Homeਪਟਿਆਲਾ ਅਪਡੇਟਓਪਨ ਯੂਨੀਵਰਸਿਟੀ ਵਿਖੇ ਰਿਸਰਚ ਐਂਡ ਪਬਲੀਕੇਸ਼ਨ ਐਥਿਕਸ ਵਿਸ਼ੇ ‘ ਤੇ ਇਕ ਰੋਜ਼ਾ...

ਓਪਨ ਯੂਨੀਵਰਸਿਟੀ ਵਿਖੇ ਰਿਸਰਚ ਐਂਡ ਪਬਲੀਕੇਸ਼ਨ ਐਥਿਕਸ ਵਿਸ਼ੇ ‘ ਤੇ ਇਕ ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ

ਪਟਿਆਲਾ 29 ਜੁਲਾਈ

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਰਤਨ ਸਿੰਘ ਦੀ ਯੋਗ ਅਗਵਾਈ ਹੇਠ ਰਿਸਰਚ ਐਂਡ ਡਿਵੈਲਪਮੈਂਟ ਸੈੱਲ ਵੱਲੋਂ 29 ਜੁਲਾਈ 2025 ਨੂੰ “ਰਿਸਰਚ ਐਂਡ ਪਬਲੀਕੇਸ਼ਨ ਐਥਿਕਸ” ਵਿਸ਼ੇ ਤੇ ਇੱਕ ਰੌਜ਼ਾ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਕਾਂਰਿਸਰਚ ਸਕਾਲਰਾਂ ਅਤੇ ਵਿਦਿਆਰਥੀਆਂ ਨੂੰ ਖੋਜ ਅਤੇ ਪ੍ਰਕਾਸ਼ਨ ਵਿੱਚ ਨੈਤਿਕਤਾ ਅਤੇ ਉਤਮ ਪਧਤੀਆਂ ਬਾਰੇ ਜਾਣੂ ਕਰਵਾਉਣਾ ਸੀ। ਵਰਕਸ਼ਾਪ ਦੀ ਸ਼ੁਰੂਆਤ ਪ੍ਰੋ. (ਡਾ.) ਰਤਨ ਸਿੰਘ ਨੇ ਕੀਤੀਜਿਨ੍ਹਾਂ ਰਿਸਰਚ ਡਿਜ਼ਾਇਨ ਦੀ ਮਹੱਤਤਾ ਨੂੰ ਸਮਝਾਇਆ ਅਤੇ ਖੋਜ ਵਿੱਚ ਪਾਰਦਰਸ਼ਤਾ ਅਤੇ ਸਿਧਾਂਤਾਂ ਦੀ ਪਾਲਨਾ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇੱਕ ਮਜ਼ਬੂਤ ਅਤੇ ਵਿਸ਼ਵਾਸਯੋਗ ਖੋਜ ਡਿਜ਼ਾਇਨ ਹੀ ਉੱਚ ਗੁਣਵੱਤਾ ਵਾਲੀ ਖੋਜ ਦਾ ਆਧਾਰ ਹੈ।

ਵਰਕਸ਼ਾਪ ਦੇ ਪਹਿਲੇ ਟੈਕਨੀਕਲ ਸੈਸ਼ਨ ਵਿੱਚ ਡਾ. ਰਵਿੰਦਰ ਕੌਰਸੈਂਟਰ ਫੋਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਰਿਸਰਚ ਪੇਪਰ ਲਿਖਣ ਦੀ ਵਿਧੀ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਡਾ. ਸਤਿੰਦਰ ਕੁਮਾਰਸਕੂਲ ਆਫ਼ ਮੈਨੇਜਮੈਂਟ ਸਟਡੀਜ਼ਪੰਜਾਬੀ ਯੂਨੀਵਰਸਿਟੀਪਟਿਆਲਾ ਨੇ ਉੱਚ ਪੱਧਰ ਦੇ ਜਰਨਲਾਂ ਵਿੱਚ ਪ੍ਰਕਾਸ਼ਨ ਲਈ ਲਿਖਣ ਦੀਆਂ ਮਹੱਤਵਪੂਰਨ ਗੱਲਾਂ ਉੱਪਰ ਚਰਚਾ ਕੀਤੀ। ਦੂਜੇ ਟੈਕਨੀਕਲ ਸੈਸ਼ਨ ਵਿੱਚ ਪ੍ਰੋ. ਸ਼ਰੂਤੀ ਬੇਦੀਡਾਇਰੈਕਟਰਯੂਨੀਵਰਸਿਟੀ ਇੰਸਟੀਟਿਊਟ ਆਫ਼ ਲੀਗਲ ਸਟਡੀਜ਼ਪੰਜਾਬ ਯੂਨੀਵਰਸਿਟੀਚੰਡੀਗੜ੍ਹ ਨੇ ਏ.ਆਈ. ਦੇ ਯੁੱਗ ਵਿੱਚ ਪਲੈਜਰਿਜ਼ਮ ਅਤੇ ਖੋਜ ਲਈ ਨਵੀਆਂ ਚੁਣੌਤੀਆਂ ਅਤੇ ਸਾਧਨਾਂ ਬਾਰੇ ਜਾਣੂ ਕਰਵਾਇਆ। ਪ੍ਰੋ. ਨਵਨੀਤ ਕੌਰ ਨੇ ਸਾਈਟੇਸ਼ਨ ਅਤੇ ਪਲੈਜਰੀਜ਼ਮ ਬਾਰੇ ਸੰਖੇਪ ਜਾਣਕਾਰੀ ਦਿੱਤੀਜੋ ਖੋਜ ਕਾਰਜ ਦੀ ਨੈਤਿਕਤਾ ਲਈ ਬਹੁਤ ਜਰੂਰੀ ਹੈ। ਤੀਜੇ ਟੈਕਨੀਕਲ ਸੈਸ਼ਨ ਵਿੱਚ ਡਾ. ਨੀਰਜ ਕੁਮਾਰ ਸਿੰਘਡਿਪਟੀ ਲਾਇਬਰੇਰੀਅਨਪੰਜਾਬ ਯੂਨੀਵਰਸਿਟੀਚੰਡੀਗੜ੍ਹ ਨੇ ਅਕਾਦਮਿਕ ਖੋਜ ਅਤੇ ਪ੍ਰਕਾਸ਼ਨ ਦੀ ਨੈਤਿਕਤਾ ਤੇ ਗਹਿਰਾਈ ਨਾਲ ਵਿਚਾਰ ਸਾਂਝੇ ਕੀਤੇ। ਪ੍ਰੋ. ਸੁਪਿੰਦਰ ਕੌਰਡਿਪਾਰਟਮੈਂਟ ਆਫ਼ ਲਾਅ ਨੇ ਮਲਟੀ ਡਿਸਪਲਿਨਰੀ ਖੋਜ ਅਤੇ ਉਸ ਦੀ ਅਹਿਮੀਅਤ ਤੇ ਚਾਨਣਾ ਪਾਇਆ।

ਵਰਕਸ਼ਾਪ ਦੇ ਅੰਤ ਵਿੱਚ ਡੀਨ ਰਿਸਰਚ ਡਾ. ਨਵਲੀਨ ਮੁਲਤਾਨੀਨੇ ਕਿਹਾ ਕਿ ਇਸ ਤਰ੍ਹਾਂ ਦੇ ਕਾਰਜਕ੍ਰਮ ਅਧਿਆਪਕਾਂਰਿਸਰਚ ਸਕਾਲਰਾਂ ਅਤੇ ਵਿਦਿਆਰਥੀਆਂ ਨੂੰ ਖੋਜ ਕਾਰਜ ਵਿੱਚ ਵਧੀਆ ਨੈਤਿਕ ਮਾਰਗਦਰਸ਼ਨ ਦੇਣ ਵਿੱਚ ਸਹਾਇਕ ਸਾਬਤ ਹੋਣਗੇ। ਡਾ. ਅਮਿਤੋਜ ਸਿੰਘਐਸੋਸੀਏਟ ਡੀਨ ਅਕਾਦਮਿਕ ਮਾਮਲੇ ਨੇ ਧੰਨਵਾਦੀ ਸ਼ਬਦ ਕਹੇ।ਵਰਕਸ਼ਾਪ ਦੇ ਮੰਚ ਸੰਚਾਲਨ ਗੁਰਸੰਦੇਸ਼ ਸਿੰਘ ਅਤੇ ਸ੍ਰੀਮਤੀ ਗਗਨਪ੍ਰੀਤ ਕੌਰ ਨੇ ਕੀਤਾ। ਇਸ ਸਮਾਗਮ ਵਿੱਚ ਪੰਜਾਬ ਯੂਨੀਵਰਸਿਟੀਚੰਡੀਗੜ੍ਹਨੈਸ਼ਨਲ ਇੰਸਟੀਚਿਊਟ ਆਫ ਟੈਕਨੋਲਜੀ ਕੁਰੂਕਸ਼ੇਤਰਮਨੀਪਾਲ ਯੂਨੀਵਰਸਿਟੀ ਜੈਪੁਰਇੰਦਰਾਗਾਂਧੀ ਨੈਸ਼ਨਲ ਟਰਾਈਬਲ ਯੂਨੀਵਰਸਿਟੀ ਅਮਰਕੰਟਕਸੈਂਟਰਲ ਯੂਨੀਵਰਸਿਟੀ ਜੰਮੂਦੇਸ਼ ਭਗਤ ਯੂਨੀਵਰਸਿਟੀਗੁਰੂ ਕਾਸ਼ੀ ਯੂਨੀਵਰਸਿਟੀ ਬਠਿੰਡਾਬਿਸ਼ਪ ਹਰਬਰ ਕਾਲਜਪੰਜਾਬੀ ਯੂਨੀਵਰਸਿਟੀ ਪਟਿਆਲਾ ਆਦਿ ਸੰਸਥਾਵਾਂ ਦੇ 65 ਤੋਂ ਵੱਧ ਅਧਿਆਪਕਾਂਰਿਸਰਚ ਸਕਾਲਰਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments