Homeਪਟਿਆਲਾ ਅਪਡੇਟਪ੍ਰਾਚੀਨ ਸ੍ਰੀ ਵਾਮਨ ਅਵਤਾਰ ਮੰਦਿਰ ਬਚਾਉਣ ਲਈ ਮੋਹਿਤ ਮੋਹਿੰਦਰਾ ਦੀ ਟੀਮ ਮੈਦਾਨ...

ਪ੍ਰਾਚੀਨ ਸ੍ਰੀ ਵਾਮਨ ਅਵਤਾਰ ਮੰਦਿਰ ਬਚਾਉਣ ਲਈ ਮੋਹਿਤ ਮੋਹਿੰਦਰਾ ਦੀ ਟੀਮ ਮੈਦਾਨ ’ਚ, ਪੂਰਨ ਹਮਾਇਤ ਦਾ ਕੀਤਾ ਐਲਾਨ

ਪਟਿਆਲਾ, 26 ਫਰਵਰੀ: (ਹਰਸ਼ਲੀਨ ਸਿੰਘ)
ਪਟਿਆਲਾ ਦੇ ਇਤਿਹਾਸਕ ਅਤੇ ਪ੍ਰਾਚੀਨ ਸ੍ਰੀ ਵਾਮਨ ਅਵਤਾਰ ਮੰਦਿਰ ਅਤੇ ਪਵਿੱਤਰ ਸਰੋਵਰ ਦੀ ਹੋਂਦ ਬਚਾਉਣ ਲਈ ਚੱਲ ਰਹੇ ਸੰਘਰਸ਼ ਨੂੰ ਅੱਜ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ, ਜਦੋਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼੍ਰੀ ਮੋਹਿਤ ਮੋਹਿੰਦਰਾ ਦੀ ਅਗਵਾਈ ਹੇਠ ਟੀਮ ਨੇ ਸੰਘਰਸ਼ ਵਿੱਚ ਸ਼ਮੂਲੀਅਤ ਕਰਦਿਆਂ ਸੰਪੂਰਨ ਹਮਾਇਤ ਦਾ ਐਲਾਨ ਕੀਤਾ।

ਮੋਹਿਤ ਮੋਹਿੰਦਰਾ ਨੇ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਇਹ ਸਰਕਾਰ ਨਾ ਸਿਰਫ਼ ਗੂੰਗੀ-ਬੋਲੀ ਹੈ, ਸਗੋਂ ਇਹ ਪੂਰੀ ਤਰ੍ਹਾਂ ‘ਖਾਲੀ ਪੀਪਾ’ ਸਰਕਾਰ ਸਾਬਤ ਹੋਈ ਹੈ। ਜਿਸ ਸਰਕਾਰ ਕੋਲ ਹਿੰਦੂਆਂ ਦਾ ਪੈਸਾ ਹਿੰਦੂ ਧਾਰਮਿਕ ਸਥਾਨਾਂ ਦੇ ਰੱਖ-ਰਖਾਅ ਅਤੇ ਪ੍ਰਾਚੀਨ ਵਿਰਾਸਤ ਨੂੰ ਬਚਾਉਣ ਲਈ ਨਹੀਂ ਹੈ, ਉਸ ਨੂੰ ਸੱਤਾ ਵਿੱਚ ਰਹਿਣ ਦਾ ਕੋਈ ਹੱਕ ਨਹੀਂ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਵੱਡੇ-ਵੱਡੇ ਵਿਕਾਸ ਦੇ ਦਾਅਵੇ ਕਰਕੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੀ ਹੈ, ਪਰ ਦੂਜੇ ਪਾਸੇ ਸਾਡੀ ਆਸਥਾ ਦੇ ਪ੍ਰਤੀਕ ਮੰਦਿਰਾਂ ਅਤੇ ਸਰੋਵਰਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇਹ ਸਰਕਾਰ ਸਿਰਫ਼ ਇਸ਼ਤਿਹਾਰੀ ਸਰਕਾਰ ਹੈ, ਜਿਸ ਦਾ ਖ਼ਜ਼ਾਨਾ ਸਨਾਤਨ ਧਰਮ ਦੇ ਕੰਮਾਂ ਲਈ ਤਾਂ ਖਾਲੀ ਹੋ ਜਾਂਦਾ ਹੈ, ਪਰ ਆਪਣੀ ਝੂਠੀ ਵਾਹ-ਵਾਹ ਖੱਟਣ ਲਈ ਇਨ੍ਹਾਂ ਕੋਲ ਕਰੋੜਾਂ ਰੁਪਏ ਮੌਜੂਦ ਹਨ।”

ਮੋਹਿਤ ਮੋਹਿੰਦਰਾ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਜਦੋਂ ਪਟਿਆਲਾ ਦੀਆਂ ਮੁੱਖ ਜਥੇਬੰਦੀਆਂ ਅਤੇ ਸਨਾਤਨੀ ਸਮਾਜ ਭੁੱਖ ਹੜਤਾਲ ‘ਤੇ ਬੈਠਾ ਹੈ, ਪਰ ਪਟਿਆਲਾ ਪ੍ਰਸ਼ਾਸਨ ਦੇ ਕੰਨਾਂ ‘ਤੇ ਜੂੰ ਤੱਕ ਨਹੀਂ ਸਰਕ ਰਹੀ। ਉਨ੍ਹਾਂ ਕਿਹਾ, “ਇਹ ਬਹੁਤ ਮੰਦਭਾਗੀ ਗੱਲ ਹੈ ਕਿ ਸੂਬੇ ਦੀ ਸਰਕਾਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਅਣਗੌਲਿਆਂ ਕਰ ਰਹੀ ਹੈ। ਜੇਕਰ ਸਰਕਾਰ ਨੇ ਜਲਦ ਹੀ ਕੋਈ ਠੋਸ ਕਦਮ ਨਾ ਚੁੱਕਿਆ, ਤਾਂ ਸਨਾਤਨੀ ਸਮਾਜ ਅਤੇ ਕਾਂਗਰਸ ਪਾਰਟੀ ਮਿਲ ਕੇ ਵੱਡੇ ਧਰਨੇ ਦਾ ਐਲਾਨ ਕਰਨਗੇ।” ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਪ੍ਰਾਚੀਨ ਮੰਦਿਰ ਅਤੇ ਸਰੋਵਰ ਨੂੰ ਬਚਾਉਣ ਲਈ ਕੋਈ ਪੱਕਾ ਹੱਲ ਨਹੀਂ ਨਿਕਲਦਾ, ਇਹ ਲੜਾਈ ਰੁਕਣ ਵਾਲੀ ਨਹੀਂ ਹੈ। ਉਨ੍ਹਾਂ ਪਟਿਆਲਾ ਵਾਸੀਆਂ ਨੂੰ ਵੀ ਇਸ ਲੜਾਈ ਦਾ ਮੁੱਖ ਹਿੱਸਾ ਬਣਨ ਦੀ ਅਪੀਲ ਕੀਤੀ।

ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਨੁਮਾਇੰਦੇ ਵੀ ਮੋਹਿਤ ਮੋਹਿੰਦਰਾ ਦੀ ਟੀਮ ਦੇ ਹੌਸਲੇ ਦੀ ਦਾਦ ਦੇਣ ਪਹੁੰਚੇ।

RELATED ARTICLES
- Advertisment -
Google search engine
Google search engine
Google search engine

Most Popular

Recent Comments