Homeਪਟਿਆਲਾ ਅਪਡੇਟ289 ਨਵੇਂ ਨਿਯੁਕਤ ਵੈਟਰਨਰੀ ਅਫ਼ਸਰਾਂ ਨੂੰ ਪਸ਼ੂ ਪਾਲਣ ਵਿਭਾਗ ਪਟਿਆਲਾ ਦੇ ਟ੍ਰੇਨਿੰਗ ਸੈਂਟਰ ਵਿਖੇ ਜੁਆਇਨ ਕਰਵਾਇਆ

289 ਨਵੇਂ ਨਿਯੁਕਤ ਵੈਟਰਨਰੀ ਅਫ਼ਸਰਾਂ ਨੂੰ ਪਸ਼ੂ ਪਾਲਣ ਵਿਭਾਗ ਪਟਿਆਲਾ ਦੇ ਟ੍ਰੇਨਿੰਗ ਸੈਂਟਰ ਵਿਖੇ ਜੁਆਇਨ ਕਰਵਾਇਆ

ਇੱਕ ਹਫਤੇ ਲਈ ਟ੍ਰੇਨਿੰਗ ਸੈਂਟਰ ਵੈਟਨਰੀ ਪੌਲੀਕਲੀਨਿਕ, ਸੀਮਨ ਬੈਂਕ ਨਾਭਾ, ਬੱਕਰੀ ਫਾਰਮ, ਖੇਤੀਬਾੜੀ ਫਾਰਮ ਕੁੱਲੇਮਾਜਰਾ ਤੇ ਕੈਟਲ ਫਾਰਮ ਰੌਣੀ ਵਿਖੇ ਦਿੱਤੀ ਜਾਵੇਗੀ ਸਿਖਲਾਈ

ਪਟਿਆਲਾ, 3 ਫਰਵਰੀ (ਛਤਰਪਾਲ ਸਿੰਘ): ਪਸ਼ੂ ਪਾਲਣ ਵਿਭਾਗ ਵਿਖੇ ਨਵੇਂ ਨਿਯੁਕਤ ਹੋਏ 289 ਵੈਟਨਰੀ ਅਫਸਰਾਂ ਨੂੰ ਵਿਭਾਗ ਦੇ ਪਟਿਆਲਾ ਸਥਿਤ ਟ੍ਰੇਨਿੰਗ ਸੈਂਟਰ ਵਿਖੇ ਜੁਆਇੰਨ ਕਰਵਾਇਆ ਗਿਆ ਹੈ। ਇੱਥੇ ਇਨ੍ਹਾਂ ਨੂੰ ਇੱਕ ਹਫ਼ਤੇ ਲਈ ਪਸ਼ੂ ਪਾਲਣ ਵਿਭਾਗ ਪਟਿਆਲਾ ਦੇ ਟ੍ਰੇਨਿੰਗ ਸੈਂਟਰ ਵੈਟਨਰੀ ਪੌਲੀਕਲੀਨਿਕ ਪਟਿਆਲਾ, ਸੀਮਨ ਬੈਂਕ ਨਾਭਾ, ਬੱਕਰੀ ਫਾਰਮ ਅਤੇ ਖੇਤੀਬਾੜੀ ਫਾਰਮ ਕੁੱਲੇਮਾਜਰਾ ਵਿਖੇ ਅਤੇ ਕੈਟਲ ਫਾਰਮ ਰੌਣੀ ਵਿਖੇ ਸਿਖਲਾਈ ਦਿੱਤੀ ਜਾਵੇਗੀ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡਾ. ਪਰਮਜੀਤ ਸਿੰਘ, ਡਾ. ਵਿਕਰਮ ਸਿੰਘ ਤੇ ਡਾ. ਰਾਜੀਵ ਗਰੋਵਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮਿਤੀ 01 ਫਰਵਰੀ ਨੂੰ 289 ਨਵੇਂ ਨਿਯੁਕਤ ਹੋਏ ਵੈਟਨਰੀ ਅਫਸਰਾਂ ਨੂੰ ਨਿਯੁਕਤੀ ਸੌਂਪੇ ਗਏ ਸਨ। ਉਨ੍ਹਾਂ ਦੱਸਿਆ ਨਿਯੁਕਤੀ ਬਾਅਦ ਵਿਭਾਗੀ ਸਿਖਲਾਈ ਦੇਣ ਲਈ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ, ਨਿਰਦੇਸ਼ਕ ਡਾ. ਪਰਮਦੀਪ ਸਿੰਘ ਵਾਲੀਆ ਅਤੇ ਸੰਯੁਕਤ ਨਿਰਦੇਸ਼ਕ ਡਾ. ਆਰ.ਪੀ. ਸਿੰਘ ਦੀ ਅਗਵਾਈ ਹੇਠ ਹੁਣ ਇਨ੍ਹਾਂ ਨੂੰ ਸਿਖਲਾਈ ਦਿੱਤੀ ਜਾਵੇਗੀ।

ਪਸ਼ੂ ਪਾਲਣ ਵਿਭਾਗ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਈ ਵੱਡੀ ਪੱਧਰ ਤੇ ਲਗਾਤਾਰ ਵੈਟਨਰੀ ਅਫਸਰਾਂ ਦੀ ਨਿਯੁਕਤੀ ਦਾ ਕਿਸਾਨਾਂ ਤੇ ਸੂਬੇ ਨੂੰ ਹੋਵੇਗਾ ਲਾਭ-ਪਸ਼ੂ ਪਾਲਣ ਅਧਿਕਾਰੀ

ਵਿਭਾਗੀ ਅਧਿਕਾਰੀਆਂ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੇ ਇਤਿਹਾਸ ਵਿੱਚ ਪਹਿਲੀ ਵਾਰ ਏਨੀ ਵੱਡੀ ਪੱਧਰ ਤੇ ਲਗਾਤਾਰ ਵੈਟਨਰੀ ਅਫਸਰਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ। ਇਸ ਨਾਲ ਪਸ਼ੂ ਪਾਲਣ ਧੰਦੇ ਨਾਲ ਜੁੜੇ ਲੱਖਾਂ ਪਸ਼ੂ ਪਾਲਕਾਂ ਅਤੇ ਸਹਾਇਕ ਧੰਦਿਆਂ ਨਾਲ ਜੁੜੇ ਹੋਏ ਬੱਕਰੀ ਪਾਲਕਾਂ ਅਤੇ ਸੂਰ ਪਾਲਕਾਂ ਨੂੰ ਵੀ ਬਹੁਤ ਲਾਭ ਹੋਵੇਗਾ। ਪਸ਼ੂ ਪਾਲਣ ਵਿਭਾਗ ਨੇ ਇਸ ਉਪਰਾਲੇ ਲਈ ਮੁੱਖ ਮੰਤਰੀ ਤੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਦਾ ਧੰਨਵਾਦ ਕੀਤਾ ਹੈ।

ਸਹਾਇਕ ਡਾਇਰੈਕਟਰ ਡਾ. ਗੁਰਜੀਤ ਸਿੰਘ, ਡਾ. ਸੋਨਿੰਦਰ ਕੌਰ ਅਤੇ ਡਾ. ਰਜਨੀਕ ਭੌਰਾ ਨੇ ਦੱਸਿਆ ਕਿ ਇਨ੍ਹਾਂ ਵੈਟਨਰੀ ਅਫਸਰਾਂ ਨੂੰ ਹੁਣ ਇੱਕ ਹਫਤੇ ਲਈ ਪਸ਼ੂ ਪਾਲਣ ਵਿਭਾਗ ਪਟਿਆਲਾ ਦੇ ਟ੍ਰੇਨਿੰਗ ਸੈਂਟਰ ਸਮੇਤ ਪਟਿਆਲਾ ਵਿਖੇ ਸਹਾਇਕ ਨਿਰਦੇਸ਼ਕ ਡਾ. ਗੁਰਬਖਸ਼ ਗਿੱਲ, ਡਾ. ਦਵਿੰਦਰ ਸਿੰਘ ਅਤੇ ਸੀਨੀਅਰ ਵੈਟਨਰੀ ਅਫਸਰ ਡਾ. ਜਗਵਿੰਦਰ ਕੌਰ ਦੀ ਅਗਵਾਈ ਵਿੱਚ ਪਸ਼ੂ ਪਾਲਣ ਵਿਭਾਗ ਦੀਆਂ ਸਮੂਹ ਲੋਕਹਿੱਤ ਸਕੀਮਾਂ, ਪਸ਼ੂਆਂ ਦੀਆਂ ਪ੍ਰਮੁੱਖ ਬਿਮਾਰੀਆਂ, ਟੀਕਾਕਰਨ, ਖੁਰਾਕੀ ਪ੍ਰਬੰਧਨ ਅਤੇ ਪਸ਼ੂ ਹਸਪਤਾਲਾਂ ਦੇ ਮੁੱਢਲੇ ਕੰਮ ਕਾਜ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ।

RELATED ARTICLES
- Advertisment -
Google search engine
Google search engine
Google search engine

Most Popular

Recent Comments