Homeਪੰਜਾਬਲੁਧਿਆਣਾ ਵਾਸੀਆਂ ਲਈ ਵੱਡੀ ਖ਼ੁਸ਼ਖਬਰੀ: ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਦਾ ਸ਼ਡਿਊਲ...

ਲੁਧਿਆਣਾ ਵਾਸੀਆਂ ਲਈ ਵੱਡੀ ਖ਼ੁਸ਼ਖਬਰੀ: ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਦਾ ਸ਼ਡਿਊਲ ਜਾਰੀ, ਦਿੱਲੀ ਲਈ ਰੋਜ਼ਾਨਾ ਚੱਲਣਗੀਆਂ ਦੋ ਫਲਾਈਟਾਂ

ਲੁਧਿਆਣਾ/ਹਲਵਾਰਾ, 5 ਫਰਵਰੀ 2026: (ਮਨੋਜ ਵਰਮਾ) : ਪੰਜਾਬ ਦੇ ਮਾਲਵਾ ਖੇਤਰ ਲਈ ਹਵਾਈ ਸੰਪਰਕ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 1 ਫਰਵਰੀ ਨੂੰ ਕੀਤੇ ਉਦਘਾਟਨ ਤੋਂ ਬਾਅਦ, ਹੁਣ ਏਅਰ ਇੰਡੀਆ ਨੇ ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਪਣੀਆਂ ਉਡਾਣਾਂ ਦਾ ਅਧਿਕਾਰਤ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਨਾਲ ਲੁਧਿਆਣਾ ਦੇ ਉਦਯੋਗਪਤੀਆਂ ਅਤੇ ਆਮ ਜਨਤਾ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋ ਗਈ ਹੈ।

ਕੀ ਹੋਵੇਗਾ ਉਡਾਣਾਂ ਦਾ ਸਮਾਂ?

ਸ਼ੁਰੂਆਤੀ ਪੜਾਅ ਵਿੱਚ ਏਅਰ ਇੰਡੀਆ ਦਿੱਲੀ-ਹਲਵਾਰਾ ਰੂਟ ‘ਤੇ ਦੋ ਰੋਜ਼ਾਨਾ ਉਡਾਣਾਂ ਚਲਾਏਗੀ:

ਉਡਾਣ ਰਵਾਨਗੀ (ਦਿੱਲੀ) ਪਹੁੰਚ (ਹਲਵਾਰਾ) ਵਾਪਸੀ (ਹਲਵਾਰਾ) ਪਹੁੰਚ (ਦਿੱਲੀ)
ਪਹਿਲੀ ਫਲਾਈਟ ਸਵੇਰੇ 06:00 ਵਜੇ ਸਵੇਰੇ 07:00 ਵਜੇ ਸਵੇਰੇ 07:40 ਵਜੇ
ਦੂਜੀ ਫਲਾਈਟ ਦੁਪਹਿਰ 01:35 ਵਜੇ ਦੁਪਹਿਰ 02:35 ਵਜੇ ਦੁਪਹਿਰ 03:40 ਵਜੇ ਸ਼ਾਮ 04:40 ਵਜੇ

ਸਟਾਫ਼ ਦੀ ਤਾਇਨਾਤੀ ਅਤੇ ਸੁਰੱਖਿਆ ਪ੍ਰਬੰਧ

ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਹਫ਼ਤੇ ਦੇ ਅੰਦਰ ਏਅਰ ਇੰਡੀਆ ਦਾ 20 ਤੋਂ 21 ਮੈਂਬਰੀ ਸਟਾਫ਼ (5 ਦਫ਼ਤਰੀ ਅਤੇ 15-16 ਗਰਾਊਂਡ ਸਟਾਫ਼) ਤਾਇਨਾਤ ਹੋ ਜਾਵੇਗਾ। ਹਵਾਈ ਅੱਡੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਇੰਡੀਅਨ ਰਿਜ਼ਰਵ ਬਟਾਲੀਅਨ (IRB) ਦੀ 54 ਮੈਂਬਰੀ ਟੁਕੜੀ ਨੂੰ ਸੌਂਪੀ ਗਈ ਹੈ, ਜੋ ਪਹਿਲਾਂ ਹੀ ਮੋਰਚਾ ਸੰਭਾਲ ਚੁੱਕੀ ਹੈ।

ਸਾਹਨੇਵਾਲ ਹਵਾਈ ਅੱਡਾ ਹੋਵੇਗਾ ਬੰਦ

ਹਲਵਾਰਾ ਦੇ ਪੂਰੀ ਤਰ੍ਹਾਂ ਕਾਰਜਸ਼ੀਲ ਹੋਣ ਨਾਲ ਸਾਹਨੇਵਾਲ ਹਵਾਈ ਅੱਡਾ ਇਤਿਹਾਸ ਬਣ ਜਾਵੇਗਾ।

  • ਸਾਹਨੇਵਾਲ ਦਾ ਜ਼ਰੂਰੀ ਬੁਨਿਆਦੀ ਢਾਂਚਾ ਹਲਵਾਰਾ ਤਬਦੀਲ ਕਰ ਦਿੱਤਾ ਗਿਆ ਹੈ।
  • ਸਾਹਨੇਵਾਲ ਦੀ 130 ਏਕੜ ਜ਼ਮੀਨ ਦੀ ਨਿਲਾਮੀ ਤੋਂ ਹੋਣ ਵਾਲੀ ਕਮਾਈ ਨੂੰ ਹਲਵਾਰਾ ਵਿਖੇ ਅੰਤਰਰਾਸ਼ਟਰੀ ਟਰਮੀਨਲ ਬਣਾਉਣ ਲਈ ਵਰਤਿਆ ਜਾਵੇਗਾ।

ਆਰਥਿਕਤਾ ਨੂੰ ਮਿਲੇਗਾ ਹੁਲਾਰਾ

ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਨੇ ਉਡਾਣਾਂ ਲਈ ਹਰੀ ਝੰਡੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿੱਚ ਘਰੇਲੂ ਉਡਾਣਾਂ, ਦੂਜੇ ਵਿੱਚ ਕਾਰਗੋ (ਮਾਲ-ਢੋਆ-ਢੁਆਈ) ਅਤੇ ਫਿਰ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣਗੀਆਂ। ਇਸ ਨਾਲ ਲੁਧਿਆਣਾ ਦੀ ਹੋਜ਼ਰੀ ਅਤੇ ਸਾਈਕਲ ਇੰਡਸਟਰੀ ਨੂੰ ਗਲੋਬਲ ਪੱਧਰ ‘ਤੇ ਵੱਡਾ ਫਾਇਦਾ ਮਿਲੇਗਾ।

RELATED ARTICLES
- Advertisment -
Google search engine
Google search engine
Google search engine

Most Popular

Recent Comments