Homeਦੇਸ਼ਸਾਬਕਾ ਕੈਬਿਨੇਟ ਮੰਤਰੀ ਬਿਲ ਬਲੇਅਰ ਯੂਕੇ ਲਈ ਕੈਨੇਡਾ ਦੇ ਅਗਲੇ ਹਾਈ ਕਮਿਸ਼ਨਰ...

ਸਾਬਕਾ ਕੈਬਿਨੇਟ ਮੰਤਰੀ ਬਿਲ ਬਲੇਅਰ ਯੂਕੇ ਲਈ ਕੈਨੇਡਾ ਦੇ ਅਗਲੇ ਹਾਈ ਕਮਿਸ਼ਨਰ ਨਿਯੁਕਤ, ਐਮਪੀ ਅਹੁਦੇ ਤੋਂ ਦਿੱਤਾ ਅਸਤੀਫ਼ਾ

ਓਟਾਵਾ: ਕੈਨੇਡਾ ਦੇ ਸਾਬਕਾ ਲਿਬਰਲ ਕੈਬਿਨੇਟ ਮੰਤਰੀ ਬਿਲ ਬਲੇਅਰ ਨੂੰ ਯੂਨਾਈਟਡ ਕਿੰਗਡਮ (ਯੂਕੇ) ਲਈ ਕੈਨੇਡਾ ਦਾ ਅਗਲਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੰਸਦ ਮੈਂਬਰ (ਐਮਪੀ) ਦੇ ਅਹੁਦੇ ਤੋਂ ਅਸਤੀਫ਼ਾ ਵੀ ਦੇ ਦਿੱਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਇਸ ਸਬੰਧੀ ਅਧਿਕਾਰਕ ਐਲਾਨ ਕੀਤਾ ਗਿਆ ਹੈ।

ਬਿਲ ਬਲੇਅਰ ਪਹਿਲਾਂ ਟੋਰਾਂਟੋ ਪੁਲਿਸ ਦੇ ਚੀਫ਼ ਰਹਿ ਚੁੱਕੇ ਹਨ ਅਤੇ 2015 ਵਿੱਚ ਉਹ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ ਸਨ। ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੀ ਸਰਕਾਰ ਦੌਰਾਨ ਉਨ੍ਹਾਂ ਨੇ ਕਈ ਅਹਿਮ ਕੈਬਿਨੇਟ ਅਹੁਦੇ ਸੰਭਾਲੇ, ਜਿਨ੍ਹਾਂ ਵਿੱਚ ਸਭ ਤੋਂ ਮਹੱਤਵਪੂਰਨ ਰੱਖਿਆ ਮੰਤਰੀ ਦਾ ਅਹੁਦਾ ਸ਼ਾਮਲ ਹੈ।

ਜਦੋਂ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ, ਉਸ ਸਮੇਂ ਬਿਲ ਬਲੇਅਰ ਕੁਝ ਸਮੇਂ ਲਈ ਰੱਖਿਆ ਮੰਤਰੀ ਦੇ ਅਹੁਦੇ ’ਤੇ ਕਾਇਮ ਰਹੇ। ਹਾਲਾਂਕਿ ਅਪ੍ਰੈਲ ਵਿੱਚ ਹੋਈਆਂ ਫੈਡਰਲ ਚੋਣਾਂ ਤੋਂ ਬਾਅਦ ਉਨ੍ਹਾਂ ਨੂੰ ਕੈਬਿਨੇਟ ਤੋਂ ਹਟਾ ਦਿੱਤਾ ਗਿਆ ਸੀ।

ਆਪਣੀ ਨਿਯੁਕਤੀ ਬਾਰੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਪੋਸਟ ਕਰਦੇ ਹੋਏ ਬਿਲ ਬਲੇਅਰ ਨੇ ਕਿਹਾ,
“ਪਿਛਲੇ ਦਹਾਕੇ ਤੋਂ ਸੰਸਦ ਵਿੱਚ ਤੁਹਾਡੀ ਆਵਾਜ਼ ਬਣਨਾ ਅਤੇ ਸਾਰੇ ਕੈਨੇਡੀਅਨਾਂ ਲਈ ਸੁਰੱਖਿਅਤ ਭਾਈਚਾਰਿਆਂ ਦੇ ਨਿਰਮਾਣ, ਸਾਡੀ ਪ੍ਰਭੂਸੱਤਾ ਦੀ ਰੱਖਿਆ ਅਤੇ ਇੱਕ ਬਿਹਤਰ ਭਵਿੱਖ ਨੂੰ ਆਕਾਰ ਦੇਣ ਲਈ ਕੰਮ ਕਰਨਾ ਮੇਰੇ ਲਈ ਮਾਣ ਦੀ ਗੱਲ ਰਹੀ ਹੈ। ਮੈਂ ਇਸ ਅਧਿਆਏ ਲਈ ਬਹੁਤ ਧੰਨਵਾਦੀ ਹਾਂ ਅਤੇ ਨਵੀਂ ਜ਼ਿੰਮੇਵਾਰੀ ਹੇਠ ਕੈਨੇਡਾ ਤੇ ਕੈਨੇਡੀਅਨਾਂ ਦੀ ਸੇਵਾ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ।”

ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਰਿਲੀਜ਼ ਵਿੱਚ ਦੱਸਿਆ ਗਿਆ ਹੈ ਕਿ ਬਿਲ ਬਲੇਅਰ ਕੋਲ ਕੈਨੇਡੀਅਨਾਂ ਦੀ ਸੇਵਾ ਅਤੇ ਦੇਸ਼ ਦੀ ਸੁਰੱਖਿਆ ਨਾਲ ਸੰਬੰਧਿਤ ਲਗਭਗ 40 ਸਾਲਾਂ ਦਾ ਤਜਰਬਾ ਹੈ।

ਇਸ ਦੇ ਨਾਲ ਹੀ ਨੇਥੈਲੀ ਡ੍ਰੂਈਨ, ਜੋ ਪਹਿਲਾਂ ਪ੍ਰਿਵੀ ਕੌਂਸਲ ਦੀ ਡਿਪਟੀ ਕਲਰਕ ਅਤੇ ਪ੍ਰਧਾਨ ਮੰਤਰੀ ਦੀ ਰੱਖਿਆ ਸਲਾਹਕਾਰ ਰਹੀ ਹਨ, ਨੂੰ ਫ਼੍ਰਾਂਸ ਲਈ ਕੈਨੇਡਾ ਦੀ ਅਗਲੀ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਦੋਵੇਂ ਨਿਯੁਕਤੀਆਂ ਇਸ ਸਪਰਿੰਗ ਦੌਰਾਨ ਪ੍ਰਭਾਵੀ ਹੋਣਗੀਆਂ।

ਰਾਜਨੀਤਿਕ ਮਾਹਿਰਾਂ ਅਨੁਸਾਰ ਇਹ ਨਿਯੁਕਤੀਆਂ ਉਸ ਸਮੇਂ ਹੋ ਰਹੀਆਂ ਹਨ ਜਦੋਂ ਕੈਨੇਡਾ ਹੌਲੀ-ਹੌਲੀ ਅਮਰੀਕਾ ਤੋਂ ਆਪਣੀ ਨੀਤੀਕ ਦੂਰੀ ਵਧਾ ਰਿਹਾ ਹੈ ਅਤੇ ਯੂਕੇ ਤੇ ਫ਼੍ਰਾਂਸ ਨਾਲ ਵਪਾਰ, ਨਿਵੇਸ਼ ਅਤੇ ਰੱਖਿਆ ਦੇ ਖੇਤਰਾਂ ਵਿੱਚ ਨਵੀਂ ਸਾਂਝ ਮਜ਼ਬੂਤ ਕਰ ਰਿਹਾ ਹੈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments