Homeਪੰਜਾਬਜਲ ਅਰਪਣ ਦਿਵਸ’ ਮੌਕੇ ਪਿੰਡ ਤੜੌਲੀ ਨੂੰ ਮਿਲਿਆ ਨਵਾਂ ਜਲ ਘਰ, ਵਿਧਾਇਕ...

ਜਲ ਅਰਪਣ ਦਿਵਸ’ ਮੌਕੇ ਪਿੰਡ ਤੜੌਲੀ ਨੂੰ ਮਿਲਿਆ ਨਵਾਂ ਜਲ ਘਰ, ਵਿਧਾਇਕ ਕੁਲਵੰਤ ਸਿੰਘ ਵੱਲੋਂ 40 ਲੱਖ ਦੀ ਯੋਜਨਾ ਲੋਕਾਂ ਨੂੰ ਸਮਰਪਿਤ:

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 29 ਜਨਵਰੀ:
‘ਜਲ ਅਰਪਣ ਦਿਵਸ’ ਦੇ ਸ਼ੁਭ ਅਵਸਰ ‘ਤੇ ਪਿੰਡ ਤੜੌਲੀ ਵਿਖੇ ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਨਵੇਂ ‘ਜਲ ਘਰ’ ਦਾ ਉਦਘਾਟਨ ਹਲਕਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਇਹ ਜਲ ਸਪਲਾਈ ਯੋਜਨਾ ਪਿੰਡ ਵਾਸੀਆਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਪਿੰਡ ਨੂੰ ਸਾਫ਼ ਅਤੇ ਨਿਰਵਿਘਨ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਜਲ ਸਪਲਾਈ ਸਕੀਮ ਪੰਜਾਬ ਸਰਕਾਰ ਵੱਲੋਂ ‘ਜਲ ਜੀਵਨ ਮਿਸ਼ਨ’ ਅਤੇ ‘15ਵੇਂ ਵਿੱਤ ਕਮਿਸ਼ਨ’ ਦੇ ਤਹਿਤ ਮੁਕੰਮਲ ਕੀਤੀ ਗਈ ਹੈ। ਯੋਜਨਾ ਅਧੀਨ ਪਿੰਡ ਵਿੱਚ 650 ਫੁੱਟ ਡੂੰਘਾ ਨਵਾਂ ਟਿਊਬਵੈੱਲ ਲਗਾਇਆ ਗਿਆ ਹੈ, ਜਦਕਿ 26.65 ਲੱਖ ਰੁਪਏ ਦੀ ਲਾਗਤ ਨਾਲ 25 ਹਜ਼ਾਰ ਲੀਟਰ ਸਮਰੱਥਾ ਵਾਲੀ ਉੱਚੀ ਪਾਣੀ ਦੀ ਟੈਂਕੀ ਦਾ ਨਿਰਮਾਣ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਿੰਡ ਦੇ ਹਰ ਹਿੱਸੇ ਤੱਕ ਬਿਨਾਂ ਰੁਕਾਵਟ ਪਾਣੀ ਸਪਲਾਈ ਯਕੀਨੀ ਬਣਾਉਣ ਲਈ ਕਰੀਬ 2 ਕਿਲੋਮੀਟਰ ਨਵੀਂ ਪਾਈਪ ਲਾਈਨ ਵੀ ਵਿਛਾਈ ਗਈ ਹੈ।

ਵਿਧਾਇਕ ਨੇ ਕਿਹਾ ਕਿ ਇਸ ਜਲ ਸਪਲਾਈ ਪ੍ਰੋਜੈਕਟ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਪਿੰਡ ਦੀ ਗ੍ਰਾਮ ਪੰਚਾਇਤ ਕੋਲ ਰਹੇਗੀ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਬੇਲੋੜੀ ਅਤੇ ਨਜਾਇਜ਼ ਵਰਤੋਂ ਤੋਂ ਬਚਿਆ ਜਾਵੇ। ਉਨ੍ਹਾਂ ਕਿਹਾ ਕਿ ਵਰਤੋਂ ਤੋਂ ਬਾਅਦ ਟੂਟੀਆਂ ਸਮੇਂ ਸਿਰ ਬੰਦ ਕਰਨ ਨਾਲ ਪਾਣੀ ਦੀ ਬਰਬਾਦੀ ਨੂੰ ਰੋਕਿਆ ਜਾ ਸਕਦਾ ਹੈ।

ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਲੋਕਾਂ ਨੂੰ ਸਾਫ਼ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਲਈ ਡੂੰਘਾ ਟਿਊਬਵੈੱਲ ਲਗਾਇਆ ਗਿਆ ਹੈ ਅਤੇ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਪਾਣੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਫਿਲਟਰ ਵਾਲੇ ਪਾਣੀ ਬਾਰੇ ਫੈਲੀ ਭ੍ਰਮਨਾ ਨੂੰ ਦੂਰ ਕਰਨ ਦੀ ਲੋੜ ਹੈ ਕਿਉਂਕਿ ਸਰਕਾਰੀ ਪੱਧਰ ‘ਤੇ ਸਪਲਾਈ ਕੀਤਾ ਜਾਣ ਵਾਲਾ ਪਾਣੀ ਵੀ ਮਿਆਰੀ ਜਾਂਚ ਤੋਂ ਬਾਅਦ ਹੀ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ।

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਚਿਰਕਾਲੀ ਮੰਗਾਂ ਦਾ ਸਥਾਈ ਹੱਲ ਕਰ ਰਹੀ ਹੈ ਅਤੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਲਕੇ ਦੇ ਪਿੰਡਾਂ ਵਿੱਚ ਟਿਊਬਵੈੱਲ ਅਤੇ ਪਾਣੀ ਦੀ ਟੈਂਕੀ ਸਬੰਧੀ ਲਗਾਤਾਰ ਆ ਰਹੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਪਹਿਲਾਂ ਹੀ ਯੋਜਨਾਬੱਧ ਤਰੀਕੇ ਨਾਲ ਖਾਕਾ ਤਿਆਰ ਕੀਤਾ ਗਿਆ ਸੀ, ਜਿਸ ਦਾ ਨਤੀਜਾ ਅੱਜ ਲੋਕਾਂ ਸਾਹਮਣੇ ਹੈ।

ਇਸ ਮੌਕੇ ਇੰਜੀਨੀਅਰ ਅਨਿਲ ਕੁਮਾਰ (ਐੱਸ.ਈ.), ਇੰਜੀਨੀਅਰ ਰਮਨਪ੍ਰੀਤ ਸਿੰਘ (ਐਕਸੀਅਨ), ਇੰਜੀਨੀਅਰ ਪਰਮਵੀਰ ਸਿੰਘ (ਐੱਸ.ਡੀ.ਈ.), ਪਰਥ ਸਾਰਥੀ (ਕੰਸਲਟੈਂਟ, ਜੀ.ਓ.ਆਈ.), ਚੰਚਲ ਕੁਮਾਰ (ਟੀਮ ਲੀਡਰ), ਕੌਂਸਲਰ ਗੁਰਮੀਤ ਕੌਰ, ਬਲਾਕ ਪ੍ਰਧਾਨ ਸਰਬਜੀਤ ਸਿੰਘ, ਸਰਪੰਚ ਹਰਪਾਲ ਸਿੰਘ (ਤੜੌਲੀ), ਸਰਪੰਚ ਰਾਜਿੰਦਰ ਰਾਜੂ (ਬੜਮਾਜਰਾ) ਸਮੇਤ ਕਈ ਪੰਚਾਇਤੀ ਮੈਂਬਰ, ਅਧਿਕਾਰੀ ਅਤੇ ਪਿੰਡ ਵਾਸੀ ਹਾਜ਼ਰ ਸਨ।

RELATED ARTICLES
- Advertisment -
Google search engine
Google search engine
Google search engine

Most Popular

Recent Comments