Homeਪੰਜਾਬਰਾਜਸਥਾਨ ਦੇ ਪੱਤਰਕਾਰਾਂ ਦੇ ਵਫ਼ਦ ਦਾ ਦੌਰਾ ਸੰਪੰਨ

ਰਾਜਸਥਾਨ ਦੇ ਪੱਤਰਕਾਰਾਂ ਦੇ ਵਫ਼ਦ ਦਾ ਦੌਰਾ ਸੰਪੰਨ

ਵਫ਼ਦ ਨੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ (ਯੂਟੀ) ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ

ਪੱਤਰ ਸੂਚਨਾ ਦਫ਼ਤਰ (ਪੀਆਈਬੀ), ਜੈਪੁਰ ਦੁਆਰਾ ਰਾਜਸਥਾਨ ਰਾਜ ਦੇ ਸੀਨੀਅਰ ਸੰਪਾਦਕਾਂ ਅਤੇ ਰਿਪੋਰਟਰਾਂ ਦੀ ਪੱਤਰਕਾਰ ਟੀਮ ਨੇ ਇਸ ਦੌਰੇ ਦੌਰਾਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ (ਯੂਟੀ) ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਇਸ ਦੌਰਾਨ ਪ੍ਰੈੱਸ ਦੌਰੇ ਦੇ ਉਦੇਸ਼ ਬਾਰੇ ਵਿਸਤਾਰ ਨਾਲ ਚਰਚਾ ਕੀਤੀ ਗਈ।

ਚੰਡੀਗੜ੍ਹ 23 ਫਰਵਰੀ, 2026 (ਛਤਰਪਾਲ ਸਿੰਘ): ਪ੍ਰੈੱਸ ਦੌਰੇ ਦੇ ਅੰਤਿਮ ਦਿਨ ਟੀਮ ਨੇ ਚੰਡੀਗੜ੍ਹ ਟ੍ਰਾਂਸਪੋਰਟ ਵਿਭਾਗ ਵਿੱਚ PM e-Bus Sewa ਯੋਜਨਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ‘ਤੇ ਟ੍ਰਾਂਸਪੋਰਟ ਵਿਭਾਗ ਦੇ ਚੀਫ ਆਪ੍ਰੇਸ਼ਨਲ ਮੈਨੇਜਰ ਸ਼੍ਰੀ ਯਸ਼ਜੀਤ ਗੁਪਤਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੁਆਰਾ PM e-Bus Sewa ਯੋਜਨਾ ਦੇ ਤਹਿਤ ਚੰਡੀਗੜ੍ਹ ਸ਼ਹਿਰ ਲਈ ਕੁੱਲ 428 ਬੱਸਾਂ ਨੂੰ ਸਵੀਕ੍ਰਿਤੀ ਪ੍ਰਦਾਨ ਕੀਤੀ ਗਈ। ਵਰਤਮਾਨ ਵਿੱਚ ਸ਼ਹਿਰ ਵਿੱਚ 80 ਇਲੈਕਟ੍ਰਿਕ ਬੱਸਾਂ ਸੰਚਾਲਿਤ ਹੋ ਰਹੀਆਂ ਸਨ। 25 ਨਵੀਆਂ ਬੱਸਾਂ ਦੇ ਸ਼ਾਮਲ ਹੋਣ ਨਾਲ ਇਹ ਸੰਖਿਆ ਵਧ ਕੇ 105 ਹੋ ਗਈ ਹੈ।

ਵਫ਼ਦ ਨੇ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿੱਚ ਕੇਂਦਰ ਸਰਕਾਰ ਦੁਆਰਾ ਸੰਚਾਲਿਤ ਯੋਜਨਾਵਾਂ ਦੀ ਪ੍ਰਗਤੀ ਦਾ ਕੀਤਾ ਨਿਰੀਖਣ
ਉਨ੍ਹਾਂ ਨੇ ਦੱਸਿਆ ਕਿ ਨਵੀਆਂ ਸ਼ਾਮਲ ਕੀਤੀਆਂ ਗਈਆਂ 12 ਮੀਟਰ ਲੰਬੀ ਲੋ-ਫਲੋਰ, ਏਅਰ-ਕੰਡੀਸ਼ਨਡ ਇਲੈਕਟ੍ਰਿਕ ਬੱਸਾਂ ਇੱਕ ਵਾਰ ਚਾਰਜ ਹੋਣ ‘ਤੇ ਲਗਭਗ 224 ਕਿਲੋਮੀਟਰ ਤੱਕ ਚਲਣ ਵਿੱਚ ਸਮਰੱਥ ਹਨ। ਇਨ੍ਹਾਂ ਵਿੱਚ 400 ਮਿਲੀਮੀਟਰ ਲੋ-ਫਲੋਰ ਸੁਵਿਧਾ, ਦਿਵਯਾਂਗਜਨ ਯਾਤਰੀਆਂ ਲਈ ਪਾਵਰ ਆਪ੍ਰੇਟਿਡ ਰੈਂਪ ਅਤੇ ਹੋਰ ਅਤਿਆਧੁਨਿਕ ਸੁਵਿਧਾਵਾਂ, 36 ਯਾਤਰੀਆਂ ਦੇ ਬੈਠਣ ਅਤੇ 20 ਯਾਤਰੀਆਂ ਦੇ ਖੜ੍ਹੇ ਹੋਣ ਦੀ ਸਮਰੱਥਾ, ਵ੍ਹੀਲਚੇਅਰ ਲਈ ਵਿਸ਼ੇਸ਼ ਸਥਾਨ, ਏਅਰ ਸਸਪੈਂਸ਼ਨ, ਫਰੰਟ ਡਿਸਕ ਬ੍ਰੇਕ, ਯਾਤਰੀ ਸੂਚਨਾ ਡਿਸਪਲੇਅ ਅਤੇ ਵੌਇਸ-ਅਧਾਰਿਤ ਅਗਲਾ ਸਟੌਪ ਘੋਸ਼ਣਾ ਪ੍ਰਣਾਲੀ ਜਿਹੀਆਂ ਸੁਵਿਧਾਵਾਂ ਉਪਲਬਧ ਹਨ।
ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਅਤੇ ਨਿਗਰਾਨੀ ਦੀ ਦ੍ਰਿਸ਼ਟੀ ਨਾਲ ਬੱਸਾਂ ਵਿੱਚ ਸੀਸੀਟੀਵੀ ਕੈਮਰੇ (ਯਾਤਰੀ ਖੇਤਰ, ਡਰਾਈਵਰ ਵਿਵਹਾਰ, ਰਿਵਰਸ ਅਤੇ ਡੈਸ਼ਬੋਰਡ ਦ੍ਰਿਸ਼ ਸਮੇਤ), AIS-140 ਮਿਆਰ ਦੇ ਅਨੁਸਾਰ ਜੀਪੀਐੱਸ ਡਿਵਾਈਸ, ਸਟੇਟ ਟ੍ਰਾਂਸਪੋਰਟ ਅਥਾਰਿਟੀ ਦੇ ਕਮਾਂਡ ਕੰਟਰੋਲ ਸੈਂਟਰ ਨਾਲ ਜੁੜੇ ਪੈਨਿਕ ਬਟਨ ਅਤੇ ਯਾਤਰੀਆਂ ਦੀ ਸੁਵਿਧਾ ਲਈ ਸਟੌਪ ਰਿਕਵੈਸਟ ਬਟਨ ਲਗਾਏ ਗਏ ਹਨ।
ਸ਼੍ਰੀ ਗੁਪਤਾ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵਰ੍ਹੇ 2027-28 ਤੱਕ ਟ੍ਰਾਈਸਿਟੀ ਖੇਤਰ ਵਿੱਚ ਸੰਚਾਲਿਤ ਸਾਰੀਆਂ ਡੀਜ਼ਲ ਬੱਸਾਂ ਨੂੰ ਇਲੈਕਟ੍ਰਿਕ ਬੱਸਾਂ ਨਾਲ ਬਦਲਣ ਲਈ ਵਚਨਬੱਧ ਹੈ। ਇਸ ਤੋਂ ਇਲਾਵਾ 70 ਹੋਰ ਬੱਸਾਂ ਬੇੜੇ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ। ਇਸ ਤਰ੍ਹਾਂ ਕੁੱਲ ਇਲੈਕਟ੍ਰਿਕ ਬੱਸਾਂ ਦੀ ਸੰਖਿਆ 508 ਤੱਕ ਪਹੁੰਚ ਜਾਵੇਗੀ, ਜਿਸ ਨਾਲ ਕਾਰਬਨ ਨਿਕਾਸੀ ਵਿੱਚ ਜ਼ਿਕਰਯੋਗ ਕਮੀ ਆਵੇਗੀ, ਸ਼ਹਿਰੀ ਆਵਾਜਾਈ ਵਿਵਸਥਾ ਮਜ਼ਬੂਤ ਹੋਵੇਗੀ ਅਤੇ ਨਾਗਰਿਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੋਵੇਗਾ।

ਪੱਤਰਕਾਰ ਟੀਮ ਨੇ ਚੰਡੀਗੜ੍ਹ ਵਿੱਚ PM e-Bus Sewa ਯੋਜਨਾ ਦੀ ਜਾਣਕਾਰੀ ਇਕੱਠੀ ਕੀਤੀ

ਚੰਡੀਗੜ੍ਹ ਸਿਟੀ ਬੱਸ ਸਰਵਿਸਿਸ ਸੋਸਾਇਟੀ (CCBSS), ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ (CTU) ਦੇ ਤਹਿਤ, ਭਾਰਤ ਸਰਕਾਰ ਦੀ ਪੀਐੱਮ ਈ-ਬੱਸ ਸੇਵਾ ( PM e-Bus Sewa) ਪਹਿਲ ਦੇ ਤਹਿਤ ਇਲੈਕਟ੍ਰਿਕ ਬੱਸਾਂ ਦਾ ਸੰਚਾਲਨ ਕਰ ਰਹੀ ਹੈ। ਇਨ੍ਹਾਂ ਬੱਸਾਂ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 14 ਫਰਵਰੀ, 2026 ਨੂੰ ਕੀਤੀ ਗਈ, ਜਿਸ ਦੇ ਨਾਲ ਸ਼ਹਿਰ ਵਿੱਚ ਪਹਿਲੇ ਪੜਾਅ ਦੀਆਂ ਇਲੈਕਟ੍ਰਿਕ ਬੱਸਾਂ ਦੀ ਸ਼ੁਰੂਆਤ ਹੋਈ।
ਸ਼੍ਰੀ ਗੁਪਤਾ ਨੇ ਦੱਸਿਆ ਕਿ ਫਲੀਟ ਨਿਗਰਾਨੀ ਦੇ ਤਹਿਤ ਵਰਤਮਾਨ ਵਿੱਚ 25 ਇਲੈਕਟ੍ਰਿਕ ਬੱਸਾਂ ਚੰਡੀਗੜ੍ਹ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। ਬਾਕੀ 100 ਬੱਸਾਂ ਵਰ੍ਹੇ 2026 ਦੌਰਾਨ ਪੜਾਅਵਾਰ ਤਰੀਕੇ ਨਾਲ ਉਪਲਬਧ ਕਰਵਾਈਆਂ ਜਾਣਗੀਆਂ।
ਬੱਸਾ ਭਾਰਤ ਵਿੱਚ ਡਿਜ਼ਾਈਨ ਅਤੇ ਨਿਰਮਿਤ ਹਨ। ਇੰਟ੍ਰਾ ਸਿਟੀ (ਸ਼ਹਿਰੀ) ਜਨਤਕ ਆਵਾਜਾਈ ਦੇ ਲਈ ਕੰਨਫਿਗਰ ਕੀਤੀਆਂ ਗਈਆਂ।
ਉਨ੍ਹਾਂ ਨੇ ਦੱਸਿਆ ਕਿ ਚਾਰਜਿੰਗ ਅਤੇ ਬੁਨਿਆਦੀ ਢਾਂਚਾ ਡਿਪੋ ਅਧਾਰਿਤ CCS2 ਫਾਸਟ ਚਾਰਜਿੰਗ ਸਿਸਟਮ ਸਥਾਪਿਤ ਕੀਤਾ ਗਿਆ ਹੈ। ਰਾਤ ਦੇ ਸਮੇਂ ਨਿਰਧਾਰਿਤ ਚਾਰਜਿੰਗ ਵਿਵਸਥਾ, ਲਗਭਗ 2-3 ਘੰਟੇ ਵਿੱਚ ਪੂਰਨ ਚਾਰਜ (ਬੈਟਰੀ ਸਥਿਤੀ ‘ਤੇ ਨਿਰਭਰ), ਸਮਾਰਟ ਲੋਡ ਮੈਨੇਜਮੈਂਟ ਪ੍ਰਣਾਲੀ ਨਾਲ ਬਿਜਲੀ ਮੰਗ ਦੇ ਅਨੁਕੂਲ ਤੋਂ ਇਲਾਵਾ, ਅਰਥਿੰਗ, ਅੱਗ ਸੁਰੱਖਿਆ ਅਤੇ ਬਿਜਲੀ ਸੁਰੱਖਿਆ ਮਿਆਰਾਂ ਦੀ ਪਾਲਣਾ ਕੀਤੀ ਗਈ ਹੈ। ਸਥਾਨਕ ਅਧਿਕਾਰੀਆਂ ਦੇ ਨਾਲ ਤਾਲਮੇਲ ਬਿਜਲੀ ਲੋਡ ਯੋਜਨਾ ਤੋਂ ਇਲਾਵਾ ਸੁਰੱਖਿਆ ਅਤੇ ਯਾਤਰੀ ਸੁਵਿਧਾਵਾਂ ਲੋ-ਫਲੋਰ ਪ੍ਰਵੇਸ਼ ਅਤੇ ਪੁਹੰਚਯੋਗ ਚੜਨ-ਉਤਰਨ ਦੀ ਸੁਵਿਧਾ ਅਤੇ ਸੀਸੀਟੀਵੀ ਕੈਮਰਾ ਅਤੇ ਅੰਦਰੂਨੀ ਨਿਗਰਾਨੀ ਪ੍ਰਣਾਲੀ ਨਾਲ ਲੈਸ ਹੈ।
ਉਨ੍ਹਾਂ ਨੇ ਦੱਸਿਆ ਕਿ ਯਾਤਰੀ ਸੂਚਨਾ ਡਿਸਪਲੇ ਸਿਸਟਮ, ਐਮਰਜੈਂਸੀ ਸਟੌਪ ਅਤੇ ਸੁਰੱਖਿਆ ਪਾਲਣਾ ਸੁਵਿਧਾਵਾਂ, ਰੱਖ-ਰਖਾਅ ਅਤੇ ਸੇਵਾ ਸਮਰਥਨ ਉੱਚ ਸੰਚਾਲਨ ਉਪਲਬਧਤਾ ਟੀਚਾ, ਰਿਮੋਰਟ ਡਾਇਗਨੌਸਟਿਕਸ-ਅਧਾਰਿਤ ਰੋਕਥਾਮ ਅਤੇ ਭਵਿੱਖਬਾਣੀ ਰੱਖ-ਰਖਾਅ, ਬੈਟਰੀ ਸਿਹਤ ਨਿਗਰਾਨੀ ਅਤੇ ਥਰਮਲ ਮੈਨੇਜਮੈਟ ਸਿਸਟਮ, ਡਿਪੋ ‘ਤੇ ਸਮਰਪਿਤ ਸੇਵਾ ਇੰਜੀਨੀਅਰ ਅਤੇ ਤਕਨੀਕੀ ਟੀਮ, ਸਪੇਅਰ ਪਾਰਟਸ ਸਪੋਰਟਸ ਅਤੇ ਤੇਜ਼ ਸੇਵਾ ਪ੍ਰੋਟੋਕੋਲ ਤੋਂ ਇਲਾਵਾ ਇਹ ਅਤਿਆਧੁਨਿਕ ਸੇਵਾਵਾਂ ਨਾਲ ਲੈਸ ਹੈ। ਇਸ ਮੌਕੇ ‘ਤੇ, ਵਫ਼ਦ ਨੇ ਇੰਟੈਲੀਜੈਂਟ ਟ੍ਰਾਂਸਪੋਰਟ ਸਿਸਟਮ ਦੇ ਕੰਟਰੋਲ ਰੂਮ ਦਾ ਵੀ ਦੌਰਾ ਕੀਤਾ। ਇਸ ਕੰਟਰੋਲ ਰੂਮ ਤੋਂ, ਸਿਟੀ ਬੱਸ ਸੇਵਾ ਦੀਆਂ ਵੱਖ-ਵੱਖ ਗਤੀਵਿਧੀਆਂ ਦੀ ਔਨਲਾਈਨ ਨਿਗਰਾਨੀ ਪ੍ਰਣਾਲੀ ਦਾ ਨਿਰੀਖਣ ਕੀਤਾ ਅਤੇ ਜਾਣਕਾਰੀ ਇਕੱਠੀ ਕੀਤੀ।
ਇਹ ਬੱਸਾਂ ਵਾਤਾਵਰਣ-ਅਨੁਕੂਲ ਹਨ ਜੋ ਪ੍ਰਦੂਸ਼ਣ ਪੈਦਾ ਨਹੀਂ ਕਰਦੀਆਂ। ਜਿਸ ਨਾਲ ਸ਼ਹਿਰੀ ਖੇਤਰਾਂ ਵਿੱਚ ਸ਼ੋਰ ਪ੍ਰਦੂਸ਼ਣ ਘਟਾਉਣ ਤੋਂ ਇਲਾਵਾ, ਸਵੱਛ, ਗ੍ਰੀਨ ਅਤੇ ਟਿਕਾਊ ਜਨਤਕ ਆਵਾਜਾਈ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ।

ਚੰਡੀਗੜ੍ਹ ਪ੍ਰੈੱਸ ਦੌਰੇ ਦੌਰਾਨ ਵਫ਼ਦ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਦਾ ਦੌਰਾ ਕੀਤਾ। ਇਸ ਦੌਰਾਨ ਵੱਖ-ਵੱਖ ਮੀਡੀਆ ਸੰਸਥਾਨਾਂ ਦੇ ਪੱਤਰਕਾਰਾਂ ਨਾਲ ਵਿਚਾਰ-ਵਟਾਂਦਰਾ ਕੀਤਾ।

RELATED ARTICLES
- Advertisment -
Google search engine
Google search engine
Google search engine

Most Popular

Recent Comments