Homeਸੰਸਾਰਅਮਰੀਕਾ ਵਿੱਚ ਭਾਰਤੀ ਕੁੜੀ ਦੀ ਚਾਕੂ ਮਾਰ ਕੇ ਹੱਤਿਆ

ਅਮਰੀਕਾ ਵਿੱਚ ਭਾਰਤੀ ਕੁੜੀ ਦੀ ਚਾਕੂ ਮਾਰ ਕੇ ਹੱਤਿਆ

ਮੈਰੀਲੈਂਡ | 5 ਜਨਵਰੀ, 2026 — ਅਮਰੀਕਾ ਦੇ ਮੈਰੀਲੈਂਡ ਸੂਬੇ ਵਿੱਚ ਇੱਕ ਭਾਰਤੀ ਔਰਤ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਉਣ ਨਾਲ ਸਨਸਨੀ ਫੈਲ ਗਈ ਹੈ। ਪੁਲਿਸ ਮੁਤਾਬਕ, 27 ਸਾਲਾ ਭਾਰਤੀ ਨਾਗਰਿਕ ਨਿਕਿਤਾ ਗੋਡੀਸ਼ਲਾ ਦੀ ਲਾਸ਼ ਉਸਦੇ ਸਾਬਕਾ ਬੁਆਏਫ੍ਰੈਂਡ ਦੇ ਅਪਾਰਟਮੈਂਟ ਵਿੱਚੋਂ ਬਰਾਮਦ ਹੋਈ ਹੈ। ਲਾਸ਼ ’ਤੇ ਚਾਕੂ ਦੇ ਗੰਭੀਰ ਜ਼ਖ਼ਮ ਮਿਲੇ ਹਨ।

ਹਾਵਰਡ ਕਾਉਂਟੀ ਪੁਲਿਸ ਨੇ ਨਿਕਿਤਾ ਦੇ ਸਾਬਕਾ ਬੁਆਏਫ੍ਰੈਂਡ ਅਰਜੁਨ ਸ਼ਰਮਾ ’ਤੇ ਪਹਿਲੇ ਅਤੇ ਦੂਜੇ ਦਰਜੇ ਦੇ ਕਤਲ ਦੇ ਦੋਸ਼ ਲਗਾਏ ਹਨ ਅਤੇ ਉਸਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤਾ ਗਿਆ ਹੈ।

ਪੁਲਿਸ ਅਨੁਸਾਰ, ਅਰਜੁਨ ਸ਼ਰਮਾ ਨੇ 2 ਜਨਵਰੀ ਨੂੰ ਨਿਕਿਤਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਉਸ ਨੇ ਦੱਸਿਆ ਸੀ ਕਿ ਉਸਨੇ ਨਿਕਿਤਾ ਨੂੰ ਆਖ਼ਰੀ ਵਾਰ 31 ਦਸੰਬਰ ਨੂੰ ਟਵਿਨ ਰਿਵਰਸ ਰੋਡ ਦੇ 10100 ਬਲਾਕ ਸਥਿਤ ਉਸਦੇ ਅਪਾਰਟਮੈਂਟ ਵਿੱਚ ਦੇਖਿਆ ਸੀ। ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਰਿਪੋਰਟ ਦਰਜ ਕਰਨ ਤੋਂ ਤੁਰੰਤ ਬਾਅਦ ਹੀ ਅਰਜੁਨ ਸ਼ਰਮਾ ਭਾਰਤ ਲਈ ਰਵਾਨਾ ਹੋ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਉਸਨੇ ਉਸੇ ਦਿਨ ਉਡਾਣ ਭਰੀ।

ਪੁਲਿਸ ਨੂੰ ਸ਼ੱਕ ਹੈ ਕਿ ਨਿਕਿਤਾ ਗੋਡੀਸ਼ਲਾ ਦੀ ਹੱਤਿਆ 31 ਦਸੰਬਰ ਨੂੰ ਸ਼ਾਮ 7 ਵਜੇ ਤੋਂ ਬਾਅਦ ਕੀਤੀ ਗਈ। ਹਾਵਰਡ ਕਾਉਂਟੀ ਪੁਲਿਸ ਦੇ ਬਿਆਨ ਮੁਤਾਬਕ, “ਮੌਜੂਦਾ ਜਾਂਚ ਦੇ ਅਧਾਰ ’ਤੇ ਇਹ ਮੰਨਿਆ ਜਾ ਰਿਹਾ ਹੈ ਕਿ ਸ਼ਰਮਾ ਨੇ 31 ਦਸੰਬਰ ਦੀ ਸ਼ਾਮ ਨੂੰ ਗੋਡੀਸ਼ਲਾ ਦੀ ਹੱਤਿਆ ਕੀਤੀ। ਹਾਲਾਂਕਿ, ਕਤਲ ਦਾ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ।”

ਪੁਲਿਸ ਨੇ ਦੱਸਿਆ ਕਿ ਜਾਂਚ ਜਾਰੀ ਹੈ ਅਤੇ ਅਰਜੁਨ ਸ਼ਰਮਾ ਨੂੰ ਲੱਭਣ ਅਤੇ ਗ੍ਰਿਫ਼ਤਾਰ ਕਰਨ ਲਈ ਅਮਰੀਕੀ ਅਤੇ ਅੰਤਰਰਾਸ਼ਟਰੀ ਏਜੰਸੀਆਂ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments