Homeਹਰਿਆਣਾਯਮੁਨਾਨਗਰ ਮਾਂ ਕਤਲ ਮਾਮਲੇ ਦਾ ਖੁਲਾਸਾ: ਸ਼ਿਆਮਪੁਰ ਦੇ ਸਰਪੰਚ ਦੀ ਪਤਨੀ ਦਾ...

ਯਮੁਨਾਨਗਰ ਮਾਂ ਕਤਲ ਮਾਮਲੇ ਦਾ ਖੁਲਾਸਾ: ਸ਼ਿਆਮਪੁਰ ਦੇ ਸਰਪੰਚ ਦੀ ਪਤਨੀ ਦਾ ਕਾਤਲ ਨਿਕਲਿਆ ਆਪਣਾ ਹੀ ਪੁੱਤਰ

ਯਮੁਨਾਨਗਰ (ਹਰਿਆਣਾ): 11 ਜਨਵਰੀ (ਛਤਰਪਾਲ ਸਿੰਘ) : ਯਮੁਨਾਨਗਰ ਜ਼ਿਲ੍ਹੇ ਦੇ ਪਿੰਡ ਸ਼ਿਆਮਪੁਰ ਵਿੱਚ ਸਰਪੰਚ ਜਸਬੀਰ ਸਿੰਘ ਦੀ ਪਤਨੀ ਬਲਜਿੰਦਰ ਕੌਰ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਇਸ ਸਨਸਨੀਖੇਜ਼ ਕਤਲ ਦਾ ਦੋਸ਼ੀ ਕੋਈ ਹੋਰ ਨਹੀਂ, ਸਗੋਂ ਮ੍ਰਿਤਕਾ ਦਾ ਆਪਣਾ ਪੁੱਤਰ ਗੋਮਿਤ ਰਾਠੀ ਹੀ ਨਿਕਲਿਆ।

ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਗੋਮਿਤ ਦੇ ਨੇੜਲੇ ਪਿੰਡ ਦੀ ਇੱਕ ਲੜਕੀ ਨਾਲ ਪਿਛਲੇ ਚਾਰ ਸਾਲਾਂ ਤੋਂ ਪ੍ਰੇਮ ਸੰਬੰਧ ਸਨ। ਗੋਮਿਤ ਲਵ ਮੈਰਿਜ ਕਰਨਾ ਚਾਹੁੰਦਾ ਸੀ, ਪਰ ਉਸ ਦੀ ਮਾਂ ਬਲਜਿੰਦਰ ਕੌਰ ਇਸ ਰਿਸ਼ਤੇ ਦੇ ਸਖ਼ਤ ਵਿਰੋਧ ਵਿੱਚ ਸੀ। ਇਸ ਗੱਲ ਨੂੰ ਲੈ ਕੇ ਘਰ ਵਿੱਚ ਅਕਸਰ ਤਕਰਾਰ ਰਹਿੰਦੀ ਸੀ।

ਪਰਿਵਾਰਕ ਕਲੇਸ਼ ਤੋਂ ਤੰਗ ਆ ਕੇ ਪਰਿਵਾਰ ਨੇ ਗੋਮਿਤ ਨੂੰ ਸਟੱਡੀ ਵੀਜ਼ੇ ’ਤੇ ਇੰਗਲੈਂਡ ਭੇਜ ਦਿੱਤਾ, ਪਰ ਉੱਥੇ ਜਾਣ ਤੋਂ ਬਾਅਦ ਵੀ ਝਗੜੇ ਖਤਮ ਨਹੀਂ ਹੋਏ। ਪੁਲਿਸ ਮੁਤਾਬਕ, ਗੋਮਿਤ ਨੇ ਇਸ ਦੌਰਾਨ ਆਪਣੀ ਮਾਂ ਨੂੰ ਰਸਤੇ ਤੋਂ ਹਟਾਉਣ ਦਾ ਮਨ ਬਣਾ ਲਿਆ।

18 ਦਸੰਬਰ ਨੂੰ ਗੋਮਿਤ ਨੇ ਭਾਰਤ ਆਉਣ ਦੀ ਯੋਜਨਾ ਬਣਾਈ ਅਤੇ ਆਪਣੇ ਦੋਸਤ ਪੰਕਜ ਦੀ ਮਦਦ ਨਾਲ ਭਾਰਤ ਵਿੱਚ ਰਹਿਣ ਦਾ ਇੰਤਜ਼ਾਮ ਕੀਤਾ। ਦਿੱਲੀ ਪਹੁੰਚਣ ਤੋਂ ਬਾਅਦ ਉਹ ਖਾਟੂਸ਼ਿਆਮ ਜੀ ਦੇ ਦਰਸ਼ਨ ਕਰਨ ਗਿਆ। ਵਾਪਸੀ ’ਤੇ ਉਸ ਨੇ ਕਰਨਾਲ ਵਿੱਚ ਪੀਜੀ ਲਿਆ ਅਤੇ ਉੱਥੇ ਛੇ ਦਿਨ ਰਹਿਣ ਤੋਂ ਬਾਅਦ 24 ਦਸੰਬਰ ਨੂੰ ਸ਼ਿਆਮਪੁਰ ਪਿੰਡ ਪਹੁੰਚਿਆ।

ਇਥੇ ਉਸ ਨੇ ਆਪਣੀ ਮਾਂ ਬਲਜਿੰਦਰ ਕੌਰ ਦਾ ਕਤਲ ਕਰ ਦਿੱਤਾ। ਵਾਰਦਾਤ ਤੋਂ ਬਾਅਦ ਉਹ ਪਰਿਵਾਰ ਨੂੰ ਗੁਮਰਾਹ ਕਰਦਾ ਰਿਹਾ ਅਤੇ ਦੱਸਦਾ ਰਿਹਾ ਕਿ ਉਹ ਇੰਗਲੈਂਡ ਵਿੱਚ ਹੀ ਹੈ। ਜਦੋਂ ਪਰਿਵਾਰ ਵੱਲੋਂ ਫੋਨ ਆਏ ਤਾਂ ਉਸ ਨੇ ਕਿਹਾ ਕਿ ਉਹ ਇੰਗਲੈਂਡ ਤੋਂ ਭਾਰਤ ਆ ਰਿਹਾ ਹੈ।

ਪੁਲਿਸ ਨੇ ਪਰਿਵਾਰਕ ਪਿਛੋਕੜ ਅਤੇ ਆਪਸੀ ਝਗੜਿਆਂ ਦੀ ਜਾਂਚ ਕੀਤੀ ਤਾਂ ਸਾਰਾ ਮਾਮਲਾ ਸਾਫ਼ ਹੋ ਗਿਆ ਅਤੇ ਗੋਮਿਤ ਪੁਲਿਸ ਦੇ ਜਾਲ ਵਿੱਚ ਫਸ ਗਿਆ। ਪੁਲਿਸ ਦਾ ਕਹਿਣਾ ਹੈ ਕਿ ਲਵ ਮੈਰਿਜ ਦੇ ਵਿਰੋਧ ਕਾਰਨ ਪੈਦਾ ਹੋਏ ਪਰਿਵਾਰਕ ਤਣਾਅ ਨੇ ਇਸ ਖੂਨੀ ਵਾਰਦਾਤ ਦਾ ਰੂਪ ਧਾਰ ਲਿਆ।

ਫਿਲਹਾਲ ਪੁਲਿਸ ਵੱਲੋਂ ਦੋਸ਼ੀ ਖ਼ਿਲਾਫ਼ ਕਾਨੂੰਨੀ ਕਾਰਵਾਈ ਜਾਰੀ ਹੈ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments