Homeਪਟਿਆਲਾ ਅਪਡੇਟ    ਪਟਿਆਲਾ ਤੇ ਬਲਾਕ ਵਿੱਚ ਸੀ.ਐਮ. ਦੀ ਯੋਗਸ਼ਾਲਾ ਨੂੰ ਮਿਲ ਰਿਹਾ...

    ਪਟਿਆਲਾ ਤੇ ਬਲਾਕ ਵਿੱਚ ਸੀ.ਐਮ. ਦੀ ਯੋਗਸ਼ਾਲਾ ਨੂੰ ਮਿਲ ਰਿਹਾ ਭਰਪੂਰ ਹੁੰਗਾਰ

ਪਟਿਆਲਾ, 26 ਫ਼ਰਵਰੀ:

ਸੀ.ਐਮ. ਦੀ ਯੋਗਸ਼ਾਲਾ ਅਧੀਨ ਪਟਿਆਲਾ ਜ਼ਿਲ੍ਹੇ ਦੇ ਵਿੱਚ ਚੱਲ ਰਹੀਆਂ ਹਨ। ਪਟਿਆਲਾ ਵਿੱਚ ਚਲ ਰਹੀਆਂ ਕਲਾਸਾਂ ਦਾ ਨਿਰੀਖਣ ਯੋਗਾਂ ਸੁਪਰਵਾਈਜ਼ਰ ਰਾਜਿੰਦਰ ਸਿੰਘ ਦੁਆਰਾ ਕੀਤਾ ਜਾਦਾ ਹਾ ਉਹਨਾਂ ਵੱਲੋਂ ਅਰਸ਼ਪ੍ਰੀਤ ਕੌਰ ਟ੍ਰੇਨਰ ਪਟਿਆਲਾ ਵਿੱਚ ਚੱਲ ਰਹੇ ਯੋਗ ਕਲਾਸ (ਉਪਕਾਰ ਨਗਰ ਹੈਰੀ ਪਾਰਕ ਵਿੱਚ ਲੱਗ ਰਹੀ ਹੈ) ਯੋਗ ਕਲਾਸਾਂ ਨੂੰ ਸ਼ਹਿਰੀ ਅਤੇ ਪਿੰਡਾਂ ਦੋਹਾਂ ਖੇਤਰਾਂ ਵਿੱਚ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਲੋਕ ਵੱਡੀ ਗਿਣਤੀ ਵਿੱਚ ਇਨ੍ਹਾਂ ਕਲਾਸਾਂ ਨਾਲ ਜੁੜ ਕੇ ਆਪਣੀ ਸਿਹਤ ਨੂੰ ਬਿਹਤਰ ਬਣਾ ਰਹੇ ਹਨ।

ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ 22 ਡਿਪਲੋਮਾ ਵਿਦਿਆਰਥੀ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਯੋਗ ਕਲਾਸਾਂ ਲਗਾ ਰਹੇ ਹਨ। ਇਹ ਟੀਮ ਲੋਕਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਸ਼ੂਗਰ, ਬਲੱਡ ਪ੍ਰੈਸ਼ਰ, ਗੋਡਿਆਂ ਦਾ ਦਰਦ, ਸਰਵਾਈਕਲ ਅਤੇ ਮੋਟਾਪਾ ਆਦਿ ਨੂੰ ਯੋਗ ਅਭਿਆਸ ਰਾਹੀਂ ਦੂਰ ਕਰਨ ਵਿੱਚ ਸਹਾਇਕ ਸਾਬਤ ਹੋ ਰਹੀ ਹੈ।

ਸਥਾਨਕ ਵਸਨੀਕਾਂ ਨੇ ਕਿਹਾ ਕਿ ਇਸ ਉਪਰਾਲੇ ਨਾਲ ਉਨ੍ਹਾਂ ਨੂੰ ਘਰ ਦੇ ਨੇੜੇ ਹੀ ਮੁਫ਼ਤ ਅਤੇ ਵਿਗਿਆਨਕ ਢੰਗ ਨਾਲ ਯੋਗ ਸਿੱਖਣ ਦਾ ਮੌਕਾ ਮਿਲ ਰਿਹਾ ਹੈ, ਜਿਸ ਨਾਲ ਸਿਹਤ ਵਿੱਚ ਮਹੱਤਵਪੂਰਨ ਸੁਧਾਰ ਆ ਰਿਹਾ ਹੈ। ਸੀ.ਐਮ. ਦੀ ਯੋਗਸ਼ਾਲਾ ਪੰਜਾਬ ਸਰਕਾਰ ਦਾ ਇੱਕ ਸਫਲ ਲੋਕ-ਹਿਤੈਸ਼ੀ ਪ੍ਰਯਾਸ ਬਣਦਾ ਜਾ ਰਿਹਾ ਹੈ, ਜੋ ਸਿਹਤਮੰਦ ਅਤੇ ਤੰਦਰੁਸਤ ਸਮਾਜ ਦੀ ਨਿਰਮਾਣ ਵੱਲ ਵੱਡਾ ਕਦਮ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments