Homeਪਟਿਆਲਾ ਅਪਡੇਟਸਾਬਕਾ ਮੰਤਰੀ ਸਵ. ਲਾਲ ਸਿੰਘ ਨੇ ਸਾਰੀ ਉਮਰ ਆਪਣੀ ਚਿੱਟੀ ਚਾਦਰ ਤੇ...

ਸਾਬਕਾ ਮੰਤਰੀ ਸਵ. ਲਾਲ ਸਿੰਘ ਨੇ ਸਾਰੀ ਉਮਰ ਆਪਣੀ ਚਿੱਟੀ ਚਾਦਰ ਤੇ ਦਾਗ ਨਹੀਂ ਲੱਗਣ ਦਿੱਤਾ : ਪ੍ਰੋ. ਬਡੂੰਗਰ:

ਪਟਿਆਲਾ, 30 ਮਾਰਚ:(ਬ੍ਰਿਜਪਾਲ ਜਾਖਲ)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਦਰਵੇਸ਼ ਸਿਆਸਤਦਾਨ ਵਜੋਂ ਜਾਣੇ ਜਾਂਦੇ ਸਾਬਕਾ ਵਜ਼ੀਰ ਲਾਲ ਸਿੰਘ ਦੇ ਦੇਹਾਂਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹਨਾਂ ਨੇ ਆਪਣੀ ਸਾਰੀ ਉਮਰ ਚਿੱਟੀ ਚਾਦਰ ਤੇ ਦਾਗ ਨਹੀਂ ਲੱਗਣ ਦਿੱਤਾ ਅਤੇ ਸਾਫ ਸਿਆਸਤ ਕਰਕੇ ਆਪਣਾ ਨਾਂ ਸਿਆਸਤ ਦੇ ਖੇਤਰ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਕੀਤਾ ਹੈ।

ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਸਾਬਕਾ ਮੰਤਰੀ ਸਵਰਗ ਲਾਲ ਸਿੰਘ ਨੇ ਕਾਂਗਰਸ ਪਾਰਟੀ ਨਾਲ ਹਮੇਸ਼ਾ ਹਿੱਕ ਤਾਣ ਕੇ ਸਾਥ ਦਿੱਤਾ ਹੈ ਤੇ ਸਾਰੀ ਉਮਰ ਇੱਕ ਹੀ ਪਾਰਟੀ ਵਿੱਚ ਕੱਢ ਕੇ ਇਹ ਸਾਬਤ ਕੀਤਾ ਹੈ ਕਿ ਪਾਰਟੀ ਲਈ ਉਹ ਹਮੇਸ਼ਾ ਪੂਰਨ ਤੌਰ ਤੇ ਹੀ ਸਮਰਪਿਤ ਸਨ। ਉਹਨਾਂ ਕਿਹਾ ਕਿ ਲਾਲ ਸਿੰਘ ਇੱਕ ਬੇਦਾਗ ਸ਼ਖਸ਼ੀਅਤ ਵਜੋਂ ਸਮਾਜ ਵਿੱਚ ਵਿਚਰਦੇ ਰਹੇ ਅਤੇ ਸਾਰੀ ਉਮਰ ਉਹਨਾਂ ਤੇ ਕੋਈ ਵੀ ਭਰਿਸ਼ਟਾਚਾਰ ਤੱਕ ਦਾ ਇਲਜ਼ਾਮ ਨਹੀਂ ਲੱਗਾ ।
ਉਹਨਾਂ ਕਿਹਾ ਕਿ ਲਾਲ ਸਿੰਘ ਕੇਵਲ ਪਟਿਆਲਾ ਖੇਤਰ ਨਾਲ ਹੀ ਸਬੰਧਿਤ ਨਹੀਂ ਸਨ, ਸਗੋਂ ਉਹਨਾਂ ਨੇ ਆਪਣਾ ਅਤੇ ਪਾਰਟੀ ਦਾ ਨਾਮ ਪੂਰੇ ਪੰਜਾਬ ਭਰ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਉਜਾਗਰ ਕੀਤਾ ਹੈ।
RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments