕਿਸਾਨ ਵਿਭਾਗ ਦੇ ਪੋਰਟਲ ਰਾਹੀਂ ਮਿਤੀ 1  ਅਪ੍ਰੈਲ 2026 ਤੋਂ ਮਿਤੀ 24 ਅਪ੍ਰੈਲ 2026 ਸ਼ਾਮ 5:00 ਵਜੇ ਤੱਕ ਆਨਲਾਈਨ ਅਰਜੀਆਂ ਦੇ ਸਕਦੇ ਹਨ।

ਡਾ. ਦਾਰਾ ਸਿੰਘ ਨੇ ਦਸਿਆ ਕਿ ਨਿੱਜੀ ਕਿਸਾਨਾਂ ਨੂੰ ਇਹ ਮਸ਼ੀਨਾਂ 50# ਸਬਸਿਡੀ ਅਤੇ ਗਰੁੱਪਾਂ/ਸੋਸਾਇਟੀਆਂ ਨੂੰ 80# ਤੱਕ ਸਬਸਿਡੀ ਦਿੱਤੀ ਜਾਵੇਗੀ। ਉਹਨਾਂ ਦਸਿਆ ਕਿ ਇਹ ਸਬਸਿਡੀ ਸੁਪਰ ਸੀਡਰ, ਹੈਪੀ ਸੀਡਰ, ਸਮਾਰਟ ਸੀਡਰ, ਸੁਪਰ ਐਸ.ਐਮ.ਐਸ., ਜੀਰੋ ਟਿੱਲ ਡਰਿੱਲ, ਬੇਲਰ, ਰੇਕ ਅਤੇ ਮਲਚਰ ਸਮੇਤ ਕਈ ਅਧੁਨਿਕ ਮਸ਼ੀਨਾਂ ਤੇ ਦਿੱਤੀ ਜਾਵੇਗੀ।

ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਕਿਸਾਨ ਵੀਰ ਕਣਕ ਦੇ ਨਾੜ ਨੂੰ ਅੱਗ ਨਾ ਲਗਾਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਅਤੇ ਲਾਹੇਵੰਦ ਜੀਵ-ਜੰਤੂਆਂ ਨੂੰ ਸੁਰੱਖਿਅਤ ਰੱਖਣ ਵਿਚ ਆਪਣਾ ਯੋਗਦਾਨ ਪਾਉਣ। ਪੋਰਟਲ ਉਪਰ ਅਪਲਾਈ ਕਰਨ ਸਮੇਂ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਲਈ ਕਿਸਾਨ ਇਸ ਸਬੰਧੀ ਬਲਾਕ ਪਟਿਆਲਾ ਦੇ ਡਾ. ਗੁਰਮੀਤ ਸਿੰਘ (97791-60950), ਬਲਾਕ ਨਾਭਾ ਦੇ ਕਿਸਾਨ ਡਾ. ਜੁਪਿੰਦਰ ਸਿੰਘ ਗਿੱਲ (97805-60004), ਬਲਾਕ ਭੂਨਰਹੇੜੀ ਦੇ ਕਿਸਾਨ ਡਾ. ਮਨਦੀਪ ਸਿੰਘ (70092-27488), ਬਲਾਕ ਸਮਾਣਾ ਦੇ ਕਿਸਾਨ ਡਾ. ਸਤੀਸ਼ ਕੁਮਾਰ (97589-00047), ਬਲਾਕ ਰਾਜਪੁਰਾ ਦੇ ਕਿਸਾਨ ਡਾ. ਜੁਪਿੰਦਰ ਸਿੰਘ ਪੰਨੂੰ (73070-59201) ਅਤੇ ਬਲਾਕ ਘਨੌਰ ਦੇ ਕਿਸਾਨ ਡਾ. ਰਣਜੋਧ ਸਿੰਘ (99883-12299) ਨਾਲ ਸਪੰਰਕ ਕਰ ਸਕਦੇ ਹਨ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments