Homeਪੰਜਾਬਜ਼ੀਰਕਪੁਰ ਵਿੱਚ ਤੇਜ਼ ਰਫ਼ਤਾਰ ਕਾਰ ਦਾ ਕਹਿਰ: ਤੁਰਕੀ ਦੀ ਮਹਿਲਾ ਦੀ ਮੌਕੇ...

ਜ਼ੀਰਕਪੁਰ ਵਿੱਚ ਤੇਜ਼ ਰਫ਼ਤਾਰ ਕਾਰ ਦਾ ਕਹਿਰ: ਤੁਰਕੀ ਦੀ ਮਹਿਲਾ ਦੀ ਮੌਕੇ ’ਤੇ ਮੌਤ:

ਜ਼ੀਰਕਪੁਰ ਦੇ ਵੀ.ਆਈ.ਪੀ. ਰੋਡ ’ਤੇ ਬੀਤੀ ਰਾਤ ਇੱਕ ਭਿਆਨਕ ਸੜਕ ਹਾਦਸੇ ਵਿੱਚ ਤੁਰਕੀ ਦੀ ਰਹਿਣ ਵਾਲੀ ਇੱਕ ਵਿਦੇਸ਼ੀ ਮਹਿਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇੱਕ ਤੇਜ਼ ਰਫ਼ਤਾਰ ਕਾਲੀ ਔਡੀ ਕਾਰ ਨੇ ਪੈਦਲ ਜਾ ਰਹੀ ਮਹਿਲਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।

ਟੱਕਰ ਇੰਨੀ ਭਿਆਨਕ ਸੀ ਕਿ ਮਹਿਲਾ ਲਗਭਗ 15 ਫੁੱਟ ਹਵਾ ਵਿੱਚ ਉੱਡ ਗਈ ਅਤੇ ਸੜਕ ਦੇ ਦੂਜੇ ਪਾਸੇ ਜਾ ਡਿੱਗੀ। ਇਸ ਹਾਦਸੇ ਵਿੱਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਮ੍ਰਿਤਕਾ ਦੀ ਪਹਿਚਾਣ ਮੌਲੁਦਾ ਵਜੋਂ ਹੋਈ ਹੈ, ਜੋ ਕਿ ਤੁਰਕੀ ਦੀ ਰਹਿਣ ਵਾਲੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਇੱਕ ਦੋਸਤ ਦੀ ਪਤਨੀ ਨੂੰ ਹਸਪਤਾਲ ਵਿੱਚ ਮਿਲ ਕੇ ਵਾਪਸ ਪਰਤ ਰਹੀ ਸੀ, ਜਦੋਂ ਰਸਤੇ ਵਿੱਚ ਇਹ ਦੁਖਦਾਈ ਹਾਦਸਾ ਵਾਪਰ ਗਿਆ।

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਕਾਰ ਚਾਲਕ ਦੀ ਪਹਿਚਾਣ ਕਰਨ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments