Homeਪਟਿਆਲਾ ਅਪਡੇਟਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਘੋੜਿਆਂ ਦੀ ਪੰਜਾਬ ਨਸਲ ਨੂੰ ਸੰਭਾਲਣ ਤੇ ਹੋਰ ਪ੍ਰਫੁੱਲਤ ਕਰਨ ’ਤੇ ਜ਼ੋਰ

ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਘੋੜਿਆਂ ਦੀ ਪੰਜਾਬ ਨਸਲ ਨੂੰ ਸੰਭਾਲਣ ਤੇ ਹੋਰ ਪ੍ਰਫੁੱਲਤ ਕਰਨ ’ਤੇ ਜ਼ੋਰ

ਘੋੜੇ ਆਦਿ ਕਾਲ ਤੋਂ ਹੀ ਮਨੁੱਖ ਦੇ ਵਫ਼ਾਦਾਰ ਸਾਥੀ ਰਹੇ ਹਨਗੁਲਾਬ ਚੰਦ ਕਟਾਰੀਆ

ਪਟਿਆਲਾ, 9 ਮਾਰਚ:  (ਦੀਪਕ ਦੱਤਾ) : ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਨਸਲ ਦੇ ਘੋੜਿਆਂ ਦੀ ਸਾਡੀ ਵਿਰਾਸਤੀ ਨਸਲ ਨੂੰ ਸੰਭਾਲਣ ਤੇ ਹੋਰ ਪ੍ਰਫੁੱਲਤ ਕਰਨ ’ਤੇ ਜ਼ੋਰ ਦਿੱਤਾ ਹੈ।

ਰਾਜਪਾਲ ਨੇ ਘੋੜਿਆਂ ਦੀ ਪੰਜਾਬ ਨਸਲ ਦੇ ਤਿੰਨ ਰੋਜ਼ਾ ਹੈਰੀਟੇਜ ਸ਼ੋਅ ਦੇ ਜੇਤੂਆਂ ਨੂੰ ਇਨਾਮ ਵੰਡੇ

 ਪੰਜਾਬ ਦੇ ਰਾਜਪਾਲ ਪਟਿਆਲਾ ਵਿਖੇ ਘੋੜਿਆਂ ਦੀ ਪੰਜਾਬ ਨਸਲ ਦੇ ਤਿੰਨ ਰੋਜ਼ਾ ਹੈਰੀਟੇਜ ਸ਼ੋਅ ਦੇ ਜੇਤੂਆਂ ਨੂੰ ਇਨਾਮ ਵੰਡਣ ਪੁੱਜੇ ਹੋਏ ਸਨ।

ਸ੍ਰੀ ਗੁਲਾਬ ਚੰਦ ਕਟਾਰੀਆ ਨੇ ਸ਼ੋਅ ਦੇ ਮੁੱਖ ਆਯੋਜਕ ਪ੍ਰੋ. ਸੁਮੇਰ ਸਿੰਘ ਸੀੜਾ ਨੂੰ ਇਸ ਸਫ਼ਲ ਸ਼ੋਅ ਨੂੰ ਕਰਵਾਉਣ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸ਼ੋਅ ਕਰਵਾਉਣੇ ਜਿੱਥੇ ਆਪਣੀ ਵਿਰਾਸਤ ਨੂੰ ਸੰਭਾਲਣ ਵੱਲ ਅਹਿਮ ਕਦਮ ਹੈ, ਉਥੇ ਹੀ ਸਾਡੀ ਨਵੀਂ ਪੀੜ੍ਹੀ ਨੂੰ ਵੀ ਘੋੜਿਆਂ ਦੀ ਆਪਣੀ ਰਵਾਇਤੀ ਤੇ ਵਿਰਾਸਤੀ ਪੰਜਾਬ ਨਸਲ ਤੋਂ ਜਾਣੂ ਕਰਵਾਉਣ ਦਾ ਅਹਿਮ ਉਪਰਾਲਾ ਹੈ।

 ਸ੍ਰੀ ਕਟਾਰੀਆ ਨੇ ਮਹਾਂਭਾਰਤ, ਅਸਵਮੇਧ ਯੱਗ, ਮਹਾਰਾਣਾ ਪ੍ਰਤਾਪ, ਸ਼ਿਵਾ ਜੀ ਸਮੇਤ ਹੋਰ ਪੁਰਾਣਕ ਹਵਾਲਿਆਂ ਦਾ ਜਿਕਰ ਕਰਦਿਆਂ ਕਿਹਾ ਕਿ ਘੋੜਾ ਆਦਿ ਕਾਲ ਤੋਂ ਹੀ ਮਨੁੱਖ ਨਾਲ ਜੰਗਾਂ-ਯੁੱਧਾਂ ਤੇ ਆਮ ਸਮਿਆਂ ਦਾ ਵਫ਼ਾਦਾਰ ਸਾਥੀ ਰਿਹਾ ਹੈ, ਜਿਸ ਲਈ ਆਪਣੇ ਅਤੀਤ ਨੂੰ ਜਾਣਨਾ, ਵਰਤਮਾਨ ਤੇ ਭਵਿੱਖ ਨੂੰ ਸੰਭਾਲਣ ਵਾਲਾ ਕਦਮ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲੀ ਵਾਰ ਘੋੜਿਆਂ ਦੇ ਕਿਸੇ ਅਜਿਹੇ ਸ਼ੋਅ ਵਿੱਚ ਪੁੱਜੇ ਹਨ ਤੇ ਇੱਥੇ ਆ ਕੇ ਪਤਾ ਲੱਗਦਾ ਹੈ ਕਿ ਸਾਡੇ ਭਾਰਤ ਦਾ ਅਤੀਤ ਬਹੁਤ ਗੌਰਵਸ਼ਾਲੀ ਰਿਹਾ ਹੈ, ਕਿਉਂਕਿ ਕਿਸੇ ਕੋਲ ਘੋੜੇ ਹੋਣਾ ਸ਼ਕਤੀ ਤੇ ਰੁਤਬੇ ਦਾ ਵੀ ਪ੍ਰਤੀਕ ਰਿਹਾ ਹੈ ਜਦਕਿ ਫ਼ੌਜ ਤੇ ਪੁਲਿਸ ਦੇ ਘੋੜੇ ਅਮਨ-ਕਾਨੂੰਨ ਦੀ ਰਾਖੀ ਲਈ ਕੰਮ ਆਉਂਦੇ ਹਨ।

                   ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਅੱਜ ਘੋੜਿਆਂ ਦੀਆਂ ਕਈ ਨਸਲਾਂ ਅਲੋਪ ਹੋ ਰਹੀਆਂ ਹਨ, ਜਿਸ ਲਈ ਪੰਜਾਬ ਸਮੇਤ ਕਾਠੀਆਵਾੜ ਸਾਡੀਆਂ ਰਵਾਇਤੀ ਨਸਲਾਂ ਨੂੰ ਸੰਭਾਲਣ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਘੋੜੇ ਆਪਣੇ ਪਾਲਕ, ਮਾਲਕ ਤੇ ਚਾਲਕ ਦੀ ਹਿਫ਼ਾਜਤ ਤੇ ਮਦਦ ਆਪਣੀ ਜਾਨ ਗਵਾ ਕੇ ਵੀ ਕਰਦੇ ਹਨ। ਜਦਕਿ ਇਨ੍ਹਾਂ ਦੇ ਮਾਲਕ ਦੇ ਪਾਲਕ ਵੀ ਘੋੜਿਆਂ ਦੀ ਸੰਭਾਲ ਆਪਣੇ ਬੱਚਿਆਂ ਦੀ ਤਰ੍ਹਾਂ ਕਰਦੇ ਹਨ ਹਾਲਾਂਕਿ ਅੱਜ ਦੇ ਸਮੇਂ ’ਚ ਇਹ ਸ਼ੌਂਕ ਬਹੁਤ ਹੀ ਮਹਿੰਗਾ ਹੋ ਗਿਆ ਹੈ ਪਰੰਤੂ ਘੋੜਿਆਂ ਦੀ ਕੀਮਤਾਂ ਵੀ ਕਰੋੜਾਂ ਵਿੱਚ ਹਨ।

ਘੋੜਾ ਪਾਲਕਾਂ ਦੀ ਸ਼ਲਾਘਾ ਕਰਦਿਆਂ ਰਾਜਪਾਲ ਨੇ ਕਿਹਾ ਕਿ ਘੋੜੇ ਪਾਲਣਾ ਇੱਕ ਵੱਡੀ ਘਾਲਣਾ ਤਾਂ ਹੈ ਹੀ ਸਗੋਂ ਇੱਕ ਚੰਗਾ ਵਪਾਰ ਵੀ ਹੈ। ਪੰਜਾਬ ਦੇ ਰਾਜਪਾਲ ਇਸ ਸ਼ੋਅ ਨੂੰ ਦੇਖ ਕੇ ਕਾਫੀ ਖੁਸ਼ ਹੋਏ। ਸ਼ੋਅ ਦੇ ਮੁੱਖ ਆਯੋਜਕ ਪ੍ਰੋ. ਸੁਮੇਰ ਸਿੰਘ ਸੀੜਾ ਨੇ ਦੱਸਿਆ ਕਿ ਇਸ ਸ਼ੋਅ ਵਿਚ ਪੰਜਾਬ ਭਰ ਤੋਂ ਪੰਜਾਬ ਨਸਲ ਦੇ ਘੋੜੇ ਭਾਗ ਲੈ ਰਹੇ ਹਨ।

ਪ੍ਰੋ. ਸੀੜਾ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਤੇ ਮਿਸ਼ਨ ਪੰਜਾਬ ਨਸਲ ਨੂੰ ਬਚਾਉਣਾ ਹੈ, ਜਿਸ ਲਈ ਹੀ ਉਹ ਹਰ ਸੰਭਵ ਕੋਸ਼ਿਸ ਕਰ ਰਹੇ ਹਨ। ਡਾ. ਰਮਿੰਦਰ ਕੌਰ ਸੀੜ੍ਹਾ ਨੇ ਮੰਚ ਤੋਂ ਰਾਜਪਾਲ ਸ੍ਰੀ ਕਟਾਰੀਆ ਅਤੇ ਸਮੁੱਚੀ ਸੰਗਤ ਦਾ ਧੰਨਵਾਦ ਵੀ ਕੀਤਾ। ਇਸ ਤੋਂ ਪਹਿਲਾਂ ਸ਼ੋਅ ਦੇ ਪ੍ਰਧਾਨ ਪ੍ਰੋ. ਸੁਮੇਰ ਸਿੰਘ ਸੀੜ੍ਹਾ, ਆਰਗੇਨਾਈਜਿੰਗ ਸੈਕਟਰੀ ਸਿਮਰਨਜੀਤ ਸਿੰਘ ਬਿੱਲਾ ਅਤੇ ਸਮੁੱਚੀ ਟੀਮ ਨੇ ਰਾਜਪਾਲ ਦਾ ਪਹੁੰਚਣ ’ਤੇ ਸਵਾਗਤ ਕਰਦਿਆਂ ਸਨਮਾਨਤ ਕੀਤਾ।

ਇਸ ਬਾਬਾ ਜੋਰਾ ਸਿੰਘ ਤਲਵੰਡੀ ਸਾਬੋ, ਡਾ. ਸਮਸੇਰ ਸਿੰਘ ਫਿਰੋਜਪੁਰ, ਬਾਬਾ ਚੇਤਾ ਸਿੰਘ ਤਲਵੰਡੀ, ਦੀਪ ਸਿੰਘ ਸਾਂਘਣ, ਅਮਰਿੰਦਰ ਸਿੰਘ ਪਮਾਲ, ਭਗਤ ਮਾਹਲ, ਰਬੂ, ਅਮਨਦੀਪ ਸਿੰਘ ਚਹਿਲ, ਕੁਲਵੰਤ ਸਿੰਘ ਹੁਸ਼ਿਆਰਪੁਰ, ਪ੍ਰੀਤਇੰਦਰ ਸਿੰਘ ਸਿੱਧੂ, ਗੁਰਬਖਸ਼ ਸਿੰਘ ਡਾਇਰੈਕਟਰ ਦਸ਼ਮੇਸ਼ ਕੰਬਾਇਨਸ਼ ਐਂਡ ਲੈਂਡ ਫੋਰਸ, ਜਸਬੀਰ ਸਿੰਘ ਜੱਸੀ, ਸੰਦੀਪ ਸਿੰਘ ਰੰਧਾਵਾ, ਕੇ.ਬੀ.ਐਸ਼ ਸਿੱਧੂ, ਸੁਨੀਲ ਕੁਮਾਰ ਰਾਜਪੁਰਾ ਆਦਿ ਨੂੰ ਸਨਮਾਨਤ ਵੀ ਕੀਤਾ ਗਿਆ।

****

ਫੋਟੋ ਕੈਪਸ਼ਨ-ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਪਟਿਆਲਾ ਵਿਖੇ ਘੋੜਿਆਂ ਦੀ ਪੰਜਾਬ ਨਸਲ ਦੇ ਤਿੰਨ ਰੋਜ਼ਾ ਹੈਰੀਟੇਜ ਸ਼ੋਅ ਦੇ ਜੇਤੂਆਂ ਨੂੰ ਇਨਾਮ ਵੰਡਦੇ ਹੋਏ।

RELATED ARTICLES
- Advertisment -
Google search engine
Google search engine
Google search engine

Most Popular

Recent Comments