Homeਪੰਜਾਬਰੈਪਰ ਬਾਦਸ਼ਾਹ ਦੇ ਗੀਤ ’ਤੇ ਵਿਵਾਦ, ਪੰਚਕੂਲਾ ਸਾਈਬਰ ਥਾਣੇ ਵਿੱਚ ਐਫਆਈਆਰ ਦਰਜ:

ਰੈਪਰ ਬਾਦਸ਼ਾਹ ਦੇ ਗੀਤ ’ਤੇ ਵਿਵਾਦ, ਪੰਚਕੂਲਾ ਸਾਈਬਰ ਥਾਣੇ ਵਿੱਚ ਐਫਆਈਆਰ ਦਰਜ:

07 march 2026:(ਰਾਜੇਸ਼ ਕੁਮਾਰ)

ਪੰਚਕੂਲਾ : ਹਰਿਆਣਾ ਦੇ ਪੰਚਕੂਲਾ ਦੇ ਸੈਕਟਰ-20 ਸਥਿਤ ਸਾਈਬਰ ਥਾਣੇ ਵਿੱਚ ਰੈਪਰ ਬਾਦਸ਼ਾਹ ਵਿਰੁੱਧ ਵਿਵਾਦਿਤ ਗੀਤ ਨੂੰ ਲੈ ਕੇ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਵੱਲੋਂ ਮਾਮਲਾ ਦਰਜ ਹੋਣ ਤੋਂ ਬਾਅਦ ਇਹ ਇਤਰਾਜ਼ਯੋਗ ਗੀਤ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਇਹ ਗੀਤ 1 ਮਾਰਚ 2026 ਨੂੰ ਰਿਲੀਜ਼ ਕੀਤਾ ਗਿਆ ਸੀ ਅਤੇ ਹਟਾਏ ਜਾਣ ਤੋਂ ਪਹਿਲਾਂ ਇਸ ਨੂੰ ਕਰੀਬ ਪੌਣੇ ਪੰਜ ਮਿਲੀਅਨ ਵਿਊਜ਼ ਮਿਲ ਚੁੱਕੇ ਸਨ। ਗੀਤ ਉਸ ਸਮੇਂ ਵਿਵਾਦਾਂ ਵਿੱਚ ਆ ਗਿਆ ਜਦੋਂ ਇਸ ਦੇ ਵੀਡੀਓ ਵਿੱਚ ਸਕੂਲ ਦੀਆਂ ਕੁੜੀਆਂ ਨੂੰ ਰੋਡਵੇਜ਼ ਦੀ ਬੱਸ ਉੱਤੇ ਨੱਚਦੇ ਹੋਏ ਦਿਖਾਇਆ ਗਿਆ ਸੀ।

ਇਸ ਮਾਮਲੇ ਵਿੱਚ ਔਰਤਾਂ ਦੀ ਇਤਰਾਜ਼ਯੋਗ ਪੇਸ਼ਕਾਰੀ (ਰੋਕੂ) ਐਕਟ, 1986 ਦੀਆਂ ਧਾਰਾਵਾਂ ਅਤੇ ਬੀਐਨਐਸ ਦੀ ਧਾਰਾ 296 (ਅਸ਼ਲੀਲ ਗੀਤ ਜਾਂ ਕਿਰਿਆਵਾਂ) ਅਧੀਨ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਵੀ ਇਹ ਵੀਡੀਓ ਹਟਾਉਣ ਲਈ ਨੋਟਿਸ ਜਾਰੀ ਕੀਤੇ ਹਨ।

ਇਸ ਤੋਂ ਇਲਾਵਾ ਹਰਿਆਣਾ ਸਟੇਟ ਮਹਿਲਾ ਕਮਿਸ਼ਨ ਨੇ ਵੀ ਗੀਤ ’ਤੇ ਸਖ਼ਤ ਨੋਟਿਸ ਲੈਂਦਿਆਂ ਬਾਦਸ਼ਾਹ ਨੂੰ ਸੰਮਨ ਜਾਰੀ ਕਰਕੇ 13 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਹੈ। ਪੁਲਿਸ ਅਨੁਸਾਰ ਵੀਡੀਓ ਵਿੱਚ ਸਕੂਲੀ ਲੜਕੀਆਂ ਨੂੰ ਬੈਗ ਸੁੱਟਦੇ ਅਤੇ ਪੜ੍ਹਾਈ ਤੋਂ ਭੱਜਦੇ ਹੋਏ ਦਰਸਾਇਆ ਗਿਆ ਹੈ, ਜਦਕਿ ‘ਬਾਦਸ਼ਾਲਾ’ ਵਰਗੇ ਸ਼ਬਦ ਸਕੂਲ ਅਤੇ ਸਿੱਖਿਆ ਪ੍ਰਣਾਲੀ ਨੂੰ ਗਲਤ ਢੰਗ ਨਾਲ ਪੇਸ਼ ਕਰਦੇ ਹਨ।

ਇਸ ਮਾਮਲੇ ’ਤੇ ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਧੰਦਾ ਨੇ ਵੀ ਗੀਤ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਕੂਲੀ ਬੱਚੀਆਂ ਦੀ ਤਸਵੀਰ ਅਤੇ ਸਾਡੀ ਸੰਸਕ੍ਰਿਤੀ ਨੂੰ ਜਿਵੇਂ ਦਰਸਾਇਆ ਗਿਆ ਹੈ, ਉਹ ਨਿੰਦਣਯੋਗ ਹੈ।

ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕੋਈ ਵੀ ਵਿਅਕਤੀ ਇਸ ਗੀਤ ਨਾਲ ਸੰਬੰਧਿਤ ਰੀਲਾਂ ਜਾਂ ਵੀਡੀਓ ਬਣਾਉਂਦਾ ਹੈ ਤਾਂ ਉਸ ਦੇ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

RELATED ARTICLES
- Advertisment -
Google search engine
Google search engine
Google search engine

Most Popular

Recent Comments