Homeਪਟਿਆਲਾ ਅਪਡੇਟਵਿਧਾਇਕ ਜੌੜਾਮਾਜਰਾ ਦੀ ਟੀਮ ਨੇ ਸਮਾਣਾ ਹਲਕੇ ਦੇ ਲੋਕਾਂ ਨੂੰ ਧਰੁਵ ਰਾਠੀ...

ਵਿਧਾਇਕ ਜੌੜਾਮਾਜਰਾ ਦੀ ਟੀਮ ਨੇ ਸਮਾਣਾ ਹਲਕੇ ਦੇ ਲੋਕਾਂ ਨੂੰ ਧਰੁਵ ਰਾਠੀ ਦੀ ਦਸਤਾਵੇਜੀ ਫ਼ਿਲਮ ਦਿਖਾਈ

-ਬੀਜੇਪੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਬਦਨਾਮ ਕਰਨ ਲਈ ਰਚੀ ਸਾਜਿਸ਼ ਦਾ ਪਰਦਾ ਹੋ‌ਇਆ ਫਾਸ਼-ਜੌੜਾਮਾਜਰਾ
ਸਮਾਣਾ, 21 ਮਾਰਚ (ਜਗਦੇਵ ਰੰਚਨਾਂ): ਪ੍ਰਸਿੱਧ ਯੂਟਿਊਬਰ ਧਰੁਵ ਰਾਠੀ ਵੱਲੋਂ ਬਣਾਈ ਗਈ ਦਿੱਲੀ ਦੇ ਫਰ਼ਜੀ ਸ਼ਰਾਬ ਘੁਟਾਲੇ ਬਾਬਤ ਦਸਤਾਵੇਜੀ ਫ਼ਿਲਮ ਅੱਜ ਸਮਾਣਾ ਹਲਕੇ ਦੇ ਪਿੰਡਾਂ ਵਿੱਚ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦੀ ਟੀਮ ਨੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ਟਿਵਾਣਾ ਅਤੇ ਪਟਿਆਲਾ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਬਲਕਾਰ ਸਿੰਘ ਰਾਜਗੜ੍ਹ ਦੀ ਅਗਵਾਈ ਹੇਠ ਲੋਕਾਂ ਨੂੰ ਦਿਖਾਈ।
                ਇਸ ਦੌਰਾਨ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਇਸ ਫ਼ਿਲਮ ਰਾਹੀਂ ਭਾਰਤੀ ਜਨਤਾ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਹੋਰ ਆਪ ਸੀਨੀਅਰ ਆਗੂਆਂ ਨੂੰ ਬਦਨਾਮ ਕਰਨ ਲਈ ਆਮ ਆਦਮੀ ਪਾਰਟੀ ਵਿਰੁੱਧ ਰਚੀ ਗਈ ਸਾਜਸ਼ ਦਾ ਪਰਦਾ ਫਾਸ਼ ਕੀਤਾ ਗਿਆ ਹੈ।
                ਵਿਧਾਇਕ ਨੇ ਕਿਹਾ ਕਿ ਇਸ ਫ਼ਿਲਮ ਵਿੱਚ ਦਿੱਲੀ ਦੇ ਤਤਕਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬਣਾਈ ਗਈ ਐਕਸਾਈਜ ਪਾਲਿਸੀ ਰਾਹੀਂ ਦਿੱਲੀ ਦਾ ਖ਼ਜ਼ਾਨਾ ਭਰਨ ਨੂੰ ਕੇਂਦਰ ਸਰਕਾਰ ਵੱਲੋਂ ਘੁਟਾਲਾ ਦੱ‌ਸਿਆ ਗਿਆ। ਉਨ੍ਹਾਂ ਕਿਹਾ ਕਿ ਜਿਹੜਾ ਘੁਟਾਲਾ ਹੋ‌ਇਆ ਹੀ ਨਹੀਂ ਉਸ ਫਰ਼ਜ਼ੀ ਘੁਟਾਲੇ ਦੇ ਦੋਸ਼ ਵਿੱਚ ਇੱਕ ਮੁੱਖ ਮੰਤਰੀ ਨੂੰ ਜੇਲ੍ਹ ਵਿੱਚ ਸੁੱਟਣਾ ਹੁੱਣ ਬੇਨਕਾਬ ਹੋ ‌ਗਿਆ ਹੈ। ਉਨ੍ਹਾਂ ਕਿਹਾ ਕਿ ਸਚਾਈ ਨੂੰ ਕੋਈ ਵੀ ਲੁਕੋ ਕੇ ਨਹੀਂ ਰੱਖ ਸਕਦਾ, ਇਸ ਲਈ ਪਿੰਡੁ-ਪਿੰਡ ਲੋਕਾਂ ਨੂੰ ਇਹ ਫ਼ਿਲਮ ਦਿਖਾਈ ਜਾਵੇਗੀ।
                ਇਸ ਦੌਰਾਨ ਗੁਰਦੇਵ ਸਿੰਘ ਟਿਵਾਣਾ ਨੇ ਦੱਸਿਆ ਕਿ ਪਿੰਡ ਰਾਜਗੜ੍ਹ ਤੇ ਸੂਲਰ ਵਿਖੇ ਦਿਖਾਈ ਗਈ ਇਸ ਦਸਤਾਵੇਜੀ ਫ਼ਿਲਮ ਵਿੱਚ ਕੇਂਦਰ ਦੀ ਸਰਕਾਰ ਦੀ ਵਿਰੋਧੀ ਪਾਰਟੀ ਨੂੰ ਬਦਨਾਮ ਕਰਨ ਅਤੇ ਉਚ ਅਦਾਲਤ ਵੱਲੋਂ ਲਗਾਈ ਗਈ ਫਟਕਾਰ ਨੂੰ ਲੋਕਾਂ ਸਾਹਮਣੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਨੂੰ ਦੇਖਕੇ ਲੋਕਾਂ ਨੂੰ ਸਚਾਈ ਦਾ ਪਤਾ ਲੱਗ ਰਿਹਾ ਹੈ, ਪਰੰਤੂ ਉਨ੍ਹਾਂ ਨੂੰ ਇਹ ਡਰ ਹੈ ਕਿ ਕੇਂਦਰ ਸਰਕਾਰ ਇਸ ਨੂੰ ਬੈਨ ਕਰ ਦੇਵੇਗੀ।
RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments