ਗੁਰਪ੍ਰੀਤ ਸਿੰਘ (ਲਵਲੀ) ਰਿਪੋਰਟਰ : ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨਾਲ ਸਾਂਝਾ ਕਰ ਰਹੇ ਹਾਂ ਕਿ ਮਨਦੀਪ ਸਿੰਘ ਜੀ ਮੈਂਡੀ ਪ੍ਰੋਫੈਸਰ ਥਾਪਰ ਯੂਨੀਵਰਸਿਟੀ ਪਟਿਆਲਾ ਜੋ ਕਿ ਮਿਤੀ 26 ਦਸੰਬਰ ਨੂੰ ਸਵੇਰੇ ਆਪਣੇ ਘਰੋਂ ਪਟਿਆਲੇ ਤੋਂ ਚਲੇ ਗਏ ਸਨ ਹੁਣ ਤੱਕ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ।
ਉਹਨਾਂ ਨੇ ਕੁਰਤਾ, ਕੁਰਤੇ ਦੇ ਉੱਪਰ ਜੈਕਟ ਜਿਪ ਵਾਲੀ ਨੀਲੀ ਅਤੇ ਜੋ ਪਜਾਮਾ ਲੋਰ ਉਹ ਨੀਲੇ ਰੰਗ ਦਾ ਪਾਇਆ ਹੋਇਆ ਹੈ ਆਪ ਜੀ ਸਾਬਤ ਸੂਰਤ ਸਿੱਖ ਹਨ , ਸਿਰ ਉੱਪਰ ਪਰਨਾ ਬੰਨਦੇ ਹਨ।
ਉਹ ਗੁਰਦੁਆਰਾ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਨਗਰ ਥੇੜੀ, ਪਟਿਆਲਾ ਜੋ ਕਿ ਮਹਾਂਪੁਰਖ ਗਿਆਨੀ ਸੀਤਲ ਸਿੰਘ ਜੀ ਵੱਲੋਂ ਪ੍ਰ਼ਗਟ ਕੀਤਾ ਸ਼ਹੀਦੀ ਸਥਾਨ ਹੈ, ਨਾਲ ਕਾਫੀ ਲੰਬੇ ਸਮੇਂ ਤੋ ਜੁੜੇ ਹੋਏ ਸਨ। ਉਹ ਗਿਆਨੀ ਸੀਤਲ ਸਿੰਘ ਜੀ ਦੇ ਪ੍ਰਮੁੱਖ ਸੇਵਕਾਂ ਵਿਚੋਂ ਸਨ। ਜੋ ਸਮਾਜ ਸੇਵਾ ਤੇ ਸਿੱਖ ਧਰਮ ਪ੍ਰਚਾਰ ਵਿਚ ਆਪਣਾ ਯੋਗਦਾਨ ਪਾ ਰਹੇ ਸਨ। ਸ਼ਹੀਦ ਬਾਬਾ ਫੂਲਾ ਸਿੰਘ ਜੀ ਦੀ ਸਮੂਹ ਸੰਗਤ ਵੱਲੋਂ ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਸ ਵੀ ਹਾਲਾਤ ਵਿਚ ਹੋਣ ਉਹਨਾਂ ਦੇ ਪਰਿਵਾਰ ਨੂੰ ਮਿਲ ਜਾਣ।
ਸੋ ਆਪ ਸਾਰੇ ਜੇਕਰ ਕਿਤੇ ਵੀ ਉਹਨਾਂ ਨੂੰ ਦੇਖਦੇ ਹੋ ਤਾਂ ਸਾਨੂੰ ਜਰੂਰ ਦੱਸੋ ਜੀ ਫੋਨ ਨੰਬਰ 9988014149, 8146580194 ਨਾਲ ਸੰਪਰਕ ਕਰੋ ਜੀ।







