Homeਪਟਿਆਲਾ ਅਪਡੇਟਰਾਸ਼ਟਰੀ ਕਾਵਿ ਸਾਗਰ ਨੇ ਜਨਵਰੀ ਮਹੀਨੇ ਦਾ ਕਵੀ ਦਰਬਾਰ ਗਣਤੰਤਰ ਦਿਵਸ ਨੂੰ...

ਰਾਸ਼ਟਰੀ ਕਾਵਿ ਸਾਗਰ ਨੇ ਜਨਵਰੀ ਮਹੀਨੇ ਦਾ ਕਵੀ ਦਰਬਾਰ ਗਣਤੰਤਰ ਦਿਵਸ ਨੂੰ ਕੀਤਾ ਸਮਰਪਿਤ

ਪਟਿਆਲਾ, 23 ਜਨਵਰੀ (ਜਗਪ੍ਰੀਤ ਮਹਾਜਨ):

ਪਟਿਆਲਾ, 23 ਜਨਵਰੀ (ਜਗਪ੍ਰੀਤ ਮਹਾਜਨ): ਰਾਸ਼ਟਰੀ ਕਾਵਿ ਸਾਗਰ ਨੇ  ਜਨਵਰੀ ਮਹੀਨੇ ਦਾ ਕਵੀ ਦਰਬਾਰ ਵਿਚ ਗਣਤੰਤਰ ਦਿਵਸ ਨੂੰ ਸਮਰਪਿਤ ਕਵਿਤਾਵਾਂ ਤੇ ਵੀਚਾਰ ਸਾਂਝੇ ਕੀਤੇ । ਜਿਸ ਵਿਚ ਦੇਸ਼ ਦੇ ਅਲਗ ਅਲਗ ਪ੍ਰਾਂਤਾਂ ਤੋਂ ਛੱਬੀ ਕਵੀ ਕਵਿਤਰੀਆਂ ਨੇ ਭਾਗ ਲਿਆ। ਸਭਾ ਦੀ ਪ੍ਰਧਾਨ ਆਸ਼ਾ ਸ਼ਰਮਾ ਨੇ ਆਏ ਸਭ ਸਾਹਿਤਕਾਰਾਂ ,ਲਿਖਾਰੀਆਂ ਦਾ ਸਵਾਗਤ ਕੀਤਾ,ਤੇ ਸਭਾ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ।ਓਹਨਾ ਦਸਿਆ ਕਿ ਰਾਸ਼ਟਰੀ ਕਾਵਿ ਸਾਗਰ ਨੂੰ ਤੀਸਰੇ ਅੰਤਰ ਰਾਸ਼ਟਰੀ ਭਾਰਤੀ ਭਾਸ਼ਾਵਾਂ ਦੇ ਸੰਮੇਲਨ ਦਾ ਵੀ ਸਾਡਾ ਪੱਤਰ ਮਿਲਿਆ ।ਜਿਸ ਸੰਮੇਲਨ ਦਾ ਉਦਘਾਟਨ ਉਪ ਰਾਸ਼ਟਰ ਪਤੀ ਡਾ. ਸੀ ਪੀ ਰਾਧਾਕ੍ਰਿਸ਼ਨਨ ਨੇ ਕੀਤਾ ਤੇ ਸਮਾਪਨ ਸਮਾਰੋਹ ਵਿਚ ਸ਼੍ਰੀ ਓਮ ਬਿਰਲਾ ਜੀ ਲੋਕ ਸਭਾ ਸਪੀਕਰ ਹਨ, ਆਏ । ਰਾਸ਼ਟਰੀ ਕਾਵਿ ਸਾਗਰ ਨੂੰ ਇਨੇ ਵੱਡੇ ਸਤਰ ਤੇ ਬੁਲਾਉਣਾ, ਤੇ ਦੋ ਕਿਤਾਬਾਂ ਆਸ਼ਾ ਸ਼ਰਮਾ ਦੁਆਰਾ ਲਿਖੀਆਂ ,”ਸਵਯਮ ਸੇ ਅਨੁਭੂਤੀ ਤੇ ਸ਼੍ਰੀ ਗੀਤਾ ਕਵਿਆਂਜਲੀ,”  ਦਾ ਲੋਕ ਅਰਪਣ ਹੋਣਾ ਸਭਾ ਲਈ ਬੜ੍ਹੇ ਮਾਣ ਦੀ ਗੱਲ ਹੈ। ਇਸ ਅੰਤਰਰਾਸ਼ਟਰੀ ਸਤਰ ਤੇ ਆਸ਼ਾ ਸ਼ਰਮਾ ਨੂੰ  ਵੀ ਸਨਮਾਨਿਤ ਕੀਤਾ ਗਿਆ।

ਰਾਸ਼ਟਰੀ ਕਾਵਿ ਸਾਗਰ ਨੂੰ ਪਹਿਚਾਣ ਮਿਲਣ ਦਾ ਕਾਰਨ, ਸਿਰਫ ਇਸ ਦੇ ਮੈਂਬਰਾਂ ਦੀ ਲਗਨ ਤੇ ਨਿਰਸਵਾਰਥ ਸੇਵਾ ਦਾ ਯੋਗਦਾਨ ਸੀ, ਜੌ ਸਭਾ ਨੂੰ ਅੰਤਰ ਰਾਸ਼ਟਰੀ ਸਤਰ ਤੇ ਪਹਿਚਾਣ ਮਿਲੀ । ਆਸ਼ਾ ਜੀ ਨੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ, ਤੇ ਪਰਮਾਤਮਾ ਦਾ ,ਸਭ ਮੈਂਬਰਾਂ  ਦਾ ਧੰਨਵਾਦ ਵੀ ਕੀਤਾ।ਡਾਕਟਰ ਉਮਾ ਸ਼ਰਮਾ ਜੀ ਨੇ ਬਾਖੂਬੀ ਮੰਚ ਸੰਚਾਲਨ ਕੀਤਾ, ਡਾਕਟਰ ਤਰਲੋਚਨ ਜੀ ਨੇ ਵੀ ਮੰਚ ਸੰਚਾਲਨ ਵਿਚ ਸਾਥ ਦਿੱਤਾ ।ਇਹ ਪ੍ਰੋਗਰਾਮ ਵਿੱਚ  ਦੇਸ਼ ਦੇ ਸ਼ਹੀਦਾਂ ਨੂੰ ਸਮਰਪਿਤ ਭਾਵਨਾ ਨਾਲ ਸਭ ਨੇ ਆਪਣੇ ਵਿਚਾਰ ਸਾਂਝਾ ਕੀਤੇ। ਖਾਸ ਗੱਲ ਇਹ ਸੀ ਇਸ ਪ੍ਰੋਗਰਾਮ ਵਿਚ ਸਾਡੇ ਖਾਸ ਮਹਿਮਾਨ ਸ਼੍ਰੀ ਨਿੱਤਿਆ ਨੰਦ ਵਾਜਪਾਈ ਜੀ ਸਨ ,ਜੀ ਖੁਦ ਇਕ ਫੌਜ ਦੇ  ਅਫਸਰ ਹਨ। ਓਹ ਸਾਰੇ ਕਵੀਆਂ ਦੀ ਦੇਸ਼ ਭਗਤੀ ਦੇਖ ਕੇ ਬਹੁਤ ਭਾਵੁਕ ਹੋਏ। ਸਾਰੀਆਂ ਕਵਿਤਾਵਾਂ ਦੇਸ਼ ਦੇ ਜਵਾਨਾਂ ਨੂੰ ਸਮਰਪਿਤ ਸਨ, ਜੌ ਸਾਡੀ ਸਰਹੱਦ ਤੇ ਖੜ੍ਹੇ ਸਾਡੀ ਸੁਰੱਖਿਆ ਖਾਤਿਰ ਆਪਣੀ ਜਾਨ ਦੀ ਬਾਜ਼ੀ ਲਗਾ ਦਿੰਦੇ ਹਨ।

ਕਈ ਕਵਿਤਾਵਾਂ ਦੇਸ਼ ਦੇ ਅਜੋਕੇ ਹਾਲਾਤ ਨੂੰ ਵੀ ਬਿਆਨ ਕਰ ਰਹੀਆਂ ਸਨ । ਦਸਨ ਯੋਗ ਗੱਲ ਹੈ ਕਿ ਗਣਤੰਤਰ ਦਿਵਸ ਤੇ ਸਾਡੇ ਸੰਵਿਧਾਨ ਨੂੰ ਕਿਸ ਤਰਾਂ ਤਿਆਰ ਕੀਤਾ ਗਿਆ,ਤੇ ਸਾਡੇ ਅਧਿਕਾਰਾਂ ਨੇ ਸਾਨੂੰ ਕਿਸ ਤਰਾਂ ਬੁਲੰਦ ਸੋਚ ਦਿੱਤੀ,ਇਸ ਬਾਰੇ ਸ਼੍ਰੀ ਮਤੀ ਇੰਦੂ ਪੌਲ ਜੀ ਨੇ ਬਹੁਤ ਸੋਹਣਾ ਵੇਰਵਾ ਦਿੱਤਾ।

ਇਸ ਪ੍ਰੋਗਰਾਮ ਵਿਚ ਹਾਜ਼ਿਰ ਕਵੀ ਕਵਿਤਰੀਆਂ ਦਾ ਵੇਰਵਾ ਕੁਝ ਇਸ ਤਰਾਂ ਹੈ:

ਆਸ਼ਾ ਸ਼ਰਮਾ, ਜਾਗ੍ਰਿਤੀ ਗੌੜ, ਡਾ. ਤਰਲੋਚਨ, ਪਰਮਿੰਦਰ ਕੌਰ, ਡਾ. ਉਮਾ ਸ਼ਰਮਾ, ਡਾ. ਵੀਨਾ ਮਸੌਣ,  ਸਨੇਹਾ ਵਿਜ,  ਡਾ. ਸੁਦੇਸ਼ ਚੁਗ, ਸੁਖਦੇਵ ਸਿੰਘ ਗੰਢਵਾ, ਗੁਰਦਰਸ਼ਨ ਗੁਸੀਲ, ਵੱਤਨਵੀਰ ਜ਼ਖਮੀ, ਨਿਤਿਆਨੰਦ ਵਾਜਪਾਈ, ਇੰਦੂ ਪੌਲ, ਪਰਵੀਨ ਕੌਰ, ਨਿਸ਼ਾ ਮਲਹੋਤਰਾ, ਮਨਜੀਤ ਅਜ਼ਾਦ, ਅਨਿਮੇਸ਼ਵਰ ਕੌਰ, ਦੀਪ ਸਿੰਘ, ਪਰਮਜੀਤ ਕੌਰ, ਸੁਖਵਿੰਦਰ ਸਿੰਘ, ਅੰਜੂ ਅਮਨਦੀਪ ਗਰੋਵਰ, ਡਾ. ਰਵਿੰਦਰ ਭਾਟੀਆ, ਕਨੀਜ਼ ਮਨਜ਼ੂਰ ਅਤੇ ਗੁਰਚਰਨ ਸਿੰਘ ਜੋਗੀ ਸ਼ਾਮਿਲ ਹੋਏ । ਸਭ ਨੇ ਆਜ਼ਾਦੀ ਦੇ ਜਸ਼ਨ ਦਾ ਭਰਪੂਰ ਅਨੰਦ ਲਿਆ ।

ਅਖੀਰ ਵਿਚ ਆਸ਼ਾ ਸ਼ਰਮਾ ਤੇ ਡਾ. ਉਮਾ ਜੀ ਨੇ ਆਏ ਸਾਰੇ ਮੈਂਬਰਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਪ੍ਰੋਗਰਾਮ ਬਹੁਤ ਹੀ ਸਫਲ ਹੋ ਨਿਬੜਿਆ।

RELATED ARTICLES
- Advertisment -
Google search engine
Google search engine
Google search engine

Most Popular

Recent Comments