Homeਪੰਜਾਬਉੱਤਰੀ ਰੇਲਵੇ ਵੱਲੋਂ ‘ਹਿੰਦ ਦੀ ਚਾਦਰ’ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ...

ਉੱਤਰੀ ਰੇਲਵੇ ਵੱਲੋਂ ‘ਹਿੰਦ ਦੀ ਚਾਦਰ’ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਮੌਕੇ ਅੰਮ੍ਰਿਤਸਰ–ਹੈਦਰਾਬਾਦ ਵਿਸ਼ੇਸ਼ ਰੇਲਗੱਡੀ ਦਾ ਐਲਾਨ

ਅੰਮ੍ਰਿਤਸਰ/ਨਵੀਂ ਦਿੱਲੀ — ਉੱਤਰੀ ਰੇਲਵੇ ਨੇ ‘ਹਿੰਦ ਦੀ ਚਾਦਰ’ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਦੇ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ਅੰਮ੍ਰਿਤਸਰ ਤੋਂ ਚਾਰਲਾਪੱਲੀ (ਹੈਦਰਾਬਾਦ ਸ਼ਹਿਰ) ਤੱਕ ਵਿਸ਼ੇਸ਼ ਰਾਖਵੀਂ ਰੇਲਗੱਡੀਆਂ ਚਲਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਰੇਲਗੱਡੀਆਂ ਨੂੰ ਨੰਬਰ 04642/04641 ਅਲਾਟ ਕੀਤਾ ਗਿਆ ਹੈ।

ਰੇਲਵੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਰਾਖਵੀਂ ਵਿਸ਼ੇਸ਼ ਰੇਲਗੱਡੀ ਨੰਬਰ 04642 ਅੰਮ੍ਰਿਤਸਰ ਤੋਂ 23 ਅਤੇ 24 ਜਨਵਰੀ ਨੂੰ ਸਵੇਰੇ 03:35 ਵਜੇ ਰਵਾਨਾ ਹੋਏਗੀ ਅਤੇ 47 ਘੰਟੇ 55 ਮਿੰਟ ਦੇ ਸਫਰ ਬਾਅਦ ਸਵੇਰੇ 03:30 ਵਜੇ ਚਾਰਲਾਪੱਲੀ (ਹੈਦਰਾਬਾਦ ਸ਼ਹਿਰ) ਪਹੁੰਚੇਗੀ।

ਵਾਪਸੀ ਵਿੱਚ ਰੇਲਗੱਡੀ ਨੰਬਰ 04641 ਚਾਰਲਾਪੱਲੀ (ਹੈਦਰਾਬਾਦ ਸਿਟੀ) ਤੋਂ 25 ਅਤੇ 26 ਜਨਵਰੀ ਨੂੰ ਦੁਪਹਿਰ 15:40 ਵਜੇ ਰਵਾਨਾ ਹੋਏਗੀ ਅਤੇ 47 ਘੰਟੇ 30 ਮਿੰਟ ਬਾਅਦ 15:10 ਵਜੇ ਅੰਮ੍ਰਿਤਸਰ ਪਹੁੰਚੇਗੀ।

ਇਸ ਵਿਸ਼ੇਸ਼ ਰੇਲਗੱਡੀ ਦੇ ਮੁੱਖ ਸਟਾਪ ਬਿਆਸ, ਜਲੰਧਰ ਸ਼ਹਿਰ, ਫਗਵਾੜਾ, ਢੰਡਾਰੀ ਕਲਾਂ, ਅੰਬਾਲਾ ਕੈਂਟ, ਪਾਣੀਪਤ, ਦਿੱਲੀ ਸਫਦਰਜੰਗ, ਆਗਰਾ ਕੈਂਟ, ਵੀਰਾਂਗਨਾ ਲਕਸ਼ਮੀਬਾਈ ਝਾਂਸੀ, ਬੀਨਾ, ਭੋਪਾਲ, ਇਟਾਰਸੀ, ਖੰਡਵਾ, ਭੁਸਾਵਲ, ਜਲਗਾਓਂ, ਮਨਮਾੜ ਸ਼ਾਮਲ ਹਨ। ਇਸ ਤੋਂ ਇਲਾਵਾ ਦੱਖਣ ਵੱਲ ਨਾਂਦੇੜ, ਬਾਸਰ, ਨਿਜ਼ਾਮਾਬਾਦ, ਕਾਮਰੇਡੀ ਅਤੇ ਬੋਲਾਰਮ ਸਟੇਸ਼ਨਾਂ ‘ਤੇ ਵੀ ਇਹ ਰੇਲਗੱਡੀ ਰੁਕੇਗੀ।

ਉੱਤਰੀ ਰੇਲਵੇ ਦੇ ਇਸ ਫੈਸਲੇ ਨਾਲ ਸ਼ਹੀਦੀ ਪੁਰਬ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੂੰ ਸੁਗਮ ਅਤੇ ਸੁਰੱਖਿਅਤ ਯਾਤਰਾ ਦੀ ਸਹੂਲਤ ਮਿਲੇਗੀ।

RELATED ARTICLES
- Advertisment -
Google search engine
Google search engine
Google search engine

Most Popular

Recent Comments